'Alia bhatt' ਨੇ ਬੇਬੀਮੂਨ ਦੀ ਪਹਿਲੀ ਤਸਵੀਰ ਕੀਤੀ ਸ਼ੇਅਰ, ਨਿੱਜੀ ਜ਼ਿੰਦਗੀ ਬਾਰੇ ਕੀਤਾ ਵੱਡਾ ਖੁਲਾਸਾ
Alia bhatt babymoon: ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਫਿਲਮ 'ਡਾਰਲਿੰਗਸ' ਨੂੰ ਲੈ ਕੇ ਚਰਚਾ 'ਚ ਹੈ। ਆਲੀਆ ਇਨ੍ਹੀਂ ਦਿਨੀਂ ਆਪਣੀਆਂ ਫਿਲਮਾਂ ਦੇ ਨਾਲ-ਨਾਲ ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਲੈ ਰਹੀ ਹੈ। ਹਾਲ ਹੀ 'ਚ ਪਤੀ ਰਣਬੀਰ ਕਪੂਰ ਨਾਲ ਕਰਵਾਏ ਫੋਟੋਸ਼ੂਟ 'ਚ ਬੇਬੀ ਨੂੰ ਫਲਾਂਟ ਕਰਦੇ ਦੇਖਿਆ ਗਿਆ।
ਆਲੀਆ-ਰਣਬੀਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਆਲੀਆ ਅਤੇ ਰਣਬੀਰ ਪਹਿਲੀ ਵਾਰ ਫਿਲਮ 'ਬ੍ਰਹਮਾਸਤਰ' 'ਚ ਇਕੱਠੇ ਪਰਦੇ 'ਤੇ ਨਜ਼ਰ ਆਉਣਗੇ। ਦੋਵਾਂ ਨੇ ਅਪ੍ਰੈਲ 'ਚ ਵਿਆਹ ਕਰਵਾਇਆ ਸੀ, ਜਿਸ 'ਚ ਅਦਾਕਾਰਾ ਨੇ ਪਹਿਲੀ ਵਾਰ ਰਣਬੀਰ ਦੀ ਖੁੱਲ੍ਹ ਕੇ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ।
ਦੂਜੇ ਪਾਸੇ ਰਣਬੀਰ ਕਪੂਰ ਅਤੇ ਆਲੀਆ ਭੱਟ ਜੋ ਕਿ ਆਪਣੇ ਆਉਣ ਵਾਲੇ ਪਹਿਲੇ ਬੱਚੇ ਨੂੰ ਲੈ ਕੇ ਚਰਚਾ ਵਿਚ ਹਨ। ਵਿਆਹ ਤੋਂ ਬਾਅਦ ਹਨੀਮੂਨ 'ਤੇ ਨਹੀਂ ਜਾ ਸਕੇ ਸਨ ਪਰ ਹੁਣ ਦੋਵੇਂ ਬੇਬੀਮੂਨ 'ਤੇ ਰਵਾਨਾ ਹੋ ਗਏ ਹਨ। ਆਲੀਆ ਅਤੇ ਰਣਬੀਰ ਨੂੰ ਸੋਮਵਾਰ ਨੂੰ ਏਅਰਪੋਰਟ 'ਤੇ ਇਕੱਠੇ ਦੇਖਿਆ ਗਿਆ। ਹੁਣ ਦੋਵੇਂ ਆਪਣੇ ਬੇਬੀਮੂਨ ਦਾ ਲੁਤਫ ਲੈ ਰਹੇ ਹਨ।
ਇਹ ਵੀ ਪੜ੍ਹੋ : ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ ਪੁਲਿਸ ਹਾਈ ਅਲਰਟ 'ਤੇ, 10 ਹਜ਼ਾਰ ਜਵਾਨ ਕੀਤੇ ਤੈਨਾਤ
ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਦੋਵੇਂ ਫਿਲਹਾਲ ਭਾਰਤ ਤੋਂ ਬਾਹਰ ਛੁੱਟੀਆਂ ਮਨਾਉਣ ਗਏ ਹਨ। ਹਾਲਾਂਕਿ ਦੋਵਾਂ ਨੇ ਆਪਣੀ ਮੰਜ਼ਿਲ ਨੂੰ ਗੁਪਤ ਰੱਖਿਆ ਹੈ ਪਰ ਆਲੀਆ ਦੀ ਤਾਜ਼ਾ ਪੋਸਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਉੱਥੇ ਪਹੁੰਚ ਗਏ ਹਨ ਜਿੱਥੇ ਬਾਲੀਵੁੱਡ ਅਭਿਨੇਤਰੀਆਂ ਗਰਭ ਅਵਸਥਾ ਦੌਰਾਨ ਜਾਣਾ ਪਸੰਦ ਕਰਦੀਆਂ ਹਨ। ਹਾਲ ਹੀ 'ਚ ਸੋਨਮ ਕਪੂਰ ਵੀ ਆਪਣੇ ਬੇਬੀਮੂਨ ਲਈ ਇੱਥੇ ਪਹੁੰਚੀ ਸੀ ਅਤੇ ਆਲੀਆ ਵੀ ਰਣਬੀਰ ਨਾਲ ਉੱਥੇ ਪਹੁੰਚੀ ਹੈ।
ਆਲੀਆ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਇੰਸਾਟਗ੍ਰਾਮ ਅਕਾਉਂਟ 'ਤੇ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਅਤੇ ਕੈਪਸ਼ਨ 'ਚ ਲਿਖਿਆ- 'ਇਸ ਧੁੱਪ ਲਈ ਹਮੇਸ਼ਾ ਸ਼ੁਕਰਗੁਜ਼ਾਰ, ਇੰਨਾ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ’। ਇਸ ਪੋਸਟ ਰਾਹੀਂ ਅਦਾਕਾਰਾ ਨੇ ਆਪਣੇ ਪਤੀ ਦੇਵ ਯਾਨੀਕਿ ਰਣਬੀਰ ਕਪੂਰ ਦਾ ਧੰਨਵਾਦ ਕੀਤਾ ਹੈ।
ਆਲੀਆ ਦੀ ਇਸ ਪੋਸਟ ਨੂੰ ਦੇਖ ਕੇ ਸੋਨਮ ਕਪੂਰ ਸਮਝ ਗਈ ਕਿ ਉਹ ਕਿੱਥੇ ਹੈ ਅਤੇ ਇਸ 'ਤੇ ਤੁਰੰਤ ਜਵਾਬ ਦਿੰਦੇ ਹੋਏ ਉਸ ਨੇ ਲਿਖਿਆ ਕਿ ਉਹ ਵੀ ਇੱਥੇ ਬੇਬੀਮੂਨ 'ਤੇ ਗਈ ਹੈ ਅਤੇ ਇਹ ਜਗ੍ਹਾ ਸਭ ਤੋਂ ਵਧੀਆ ਹੈ। ਉਧਰ ਆਲੀਆ ਦੀ ਸੱਸ ਨੀਤੂ ਕਪੂਰ ਨੇ ਵੀ ਕਿਊਟ ਜਿਹਾ ਕਮੈਂਟ ਕੀਤਾ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰ ਰਹੇ ਹਨ। ਇਸ ਤਸਵੀਰ 'ਚ ਆਲੀਆ ਦੇ ਚਿਹਰੇ ਉੱਤੇ ਪ੍ਰੈਗਨੈਂਸੀ ਦੀ ਚਮਕ ਸਾਫ ਨਜ਼ਰ ਆ ਰਹੀ ਹੈ।View this post on Instagram