ਕਤਲ ਮਗਰੋਂ ਲਾਰੈਂਸ ਦੀ ਗੁਰਗੇ ਨਾਲ ਕਥਿਤ ਕਾਲ ਲੀਕ, ਸ਼ਾਰਪਸ਼ੂਟਰ ਨੇ ਕਤਲ ਤੋਂ ਬਾਅਦ ਕਹੀਆਂ ਇਹ ਗੱਲਾਂ
ਸਿੱਧੂ ਮੂਸੇਵਾਲਾ ਕਤਲਕਾਂਡ: ਗਾਇਕ ਤੋਂ ਸਿਆਸਤਦਾਨ ਬਣੇ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਤੋਂ ਬਾਅਦ ਤਿਹਾੜ ਜੇਲ੍ਹ 'ਚ ਬੈਠੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਨੂੰ ਸ਼ਾਰਪਸ਼ੂਟਰ ਨੇ ਕਾਲ ਕੀਤੀ ਸੀ, ਜਿਸਦੀ ਕਥਿਤ ਆਡੀਓ ਕਲਿੱਪ ਹੁਣ ਵਾਇਰਲ ਜਾ ਰਹੀ ਹੈ।
ਹਾਸਿਲ ਜਾਣਕਾਰੀ ਮੁਤਾਬਕ ਡੇਢ ਮਿੰਟ ਦੀ ਇਸ ਕਾਲ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਨੇ ਗੈਂਗਸਟਰ ਲਾਰੈਂਸ ਦੀ ਆਵਾਜ਼ ਦਾ ਸੈਂਪਲ ਇਸ ਰਿਕਾਰਡਿੰਗ ਨਾਲ ਮਿਲਾਉਣ ਲਈ ਫੋਰੈਂਸਿਕ ਟੀਮ ਕੋਲ ਭੇਜ ਦਿੱਤਾ ਹੈ।
ਪੰਜਾਬ ਅਤੇ ਦਿੱਲੀ ਪੁਲਿਸ ਨੇ ਇਹ ਦਾਅਵਾ ਕੀਤਾ ਕਿ ਲਾਰੈਂਸ ਨੇ ਤਿਹਾੜ ਜੇਲ੍ਹ ਵਿੱਚ ਬੈਠ ਕੇ ਸਾਰੀ ਸਾਜ਼ਿਸ਼ ਰਚੀ ਸੀ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਛ ਗੋਲਡੀ ਬਰਾੜ ਰਾਹੀਂ ਕੀਤਾ ਗਿਆ। ਪੁਲਿਸ ਮੁਤਾਬਕ ਲਾਰੈਂਸ ਹੀ ਇਸ ਕਤਲ ਦਾ ਮਾਸਟਰਮਾਈਂਡ ਹੈ। ਮੂਸੇਵਾਲੇ ਦੇ ਕਤਲ ਦਾ ਕਾਰਨ ਲਾਰੈਂਸ ਦੇ ਕਾਲਜ ਦੋਸਤ ਵਿੱਕੀ ਮਿੱਡੂਖੇੜਾ ਦਾ ਕਤਲ ਦੱਸਿਆ ਜਾ ਰਿਹਾ ਹੈ।
ਲਾਰੈਂਸ ਗੈਂਗ ਦਾ ਮੰਨਣਾ ਕਿ ਬੰਬੀਹਾ ਗੈਂਗ ਨੇ ਹੀ ਵਿੱਕੀ ਨੂੰ ਮਰਵਾਇਆ ਤੇ ਇਸ ਵਿੱਚ ਮੂਸੇਵਾਲਾ ਦੀ ਮੈਨੇਜਰ ਸ਼ਗਨਪ੍ਰੀਤ ਮੁਖ ਕਿਰਦਾਰ ਸੀ। ਲਾਰੈਂਸ ਇਸ ਸ਼ੱਕ 'ਚ ਸੀ ਕਿ ਮੂਸੇਵਾਲਾ ਇਸ ਕਤਲ ਨਾਲ ਅਸਿੱਧੇ ਤੌਰ 'ਤੇ ਜੁੜਿਆ ਹੋਇਆ ਸੀ।
ਤੁਸੀਂ ਵੀ ਸੁਣੋ ਕਥਿਤ ਆਡੀਓ ਕਲਿੱਪ - https://fb.watch/eqgJXZfiTY/
28 ਮਈ 2022 ਨੂੰ ਪੰਜਾਬ ਸਰਕਾਰ ਦੇ ਰਾਜ ਦੇ 442 ਵੀਆਈਪੀਜ਼ ਦੀ ਸੁਰੱਖਿਆ ਵਾਪਿਸ ਲੈ ਲਈ ਸੀ। ਜਿਸਦੀ ਜਾਣਕਾਰੀ ਜੰਗਲ ਵਿਚ ਅੱਗ ਦੀ ਤਰ੍ਹਾਂ ਫੈਲੀ ਅਤੇ ਗਾਇਕ ਤੋਂ ਸਿਆਸਤਦਾਨ ਬਣੇ ਸਿੱਧੂ ਮੂਸੇਵਾਲਾ ਦਾ ਨਾਂ ਵੀ ਉਸ ਲਿਸਟ ਵਿਚ ਸ਼ਾਮਿਲ ਸੀ।
ਅਗਲੇ ਹੀ ਦਿਨ 29 ਮਈ 2022 ਨੂੰ ਮੂਸੇਵਾਲਾ ਨੂੰ ਉਨ੍ਹਾਂ ਦੇ ਪਿੰਡ ਮੂਸਾ ਨਾਲ ਕਗਦੇ ਪਿੰਡ ਜਵਾਹਰਕੇ 'ਚ ਮੌਤ 'ਤੇ ਘਾਤ ਉੱਤਰ ਦਿੱਤਾ ਗਿਆ ਸੀ।
-PTC News