ਪੀਟੀਸੀ ਨੈੱਟਵਰਕ ਆਪਣੇ ਇਹਨਾਂ 3 ਚੈਨਲਾਂ ਨੂੰ ਕੱਲ੍ਹ Airtel DTH 'ਤੇ ਕਰੇਗਾ ਲਾਂਚ
ਪੀਟੀਸੀ ਨੈੱਟਵਰਕ ਆਪਣੇ ਇਹਨਾਂ 3 ਚੈਨਲਾਂ ਨੂੰ ਕੱਲ੍ਹ Airtel DTH 'ਤੇ ਕਰੇਗਾ ਲਾਂਚ,ਪੰਜਾਬੀ ਮਾਂ ਬੋਲੀ ਦੀ ਦੁਨੀਆ ਭਰ ‘ਚ ਸੇਵਾ ਕਰਨ ਵਾਲੇ ਪੀਟੀਸੀ ਨੈੱਟਵਰਕ ਵੱਲੋਂ ਕੁਝ ਮਹੀਨੇ ਪਹਿਲਾਂ 3 ਨਵੇਂ ਚੈਨਲ ਲਾਂਚ ਕੀਤੇ ਗਏ ਸਨ, ਜਿੰਨਾਂ ‘ਚ ਪੀਟੀਸੀ ਪੰਜਾਬੀ ਗੋਲਡ, ਪੀਟੀਸੀ ਸਿਮਰਨ ਅਤੇ ਪੀਟੀਸੀ ਮਿਊਜ਼ਿਕ ਚੈਨਲ ਦੇ ਨਾਮ ਸ਼ਾਮਿਲ ਹਨ।
ਪਹਿਲਾਂ ਇਹਨਾਂ ਚੈਨਲਾਂ ਨੂੰ ਸਿਰਫ਼ ਫਾਸਟਵੇਅ DTH 'ਤੇ ਦੇਖਿਆ ਜਾ ਸਕਦਾ ਸੀ, ਪਰ ਹੁਣ ਇਹ ਤਿੰਨੇ ਚੈਨਲ ਕੱਲ੍ਹ ਨੂੰ Airtel DTH 'ਤੇ ਵੀ ਲਾਂਚ ਕੀਤੇ ਜਾ ਰਹੇ ਹਨ। ਜਿਨ੍ਹਾਂ ਨੂੰ ਦਰਸ਼ਕ ਫਰੀ ਦੇਖ ਸਕਦੇ ਹਨ।
ਪੀਟੀਸੀ ਪੰਜਾਬੀ ਗੋਲਡ ਚੈਨਲ ਨੰਬਰ 560, ਪੀਟੀਸੀ ਮਿਊਜ਼ਿਕ 573 ਅਤੇ ਪੀਟੀਸੀ ਸਿਮਰਨ ਚੈਨਲ ਨੰਬਰ 574 'ਤੇ ਦੇਖੇ ਜਾ ਸਕਣਗੇ।ਤੁਹਾਨੂੰ ਦੱਸ ਦਈਏ ਕਿ Airtel DTH 'ਤੇ ਪਹਿਲਾਂ ਹੀ ਪੀਟੀਸੀ ਨਿਊਜ਼, ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ਚੈਨਲ ਦਿਖਾਏ ਜਾ ਰਹੇ ਹਨ।
ਹੋਰ ਪੜ੍ਹੋ: ਅੱਜ ਜਲੰਧਰ 'ਚ ਹੋ ਰਹੇ ਨੇ ਮਿਸ ਪੀਟੀਸੀ ਪੰਜਾਬੀ 2019 ਦੇ ਆਡੀਸ਼ਨ, ਮੁਟਿਆਰਾਂ ਅਜ਼ਮਾ ਰਹੀਆਂ ਨੇ ਕਿਸਮਤ (ਤਸਵੀਰਾਂ)
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੀਟੀਸੀ ਸਿਮਰਨ ‘ਤੇ 24 ਘੰਟੇ ਸਿੱਖ ਸੰਗਤਾਂ ਲਈ ਗੁਰਬਾਣੀ ਦਿਖਾਈ ਜਾਂਦੀ ਹੈ, ਨਾਲ ਨਾਲ ਗੁਰਬਾਣੀ ਗਾਇਨ ਮੁਕਾਬਲੇ ਅਤੇ ਬੜੂ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਦਿਖਾਇਆ ਜਾਂਦਾ ਹੈ ਅਤੇ ਪੀਟੀਸੀ ਮਿਊਜ਼ਿਕ ‘ਤੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਗਾਣੇ ਦਿਖਾਏ ਦਿਖਾਏ ਜਾਂਦੇ ਹਨ ਅਤੇ ਪੀਟੀਸੀ ਗੋਲਡ ਪੰਜਾਬੀ ‘ਤੇ ਪੰਜਾਬੀ ਫ਼ਿਲਮਾਂ ਅਤੇ ਰਿਵਾਇਤੀ ਖੇਡਾਂ ਦਿਖਾਈਆਂ ਜਾਂਦੀਆਂ ਹਨ।
ਜ਼ਿਕਰ ਏ ਖਾਸ ਹੈ ਕਿ ਪੀਟੀਸੀ ਨੈੱਟਵਰਕ ਪੀਟੀਸੀ ਨਿਊਜ਼, ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ, ਚੈਨਲਾਂ ਰਾਹੀਂ ਪਹਿਲਾਂ ਹੀ ਦੁਨੀਆਂ ਭਰ ‘ਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਿਆ ਹੈ। ਇਹ ਪੰਜਾਬ ਦਾ ਪਹਿਲਾ ਅਜਿਹਾ ਨੈੱਟਵਰਕ ਹੈ, ਜਿਸ ਨੇ ਖੇਤਰੀ ਭਾਸ਼ਾ ‘ਚ 7 ਚੈੱਨਲ ਦਰਸ਼ਕਾਂ ਦੀ ਝੋਲੀ ‘ਚ ਪਾਏ ਹਨ।
-PTC News