ਅਜਨਾਲਾ: ਭੇਦਭਰੇ ਹਲਾਤਾਂ 'ਚ ਵਿਆਹੁਤਾ ਦੀ ਮੌਤ, ਪੇਕਾ ਪਰਿਵਾਰ ਨੇ ਪਤੀ 'ਤੇ ਲਗਾਇਆ ਕਤਲ ਦਾ ਦੋਸ਼
ਅਜਨਾਲਾ: ਭੇਦਭਰੇ ਹਲਾਤਾਂ 'ਚ ਵਿਆਹੁਤਾ ਦੀ ਮੌਤ, ਪੇਕਾ ਪਰਿਵਾਰ ਨੇ ਪਤੀ 'ਤੇ ਲਗਾਇਆ ਕਤਲ ਦਾ ਦੋਸ਼,ਅਜਨਾਲਾ: ਅਜਨਾਲਾ ਦੇ ਵਾਰਡ ਨੰਬਰ 9 'ਚ ਇਕ ਵਿਆਹੁਤਾ ਔਰਤ ਦੀ ਭੇਤਭਰੇ ਹਲਾਤਾਂ 'ਚ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਬੀਤੀ ਸ਼ਾਮ ਦੀ ਹੈ।
[caption id="attachment_265026" align="aligncenter" width="300"] ਅਜਨਾਲਾ: ਭੇਦਭਰੇ ਹਲਾਤਾਂ 'ਚ ਵਿਆਹੁਤਾ ਦੀ ਮੌਤ, ਪੇਕਾ ਪਰਿਵਾਰ ਨੇ ਪਤੀ 'ਤੇ ਲਗਾਇਆ ਕਤਲ ਦਾ ਦੋਸ਼[/caption]
ਮ੍ਰਿਤਕਾ ਦੀ ਪਹਿਚਾਣ ਰਾਜਵਿੰਦਰ ਕੌਰ ਵਜੋਂ ਹੋਈ ਹੈ, ਜਿਸ ਦ ਵਿਆਹ ਕਰੀਬ 8 ਸਾਲ ਪਹਿਲਾਂ ਅਜਨਾਲਾ ਦੇ ਰਹਿਣ ਵਾਲੇ ਪਰਮਜੀਤ ਸਿੰਘ ਨਾਲ ਹੋਇਆ ਸੀ ਅਤੇ ਦੋਵਾਂ ਦੇ ਦੋ ਲੜਕੇ ਹਨ।
ਇਸ ਮਾਮਲੇ ਸਬੰਧੀ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਮੇਰੀ ਛੋਟੀ ਲੜਕੀ ਦੀ ਸ਼ਾਦੀ ਬੀਤੀ 2 ਮਾਰਚ ਨੂੰ ਸੀ ਅਤੇ ਉਸ ਤੋਂ ਬਾਅਦ ਮੈਂ ਖੁਦ ਆਪਣੀ ਲੜਕੀ ਨੂੰ ਉਸਦੀ ਅਜਨਾਲਾ ਸਥਿਤ ਰਿਹਾਇਸ਼ 'ਤੇ ਛੱਡ ਕੇ ਗਿਆ ਸੀ। ਅੱਜ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਲੜਕੀ ਦੀ ਅਚਾਨਕ ਮੌਤ ਹੋ ਗਈ ਹੈ।
[caption id="attachment_265028" align="aligncenter" width="300"]
ਅਜਨਾਲਾ: ਭੇਦਭਰੇ ਹਲਾਤਾਂ 'ਚ ਵਿਆਹੁਤਾ ਦੀ ਮੌਤ, ਪੇਕਾ ਪਰਿਵਾਰ ਨੇ ਪਤੀ 'ਤੇ ਲਗਾਇਆ ਕਤਲ ਦਾ ਦੋਸ਼[/caption]
ਪੇਕਾ ਪਰਿਵਾਰ ਵੱਲੋਂ ਲੜਕੀ ਦੇ ਪਤੀ ਅਤੇ ਦਿਉਰ 'ਤੇ ਕਤਲ ਦੇ ਦੋਸ਼ ਲਗਾਏ ਜਾ ਰਹੇ ਹਨ। ਉਥੇ ਹੀ ਸਥਾਨਕ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ।
-PTC News