ਚੀਫ਼ ਖ਼ਾਲਸਾ ਦੀਵਾਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਿਦਾਇਤਾਂ ਤੋ ਮੁਨਕਰ ਹੋਣ ਦੇ ਲੱਗੇ ਦੋਸ਼
ਅੰਮ੍ਰਿਤਸਰ, 25 ਅਪ੍ਰੈਲ: ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਨਿਰਮਲ ਸਿੰਘ ਦੀ ਅਚਨਚੇਤ ਮੌਤ ਤੋਂ ਬਾਅਦ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਪਰ ਕਲ ਇਨ੍ਹਾਂ ਵੱਲੋਂ ਜਨਰਲ ਹਾਊਸ ਦੀ ਮੀਟਿੰਗ 'ਚ ਹੱਥ ਚੁੱਕ ਪ੍ਰਧਾਨ ਚੁਣਨ ਦਾ ਮੁੱਦਾ ਪਾਸ ਕਰ ਦਿੱਤਾ ਗਿਆ। ਜਿਸ 'ਤੇ ਅੱਜ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਸਰਬਜੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮੰਗ ਪੱਤਰ ਦੇਣ ਪਹੁੰਚੇ। ਇਹ ਵੀ ਪੜ੍ਹੋ: PTC ਨੈੱਟਵਰਕ ਦੇ MD ਰਬਿੰਦਰ ਨਾਰਾਇਣ ਦੀ ਸਿਹਤ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਦੀ ਅਣਗਿਹਲੀ ਆਈ ਸਾਹਮਣੇ ਇਸ ਮੌਕੇ ਉਹਨਾ ਗੱਲਬਾਤ ਕਰਦਿਆਂ ਕਿਹਾ ਕਿ ਚੌਣਾ ਦਾ ਮਤਲਬ ਲੁਕਵੀਂ ਚੋਣ ਹੁੰਦੀ ਹੈ ਪਰ ਕਲ ਚੀਫ਼ ਖ਼ਾਲਸਾ ਦੀਵਾਨ ਦੇ ਆਗੂਆਂ ਵੱਲੋਂ ਜੋ ਜਨਰਲ ਹਾਊਸ ਦੀ ਮੀਟਿੰਗ ਕਰ ਹੱਥ ਉੱਪਰ ਕਰ ਪ੍ਰਧਾਨ ਚੁਣਨ ਦਾ ਮੁੱਦਾ ਪਾਸ ਕੀਤਾ ਹੈ। ਉਹ ਇਤਰਾਜ਼ ਯੋਗ ਹੈ ਅਤੇ ਉਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪੂਰਨ ਤੌਰ 'ਤੇ ਉਲੰਘਣਾ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਐਮਐਲਏ ਦੇ ਨਾਲ ਚੀਫ਼ ਖ਼ਾਲਸਾ ਦੀਵਾਨ ਦੀ ਪ੍ਰਧਾਨਗੀ ਨਿਭਾਉਣ ਵਾਲੇ ਡਾ. ਇੰਦਰਬੀਰ ਸਿੰਘ ਨਿੱਝਰ ਆਪਣੇ ਅਹੁਦੇ ਦੇ ਨਾਲ ਮਨ ਮਰਜ਼ੀ ਦੇ ਫ਼ੈਸਲੇ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਚੋਣ ਵਿਚ ਅੰਮ੍ਰਿਤਧਾਰੀ ਹੋਣ ਦੇ ਮੁੱਦੇ 'ਤੇ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਹ ਵੀ ਪੜ੍ਹੋ: ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਟੈਬਲੇਟ ਇਸ ਸਬੰਧੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਦਫ਼ਤਰ ਵਿਚ ਮੰਗ ਪੱਤਰ ਦੇਣ ਪਹੁੰਚੇ ਮੈਂਬਰ ਸਰਬਜੀਤ ਸਿੰਘ ਨੇ ਕਿਹਾ ਕਿ ਸਾਨੂੰ ਜਥੇਦਾਰ ਸਾਹਿਬ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਵੱਲੋਂ ਕਾਰਵਾਈ ਦਾ ਆਸ਼ਵਾਸ਼ਨ ਦਿੱਤਾ ਗਿਆ ਹੈ। -PTC News