ਹਿੰਦ ਪਾਕਿ ਸਰਹੱਦ 'ਤੇ ਡਰੋਨ ਦੀ ਹਲਚਲ, ਬਰਾਮਦ ਹੋਈ ਕਰੋੜਾਂ ਰੁਪਏ ਦੀ ਹੈਰੋਇਨ
ਅਜਨਾਲਾ: ਬੀਤੀ ਰਾਤ ਭਾਰਤ ਪਾਕਿਸਤਾਨ ਸਰਹੱਦ 'ਤੇ ਬੀ.ਓ.ਪੀ. ਪੁਰਾਣੀ ਸੁੰਦਰਗੜ੍ਹ ਨੇੜੇ ਡਰੋਨ ਦੀ ਹਲਚਲ ਵੇਖਣ ਨੂੰ ਮਿਲੀ ਸੀ। ਡਰੋਨ ਦੀ ਹਲਚਲ ਤੋਂ ਬਾਅਦ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੇ ਹਰਕਤ ਵਿਚ ਆਉਂਦੇ ਹੋਏ ਡਰੋਨ ਵੱਲ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਫਾਇਰਿੰਗ ਤੋਂ ਬਾਅਦ ਡਰੋਨ ਪਾਕਿਸਤਾਨ ਵਾਲੇ ਪਾਸੇ ਵਾਪਸ ਚਲਾ ਗਿਆ। ਇਸ ਵਿਚਾਲੇ ਅੱਜ ਸਵੇਰੇ ਬੀ.ਐੱਸ.ਐੱਫ. ਅਧਿਕਾਰੀਆਂ ਵਲੋਂ ਚਲਾਏ ਤਲਾਸ਼ੀ ਅਭਿਆਨ ਦੌਰਾਨ 4 ਪੈਕੇਟ ਹੈਰੋਇਨ ਬਰਾਮਦ ਹੋਈ ਹੈ, ਜਿਸ ਦੀ ਕੀਮਤ ਕਰੋੜਾਂ ਰੁਪਏ ਵਿਚ ਦੱਸੀ ਜਾ ਰਹੀ ਹੈ। ਇਹ ਹੈਰੋਇਨ ਡਰੋਨ ਵਲੋਂ ਸੁੱਟੀ ਗਈ ਹੈ ਜਾਂ ਹੋਰਨਾਂ ਪਾਕਿਸਤਾਨੀ ਤਸਕਰਾਂ ਵਲੋਂ ਸੁੱਟੀ ਗਈ ਹੈ, ਇਸ ਸੰਬੰਧੀ ਅਜੇ ਤੱਕ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ। ਬੀ.ਐੱਸ.ਐੱਫ. ਵਲੋਂ ਸੰਬੰਧਿਤ ਇਲਾਕੇ ਵਿਚ ਅਜੇ ਵੀ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਫਿਲਹਾਲ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਅਤੇ ਬੀਐਸਐਫ ਦੇ ਜਵਾਨਾਂ ਵੱਲੋਂ ਆਸਪਾਸ ਦੇ ਇਲਾਕੇ ਦੀ ਲਗਾਤਾਰ ਸਰਚ ਕੀਤੀ ਜਾ ਰਹੀ ਹੈ ਕਿ ਕਿਤੇ ਇਸ ਡਰੋਨ ਦੇ ਰਾਹੀਂ ਹੋਰ ਵੀ ਕੋਈ ਹਥਿਆਰ ਤਾਂ ਨਹੀਂ ਆਏ। -PTC News