Sun, Nov 24, 2024
Whatsapp

ਵਜ਼ਾਰਤ 'ਚ ਥਾਂ ਨਾ ਮਿਲਣ 'ਤੇ ਅਮਨ ਅਰੋੜਾ ਤੇ ਬਲਜਿੰਦਰ ਕੌਰ ਨੇ ਦਿੱਤਾ ਵੱਡਾ ਬਿਆਨ

Reported by:  PTC News Desk  Edited by:  Ravinder Singh -- March 20th 2022 08:38 AM
ਵਜ਼ਾਰਤ 'ਚ ਥਾਂ ਨਾ ਮਿਲਣ 'ਤੇ ਅਮਨ ਅਰੋੜਾ ਤੇ ਬਲਜਿੰਦਰ ਕੌਰ ਨੇ ਦਿੱਤਾ ਵੱਡਾ ਬਿਆਨ

ਵਜ਼ਾਰਤ 'ਚ ਥਾਂ ਨਾ ਮਿਲਣ 'ਤੇ ਅਮਨ ਅਰੋੜਾ ਤੇ ਬਲਜਿੰਦਰ ਕੌਰ ਨੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਵੱਡਾ ਬਹੁਮਤ ਹਾਸਲ ਕੀਤਾ ਹੈ ਤੇ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਸਹੁੰ ਚੁੱਕ ਲਈ ਹੈ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨਵੀਂ ਵਜ਼ਾਰਤ ਦਾ ਵਿਸਥਾਰ ਕਰ ਲਿਆ ਗਿਆ ਹੈ। ਵਜ਼ਾਰਤ 'ਚ ਥਾਂ ਨਾ ਮਿਲਣ 'ਤੇ ਅਮਨ ਅਰੋੜਾ ਤੇ ਬਲਜਿੰਦਰ ਕੌਰ ਨੇ ਦਿੱਤਾ ਵੱਡਾ ਬਿਆਨਇਸ ਵਿੱਚ ਕੋਈ ਨਵੇਂ ਅਤੇ ਪੁਰਾਣੇ ਵਿਧਾਇਕਾਂ ਨੂੰ ਥਾਂ ਦਿੱਤੀ ਗਈ ਹੈ ਅਤੇ ਕਈ ਪੁਰਾਣੇ ਵਿਧਾਇਕ ਰਹਿ ਵੀ ਗਏ ਹਨ, ਜਿਨ੍ਹਾਂ ਦੇ ਨਾਵਾਂ ਉਤੇ ਅਜੇ ਤੱਕ ਵਿਚਾਰ ਨਹੀਂ ਕੀਤਾ ਗਿਆ ਹੈ। ਇਸ ਵਿਚਕਾਰ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੂੰ ਮੰਤਰੀ ਮੰਡਲ ਵਿੱਚ ਥਾਂ ਨਾ ਦੇਣ ਉਤੇ ਸਭ ਨੂੰ ਹੈਰਾਨੀ ਹੋਈ ਹੈ। ਵਜ਼ਾਰਤ 'ਚ ਥਾਂ ਨਾ ਮਿਲਣ 'ਤੇ ਅਮਨ ਅਰੋੜਾ ਤੇ ਬਲਜਿੰਦਰ ਕੌਰ ਨੇ ਦਿੱਤਾ ਵੱਡਾ ਬਿਆਨਇਸ ਸਬੰਧੀ ਅਮਨ ਅਰੋੜਾ ਨੇ ਮੀਡੀਆ ਨੂੰ ਕਿਹਾ ਕਿ ਉਹ ਪਾਰਟੀ ਦਾ ਛੋਟਾ ਜਿਹਾ ਵਰਕਰ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿੰਦਗੀ ਵਿੱਚ ਜਿੰਨੀਆਂ ਵੱਡੀਆਂ ਚੁਣੌਤੀਆਂ ਹੋਣਗੀਆਂ, ਉਨੇ ਹੀ ਵੱਡੇ ਮੌਕੇ ਹੋਣਗੇ। ਹੋ ਸਕਦਾ ਹੈ ਕਿ ਮੇਰੇ ਕੰਮ ਵਿੱਚ ਕੋਈ ਕਮੀ ਰਹਿ ਗਈ ਹੋਵੇਗਾ ਅਤੇ ਉਹ ਇਸ ਕਮੀ ਨੂੰ ਦੂਰ ਕਰਨ ਲਈ ਮਿਹਨਤ ਤੇ ਇਮਾਨਦਾਰ ਨਾਲ ਕੰਮ ਕਰਨਗੇ। ਵਜ਼ਾਰਤ 'ਚ ਥਾਂ ਨਾ ਮਿਲਣ 'ਤੇ ਅਮਨ ਅਰੋੜਾ ਤੇ ਬਲਜਿੰਦਰ ਕੌਰ ਨੇ ਦਿੱਤਾ ਵੱਡਾ ਬਿਆਨ ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਦੇ ਹਰ ਫ਼ੈਸਲੇ ਦੇ ਨਾਲ ਖੜ੍ਹੇ ਹਨ। ਇਸ ਤੋਂ ਇਲਾਵਾ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਉਹ ਹਾਈਕਮਾਂਡ ਦੇ ਹਰ ਫੈਸਲੇ ਦੇ ਨਾਲ ਖੜ੍ਹੀ ਹੈ। ਉਨ੍ਹਾਂ ਨੇ ਵਜ਼ਾਰਤ ਵਿੱਚ ਥਾਂ ਨਾ ਮਿਲਣ ਤੇ ਮੰਤਰੀ ਨਾ ਬਣਾਏ ਜਾਣ ਉਤੇ ਪਾਰਟੀ ਨਾਲ ਨਾਰਾਜ਼ਗੀ ਦੇ ਮਾਮਲੇ ਨੂੰ ਨਕਾਰ ਦਿੱਤਾ। ਉਨ੍ਹਾਂ ਨੇ ਨਵੇਂ ਬਣਾਏ ਗਏ ਸਾਰੇ ਮੰਤਰੀਆਂ ਨੂੰ ਮੁਬਾਰਕ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਰੇ ਇਕਜੁੱਟ ਹੋ ਕੇ ਪੰਜਾਬ ਦੇ ਵਿਕਾਸ ਲਈ ਮਿਹਨਤ ਕਰਾਂਗੇ। ਇਹ ਵੀ ਪੜ੍ਹੋ : CBSE-12ਵੀਂ ਜਮਾਤ ਦੇ ਪਹਿਲੇ ਪੜਾਅ ਦੀ ਪ੍ਰੀਖਿਆ ਦੇ ਨਤੀਜੇ ਐਲਾਨੇ


Top News view more...

Latest News view more...

PTC NETWORK