ਅਜਨਾਲਾ ਦੇ ਪਿੰਡ ਲੱਖੋਵਾਲ 'ਚ ਮਿਲਿਆ ਪਾਕਿਸਤਾਨੀ ਗੁਬਾਰਾ..!
ਅਜਨਾਲਾ ਦੇ ਪਿੰਡ ਲੱਖੋਵਾਲ 'ਚ ਮਿਲਿਆ ਪਾਕਿਸਤਾਨੀ ਗੁਬਾਰਾ..!,ਅਜਨਾਲਾ: ਅਜਨਾਲਾ ਦੇ ਪਿੰਡ ਲੱਖੋਵਾਲ 'ਚ ਕੁਝ ਸਕੂਲੀ ਵਿਦਿਆਰਥੀਆਂ ਨੇ ਇਕ ਪਾਕਿਸਤਾਨੀ ਗੁਬਾਰਾ ਆਸਮਾਨ ਤੋਂ ਖੇਤਾਂ 'ਚ ਡਿੱਗਦਾ ਦੇਖਿਆ। ਜਿਸ ਤੋਂ ਬਾਅਦ ਪਿੰਡ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਸਕੂਲੀ ਵਿਦਿਆਰਥੀਆਂ ਮੁਤਾਬਕ ਗੁਬਾਰੇ 'ਤੇ 'ਦਿਲ ਦਿਲ ਪਾਕਿਸਤਾਨ ਅਤੇ 14 ਅਗਸਤ ਦੀ ਮੁਬਾਰਕ' ਲਿਖਿਆ ਹੋਇਆ ਹੈ ਅਤੇ ਕੁਝ ਲਾਈਨਾਂ ਉਰਦੂ 'ਚ ਵੀ ਲਿਖੀਆਂ ਹੋਈਆਂ ਹਨ।
ਹੋਰ ਪੜ੍ਹੋ: ਅਜਨਾਲਾ ਦੇ ਨੇੜਲੇ ਪਿੰਡ ਖੇਤਾਂ 'ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼ ,ਇਲਾਕੇ 'ਚ ਸਹਿਮ ਦਾ ਮਾਹੌਲ
ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਤਾਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਇਹ ਕੋਈ ਸਾਜ਼ਿਸ਼ ਹੈ ਜਾਂ ਫਿਰ ਹਵਾ ਨਾਲ ਹੀ ਉਡ ਕੇ ਭਾਰਤ ਆ ਗਿਆ ਹੈ। ਇਸ ਦੀ ਜਾਂਚ ਉਪਰੰਤ ਹੀ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ।
-PTC News