ਮਰਹੂਮ ਸਰਦੂਲ ਸਿਕੰਦਰ ਦੇ ਨਾਂਅ 'ਤੇ ਇਹ ਲੋਕ ਮਾਰ ਰਹੇ ਨੇ ਠੱਗੀ , ਅਮਰ ਨੂਰੀ ਨੇ ਕੀਤਾ ਖੁਲਾਸਾ
ਖੰਨਾ : ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਪਰਿਵਾਰ ਵੱਲੋਂ ਕੁਝ ਲੋਕਾਂ ਦੁਆਰਾ ਉਨ੍ਹਾਂ ਦੇ ਨਾਂ ’ਤੇ ਨਾਜਾਇਜ਼ ਉਗਰਾਹੀ ਕੀਤੇ ਜਾਣ ਦੇ ਦੋਸ਼ ਲਗਾਏ ਹਨ। ਹਾਲਾਂਕਿ ਪਰਿਵਾਰ ਵੱਲੋ ਫਿਲਹਾਲ ਉਨ੍ਹਾਂ ਲੋਕਾਂ ਦੇ ਨਾਮਾਂ ਦਾ ਪਰਦਾਫਾਸ਼ ਨਹੀਂ ਕੀਤਾ ਹੈ ਪਰ ਪਤਨੀ ਅਮਰ ਨੂਰੀ ਨੇ ਕਿਹਾ ਕਿ ਜੇ ਉਹ ਲੋਕ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਬਾਜ ਨਹੀਂ ਆਏ ਤਾਂ ਉਨ੍ਹਾਂ ਦੀ ਪਛਾਣ ਵੀ ਮੀਡੀਆ ਤੇ ਸਮਾਜ ਦੇ ਸਾਹਮਣੇ ਰੱਖੀ ਜਾਵੇਗੀ।
[caption id="attachment_486239" align="aligncenter" width="750"] ਮਰਹੂਮ ਸਰਦੂਲ ਸਿਕੰਦਰ ਦੇ ਨਾਂਅ 'ਤੇ ਇਹ ਲੋਕ ਮਾਰ ਰਹੇ ਨੇ ਠੱਗੀ , ਅਮਰ ਨੂਰੀ ਨੇ ਕੀਤਾ ਖੁਲਾਸਾ[/caption]
ਪਤੀ ਦੇ ਦੇਹਾਂਤ ਤੋਂ ਬਾਅਦ ਅਮਰ ਨੂਰੀ ਨੇ ਪਹਿਲੀ ਵਾਰ ਬੋਲਦਿਆਂ ਪਹਿਲਾਂ ਪਿਆਰ ਦੇਣ ਲਈ ਸਭ ਦਾ ਧੰਨਵਾਦ ਕੀਤਾ ਫੇਰ ਇਕ ਬਹੁਤ ਜ਼ਰੂਰੀ ਗੱਲ ਸਰਦੂਲ ਸਿਕੰਦਰ ਦੇ ਸ੍ਰੋਤਿਆਂ ਲਈ ਦੱਸੀ ਹੈ। ਸਰਦੂਲ ਸਿਕੰਦਰ ਦੇ ਦੇਹਾਂਤ ਤੋਂ ਬਾਅਦ ਕੁਝ ਲੋਕ ਸਰਦੂਲ ਸਿਕੰਦਰ ਦੇ ਨਾਂਅ 'ਤੇ ਪੈਸੇ ਇਕੱਠੇ ਕਰ ਰਹੇ ਸਨ ਤੇ ਕਹਿ ਰਹੇ ਸਨ ਕਿ ਸਰਦੂਲ ਸਿਕੰਦਰ ਦਾ ਪਰਿਵਾਰ ਆਰਥਿਕ ਤੰਗੀ ਤੋਂ ਗੁਜ਼ਰ ਰਿਹਾ ਹੈ।
[caption id="attachment_486237" align="aligncenter" width="750"]
ਮਰਹੂਮ ਸਰਦੂਲ ਸਿਕੰਦਰ ਦੇ ਨਾਂਅ 'ਤੇ ਇਹ ਲੋਕ ਮਾਰ ਰਹੇ ਨੇ ਠੱਗੀ , ਅਮਰ ਨੂਰੀ ਨੇ ਕੀਤਾ ਖੁਲਾਸਾ[/caption]
ਅਮਰ ਨੂਰੀ ਨੇ ਇਹ ਗੱਲ ਸਾਫ ਕੀਤੀ ਹੈ ਕਿ ਪਰਿਵਾਰ ਨੂੰ ਕਿਸੇ ਆਰਥਿਕ ਮਦਦ ਦੀ ਲੋੜ ਨਹੀਂ ਹੈ ਤੇ ਐਸੀ ਕਿਸੇ ਵੀ ਠੱਗੀ ਤੋਂ ਬਚੋ। ਜੇ ਕੋਈ ਵੀ ਸਾਡੇ ਨਾਂਅ 'ਤੇ ਪੈਸੇ ਲੈ ਰਿਹਾ ਹੈ ਤਾਂ ਉਸਨੂੰ ਪੈਸੇ ਨਾ ਦਿਓ। ਇਸ ਮੌਕੇ 'ਤੇ ਗੱਲ ਕਰਦਿਆਂ ਅਮਰ ਨੂਰੀ ਬਹੁਤ ਭਾਵੁਕ ਹੋ ਗਈ ਤੇ ਉਨ੍ਹਾਂ ਨੇ ਸਰਦੂਲ ਸਿਕੰਦਰ ਨੂੰ ਮਿਲ ਰਹੇ ਪਿਆਰ ਲਈ ਸਭ ਦਾ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਇਸ ਪਿਆਰ ਤੋਂ ਵੱਡੀ ਕੋਈ ਚੀਜ਼ ਨਹੀਂ ਹੈ।
[caption id="attachment_486235" align="aligncenter" width="750"]
ਮਰਹੂਮ ਸਰਦੂਲ ਸਿਕੰਦਰ ਦੇ ਨਾਂਅ 'ਤੇ ਇਹ ਲੋਕ ਮਾਰ ਰਹੇ ਨੇ ਠੱਗੀ , ਅਮਰ ਨੂਰੀ ਨੇ ਕੀਤਾ ਖੁਲਾਸਾ[/caption]
ਅਮਰ ਨੂਰੀ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਪਹੁੰਚ ਰਹੀਆਂ ਹਨ ਕਿ ਕੁਝ ਲੋਕ ਉਨ੍ਹਾਂ ਦੇ ਪਰਿਵਾਰ ਦੀ ਵਿੱਤੀ ਹਾਲਤ ਖ਼ਰਾਬ ਹੋਣ ਦੀ ਗੱਲ ਕਹਿ ਕੇ ਲੋਕਾਂ ਤੋਂ ਪੈਸੇ ਇਕੱਠੇ ਕਰ ਰਹੇ ਹਨ। ਗੱਲਬਾਤ ਦੌਰਾਨ ਭਾਵੁਕ ਹੋਈ ਨੂਰੀ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੇ ਕੋਲ ਲੋਕਾਂ ਦਾ ਕਮਾਇਆ ਹੋਇਆ ਪਿਆਰ ਹੈ।
-PTCNews