ਅਮਰੀਕਾ ਨੇ 100 ਤੋਂ ਜ਼ਿਆਦਾ ਦੇਸ਼ਾਂ ਤੋਂ ਕੁੱਤੇ ਲਿਆਉਣ ਉੱਤੇ ਲਗਾਈ ਰੋਕ, ਵਧਿਆ ਬੀਮਾਰੀ ਦਾ ਖਤਰਾ
ਵਾਸ਼ਿੰਗਟਨ: ਜਾਨਵਰਾਂ ਤੋਂ ਰੋਗ ਫੈਲਣ ਦੇ ਖਤਰੇ ਨੂੰ ਵੇਖਦੇ ਹੋਏ ਹੁਣ ਅਮਰੀਕਾ ਨੇ 100 ਤੋਂ ਜ਼ਿਆਦਾ ਦੇਸ਼ਾਂ ਤੋਂ ਆਪਣੇ ਇੱਥੇ ਕੁੱਤੇ ਲਿਆਂਦੇ ਜਾਣ ਉੱਤੇ ਰੋਕ ਲਗਾ ਦਿੱਤੀ ਹੈ। ਇਹ ਉਹ ਦੇਸ਼ ਹਨ ਜਿੱਥੇ ਰੇਬੀਸ ਅਜੇ ਵੀ ਇੱਕ ਸਮੱਸਿਆ ਬਣੀ ਹੋਈ ਹੈ। ਇਹ ਰੋਕ 14 ਜੂਨ ਤੋਂ ਲਾਗੂ ਹੋ ਗਈ ਹੈ। ਅਮਰੀਕਾ ਦੇ ਵੇਟਨਰੀ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ Douglas Kratt ਨੇ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ।
ਪੜੋ ਹੋਰ ਖਬਰਾਂ: ਹੱਕ ਮੰਗਦੇ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ‘ਤੇ ਪੁਲਿਸ ਦਾ ਲਾਠੀਚਾਰਜ, ਡੀਟੀਐੱਫ ਵਲੋਂ ਸਖਤ ਨਿਖੇਧੀ
Douglas Kratt ਨੇ ਕਿਹਾ ਕਿ ਅਸੀਂ ਇਹ ਪੁਖਤਾ ਕਰਨਾ ਚਾਹੁੰਦੇ ਹਾਂ ਕਿ ਅਸੀਂ ਦੂਜੇ ਦੇਸ਼ਾਂ ਤੋਂ ਤੰਦੁਰੁਸਤ ਕੁੱਤਿਆਂ ਨੂੰ ਹੀ ਦੇਸ਼ ਵਿਚ ਆਉਣ ਦੇਈਏ, ਖਾਸ ਕਰਕੇ ਉਹ ਕੁੱਤੇ ਜਿਨ੍ਹਾਂ ਨੂੰ ਪਾਲਤੂ ਬਣਾਇਆ ਜਾਣਾ ਹੈ। ਇਹ ਰੋਕ ਦੇਸ਼ ਵਿਚ ਕੁੱਤਿਆਂ ਨੂੰ ਲਿਆਉਣ ਅਤੇ ਕਿਸੇ ਦੇਸ਼ ਦੇ ਕੁੱਤੇ ਨੂੰ ਵਾਪਸ ਕਰਨ ਦੋਵਾਂ ਹੀ ਹਾਲਾਤਾਂ ਵਿਚ ਲਾਗੂ ਹੈ।
ਪੜੋ ਹੋਰ ਖਬਰਾਂ: ਇਨ੍ਹਾਂ ਸੂਬਿਆਂ ‘ਚ ਪੁਲਿਸ ਵਿਭਾਗ ਦੀਆਂ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ
ਇਸ ਸੰਬੰਧ ਵਿਚ ਅਮਰੀਕੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਹਰ ਸਾਲ ਕਰੀਬ 1 ਮਿਲੀਅਨ ਕੁੱਤੇ ਅਮਰੀਕਾ ਵਿਚ ਲਿਆਂਦੇ ਜਾਂਦੇ ਹਨ। ਹਾਲ ਹੀ ਵਿਚ ਰੂਸ, ਯੂਕਰੇਨ ਅਤੇ ਕੋਲੰਬੀਆ ਤੋਂ ਲਿਆਂਦੇ ਗਏ ਕੁੱਤਿਆਂ ਨੂੰ ਰਿਜੈਕਟ ਕਰ ਦਿੱਤਾ ਗਿਆ ਸੀ। ਇਨ੍ਹਾਂ ਵਿਚੋਂ ਕਈ ਕੁੱਤਿਆਂ ਦਾ ਦਾਖਲਾ ਅਮਰੀਕਾ ਵਿਚ ਇਸ ਲਈ ਬੈਨ ਕਰ ਦਿੱਤਾ ਗਿਆ ਕਿਉਂਕਿ ਇਨ੍ਹਾਂ ਨੂੰ ਲਿਆਂਦੇ ਜਾਣ ਨਾਲ ਸਬੰਧਤ ਕਾਗਜ਼ਾਤ ਠੀਕ ਨਹੀਂ ਸਨ। ਕਾਗਜਾਂ ਉੱਤੇ ਇਹ ਦੱਸਿਆ ਗਿਆ ਸੀ ਕਿ ਇਨ੍ਹਾਂ ਕੁੱਤਿਆਂ ਦੀ ਉਮਰ 4 ਮਹੀਨੇ ਤੋਂ ਜ਼ਿਆਦਾ ਹੈ।
ਪੜੋ ਹੋਰ ਖਬਰਾਂ: ਸੋਮਾਲੀਆ ਦੇ ਮਿਲਟਰੀ ਸਿਖਲਾਈ ਕੇਂਦਰ ਉੱਤੇ ਆਤਮਘਾਤੀ ਹਮਲਾ, 15 ਹਲਾਕ
4 ਮਹੀਨੇ ਤੋਂ ਜ਼ਿਆਦਾ ਦੇ ਕੁੱਤਿਆਂ ਵਿਚ ਰੇਬੀਸ ਦਾ ਵੈਕਸੀਨ ਜ਼ਿਆਦਾ ਅਸਰਦਾਰ ਨਹੀਂ ਹੁੰਦਾ ਹੈ। ਰੇਬੀਸ ਜਾਨਵਰਾਂ ਅਤੇ ਇਨਸਾਨਾਂ ਨੂੰ ਹੋਣ ਵਾਲੀ ਇੱਕ ਜਾਨਲੇਵਾ ਬੀਮਾਰੀ ਹੈ। ਇਹ ਰੋਗ ਇੱਕ ਵਾਇਰਸ ਨਾਲ ਫੈਲਦਾ ਹੈ ਜਿਸ ਦਾ ਇਨਸਾਨ ਜਾਂ ਜਾਨਵਰ ਦੇ ਨਰਵਸ ਸਿਸਟਮ ਉੱਤੇ ਬਹੁਤ ਗਹਿਰਾ ਅਸਰ ਪੈਂਦਾ ਹੈ। ਇਹ ਜ਼ਿਆਦਾਤਰ ਰੇਬੀਸ ਨਾਲ ਗ੍ਰਸਤ ਜਾਨਵਰ ਦੇ ਕੱਟਣ ਨਾਲ ਫੈਲਦਾ ਹੈ। ਇਹ ਵਾਇਰਸ ਇੰਨਾ ਖਤਰਨਾਕ ਹੈ ਕਿ ਜੇਕਰ ਇਸ ਦੇ ਲੱਛਣ ਸ਼ੁਰੂ ਹੋ ਜਾਣ ਤਾਂ ਇਸ ਨੂੰ ਕੰਟਰੋਲ ਕਰਨਾ ਬੇਹੱਦ ਮੁਸ਼ਕਲ ਹੈ ਜਦੋਂ ਕਿ ਸਮਾਂ ਰਹਿੰਦੇ ਵੈਕਸੀਨੇਸ਼ਨ ਦੇ ਜਰਿਏ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਪੜੋ ਹੋਰ ਖਬਰਾਂ: ਮਾਸਕ ਪਾਉਣ ਨੂੰ ਲੈ ਕੇ ਵਿਵਾਦ ਤੋਂ ਬਾਅਦ ਹੋਈ ਗੋਲੀਬਾਰੀ, ਮਹਿਲਾ ਕੈਸ਼ੀਅਰ ਦੀ ਮੌਤ
ਸਾਲ 1970 ਤੋਂ 1988 ਵਿਚਾਲੇ ਅਮਰੀਕਾ ਵਿਚ ਕੁੱਤਿਆਂ ਨੂੰ ਵੈਕਸੀਨ ਦਿੱਤਾ ਗਿਆ ਸੀ। ਇਸ ਦੇ ਬਾਅਦ ਮੈਕਸੀਕੋ ਵਿਚ ਕੁੱਤਿਆਂ ਵਿਚ ਇੱਕ ਨਵੀਂ ਤਰ੍ਹਾਂ ਦਾ ਰੇਬੀਸ ਵਾਇਰਸ ਨਜ਼ਰ ਆਇਆ ਸੀ। ਇਹ ਵਾਇਰਸ ਕਾਫ਼ੀ ਤੇਜ਼ੀ ਨਾਲ ਫੈਲਿਆ ਸੀ ਤੇ ਇਸ ਨੂੰ ਕੰਟਰੋਲ ਕਰਨ ਵਿਚ ਕਰੀਬ 19 ਸਾਲ ਲੱਗ ਗਏ ਸਨ।
-PTC News