ਕੋਰੋਨਾ ਤੋਂ ਬਚਾਅ ਲਈ ਕੇਜਰੀਵਾਲ ਦਾ ਐਲਾਨ,ਲਗਾਏ ਜਾਣਗੇ 44 ਆਕਸੀਜਨ ਪਲਾਂਟ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਬੈਂਕਾਕ ਤੋਂ ਆਕਸੀਜਨ ਦੇ 18 ਟੈਂਕਰ ਆਯਾਤ ਕਰਨ ਦਾ ਫੈਸਲਾ ਕੀਤਾ ਹੈ, ਇਹ ਟੈਂਕਰ ਕੱਲ ਤੋਂ ਆਉਣੇ ਸ਼ੁਰੂ ਹੋ ਜਾਣਗੇ।ਅਸੀਂ ਕੇਂਦਰ ਸਰਕਾਰ ਤੋਂ ਇਸ ਦੇ ਲਈ ਹਵਾਈ ਸੈਨਾ ਦੇ ਜਹਾਜ਼ ਦੇਣ ਦੀ ਬੇਨਤੀ ਕੀਤੀ ਅਤੇ ਉਨਾਂ੍ਹ ਦਾ ਕਾਫੀ ਸਕਾਰਾਤਮਕ ਰਵੱਈਆ ਰਿਹਾ।ਕੇਜਰੀਵਾਲ ਨੇ ਕਿਹਾ ਕਿ ਅਗਲੇ ਇੱਕ ਮਹੀਨੇ ‘ਚ ਅਸੀਂ ਆਕਸੀਜਨ ਦੇ 44 ਪਲਾਂਟ ਲਗਾਉਣ ਜਾ ਰਹੇ ਹਾਂ, ਇਸ ‘ਚ 8 ਪਲਾਂਟ ਕੇਂਦਰ ਸਰਕਾਰ ਲਗਾ ਰਹੀ ਹੈ।
Arvind Kejriwal on Tuesday said that almost all ICU beds in Delhi were occupied." />Also Read | Zydus gets DCGI approval for emergency use of Virafin in treating moderate COVID-19 cases
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਆਕਸੀਜਨ ਟੈਂਕਰ ਖਰੀਦ ਰਹੇ ਹਨ। ਦਿੱਲੀ ਸਰਕਾਰ ਨੇ ਬੈਂਕਾਕ ਤੋਂ 18 ਟੈਂਕਰ ਦਰਾਮਦ ਕਰਨ ਦਾ ਫੈਸਲਾ ਲਿਆ ਹੈ, ਇਹ ਟੈਂਕਰ ਕੱਲ੍ਹ ਤੋਂ ਆਉਣੇ ਸ਼ੁਰੂ ਹੋ ਜਾਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਇਸ ਲਈ ਏਅਰ ਫੋਰਸ ਦੇ ਜਹਾਜ਼ ਦੇਣ ਦੀ ਬੇਨਤੀ ਕੀਤੀ ਹੈ ਤੇ ਉਨ੍ਹਾਂ ਦਾ ਬਹੁਤ ਸਕਾਰਾਤਮਕ ਰਵੱਈਆ ਹੈ।
Read more :PM ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵਿਚਾਲੇ ਹੋਈ ਗੱਲਬਾਤ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਫਰਾਂਸ ਤੋਂ 21 ਆਕਸੀਜਨ ਪਲਾਂਟ ਦਰਾਮਦ ਕਰ ਰਹੇ ਹਾਂ, ਇਹ ਰੈਡੀ ਟੂ ਯੂਜ ਪਲਾਂਟ ਹੈ। ਉਹ ਵੱਖ-ਵੱਖ ਹਸਪਤਾਲਾਂ ਵਿੱਚ ਸਥਾਪਤ ਕੀਤੇ ਜਾਣਗੇ, ਇਹ ਉਨ੍ਹਾਂ ਹਸਪਤਾਲਾਂ ਵਿੱਚ ਆਕਸੀਜਨ ਦੀ ਘਾਟ ਨੂੰ ਦੂਰ ਕਰਨ ਵਿੱਚ ਸਾਡੀ ਸਹਾਇਤਾ ਕਰੇਗਾ।ਕੇਜਰੀਵਾਲ ਨੇ ਕਿਹਾ ਕਿ ਅਗਲੇ ਇੱਕ ਮਹੀਨੇ ਵਿੱਚ, ਅਸੀਂ ਆਕਸੀਜਨ ਦੇ 44 ਪਲਾਂਟ ਲਗਾਉਣ ਜਾ ਰਹੇ ਹਾਂ, ਜਿਸ ਵਿੱਚ 8 ਪਲਾਂਟ ਕੇਂਦਰ ਸਰਕਾਰ ਵੱਲੋਂ ਲਗਾਏ ਜਾ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਹ 8 ਪਲਾਂਟ 30 ਅਪ੍ਰੈਲ ਤੱਕ ਤਿਆਰ ਹੋ ਜਾਣਗੇ। ਦਿੱਲੀ ਸਰਕਾਰ 36 ਪਲਾਂਟ ਲਗਾ ਰਹੀ ਹੈ, ਜਿਨ੍ਹਾਂ ਵਿਚੋਂ 21 ਪਲਾਂਟ ਫਰਾਂਸ ਤੋਂ ਆ ਰਹੇ ਹਨ, ਬਾਕੀ 15 ਸਾਡੇ ਦੇਸ਼ ਦੇ ਹਨ।