ਸ਼ਰਮਨਾਕ ! ਪਿਸਤੌਲ ਦੀ ਨੋਕ ’ਤੇ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ !
ਸ਼ਰਮਨਾਕ ! ਪਿਸਤੌਲ ਦੀ ਨੋਕ ’ਤੇ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ !,ਅਜਨਾਲਾ: ਪੰਜਾਬ 'ਚ ਜਬਰ-ਜ਼ਨਾਹ ਦੀਆਂ ਘਟਨਾਵਾਂ ਲਗਤਾਰ ਵਧਦੀਆਂ ਜਾ ਰਹੀਆਂ ਹਨ। ਜਿਸ ਦੌਰਾਨ ਹੁਣ ਤੱਕ ਸੂਬੇ ਦੀਆਂ ਅਨੇਕਾਂ ਧੀਆਂ ਇਸ ਅੱਗ 'ਚ ਸੜ੍ਹ ਕੇ ਸੁਆਹ ਹੋ ਚੁੱਕੀਆਂ ਹਨ। ਤਾਜ਼ਾ ਮਾਮਲਾ ਅਜਨਾਲਾ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਵਿਅਕਤੀ ਨੇ ਪਿਸਤੌਲ ਦੀ ਨੋਕ 'ਤੇ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਇਆ।
ਇਸ ਘਟਨਾ ਤੋਂ ਬਾਅਦ ਜਦੋਂ ਪੀੜਤ ਲੜਕੀ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਲੜਕੀ ਦੇ ਬਿਆਨ ਦਰਜ ਕੀਤੇ। ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਬੀਤੇ ਦਿਨ ਹੁਣ ਘਰ 'ਚ ਇਕੱਲੀ ਸੀ।
ਹੋਰ ਪੜ੍ਹੋ: ਲੜਕੀ ਨੂੰ ਨਸ਼ੇ ਦਾ ਆਦੀ ਬਣਾ ਕੇ ਬਲਤਾਕਾਰ ਕਰਨ ਵਾਲੇ DSP ਨੂੰ ਮੁੱਖ ਮੰਤਰੀ ਨੇ ਕੀਤਾ ਮਅੱਤਲ
ਇਸ ਦੌਰਾਨ ਉਕਤ ਮੁਲਜ਼ਮ ਪਾਣੀ ਲੈਣ ਦੇ ਬਹਾਨੇ ਉਸ ਦੇ ਘਰ ’ਚ ਆਇਆ, ਜਦੋਂ ਉਹ ਪਾਣੀ ਭਰਨ ਲਈ ਰਸੋਈ ’ਚ ਗਈ ਤਾਂ ਮੁਲਜ਼ਮ ਵੀ ਉਸ ਦੇ ਪਿੱਛੇ ਆ ਗਿਆ ਤੇ ਉਸ ਨਾਲ ਛੇੜਛਾੜ ਕਰਨ ਲੱਗਾ, ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੇ ਆਪਣੀ ਡੱਬ ’ਚੋਂ ਪਿਸਤੌਲ ਕੱਢਿਆ ਤੇ ਉਸ ’ਤੇ ਤਾਣ ਦਿੱਤਾ।
ਜਿਸ ਤੋਂ ਬਾਅਦ ਮੁਲਜ਼ਮ ਨੇ ਜਬਰੀ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦਿੱਤੀ।ਉਧਰ ਪੁਲਿਸ ਨੇ ਉਕਤ ਮੁਲਾਜ਼ਮ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
-PTC News