Mon, Apr 14, 2025
Whatsapp

ਦਿੱਲੀ-NCR 'ਚ ਹਵਾ ਦੀ ਗੁਣਵੱਤਾ ਲਗਾਤਾਰ ਦੂਜੇ ਦਿਨ ਵੀ ਖਰਾਬ, AQI 382 'ਤੇ

Reported by:  PTC News Desk  Edited by:  Riya Bawa -- November 10th 2021 11:56 AM
ਦਿੱਲੀ-NCR 'ਚ ਹਵਾ ਦੀ ਗੁਣਵੱਤਾ ਲਗਾਤਾਰ ਦੂਜੇ ਦਿਨ ਵੀ ਖਰਾਬ,  AQI 382 'ਤੇ

ਦਿੱਲੀ-NCR 'ਚ ਹਵਾ ਦੀ ਗੁਣਵੱਤਾ ਲਗਾਤਾਰ ਦੂਜੇ ਦਿਨ ਵੀ ਖਰਾਬ, AQI 382 'ਤੇ

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ 'ਚ ਬੁੱਧਵਾਰ ਨੂੰ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਸ਼੍ਰੇਣੀ 'ਚ ਦਰਜ ਕੀਤੀ ਗਈ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੇਦਰ ਫੋਰਕਾਸਟਿੰਗ ਐਂਡ ਰਿਸਰਚ (SAFAR) ਦੇ ਅਨੁਸਾਰ, ਏਅਰ ਕੁਆਲਿਟੀ ਇੰਡੈਕਸ (AQI) 382 ਦਰਜ ਕੀਤਾ ਗਿਆ ਸੀ। ਮੰਗਲਵਾਰ ਨੂੰ ਵੀ ਹਵਾ ਦੀ ਗੁਣਵੱਤਾ 'ਬਹੁਤ ਖਰਾਬ' ਸ਼੍ਰੇਣੀ ਵਿੱਚ ਸੀ ਅਤੇ AQI 372 ਸੀ।

  ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਨੇ ਸੋਮਵਾਰ ਨੂੰ ਸ਼ਹਿਰ ਲਈ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਰਾਹੀਂ ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਉਪਾਵਾਂ ਦਾ ਸੁਝਾਅ ਦਿੱਤਾ। ਇਸ ਵਿੱਚ ਮੁੱਖ ਤੌਰ ’ਤੇ ਸੜਕ ’ਤੇ ਪਾਣੀ ਦੇ ਛਿੜਕਾਅ ਅਤੇ ਮਸ਼ੀਨੀ ਸਫਾਈ ਨੂੰ ਵਧਾਉਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਸੜਕਾਂ ਨੂੰ ਨਿਸ਼ਾਨਬੱਧ ਕਰਨ ਲਈ ਕਿਹਾ ਗਿਆ ਹੈ ਜਿੱਥੇ ਜ਼ਿਆਦਾ ਧੂੜ ਉੱਡਦੀ ਹੈ। Rs 1 Cr fine, 5 years in Jail: New Law to Deal With Air Pollution in Delhi ਦਿੱਲੀ-ਐਨਸੀਆਰ ਦੀ ਹਵਾ ਅਜੇ ਵੀ 'ਬਹੁਤ ਖਰਾਬ' (ਦਿੱਲੀ ਹਵਾ ਪ੍ਰਦੂਸ਼ਣ) ਦੀ ਸ਼੍ਰੇਣੀ ਵਿੱਚ ਬਣੀ ਹੋਈ ਹੈ। ਦੂਜੇ ਪਾਸੇ ਛੱਠ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਯਮੁਨਾ ਨਦੀ ਵਿੱਚੋਂ ਝੱਗ ਨੂੰ ਸਾਫ਼ ਕਰਨ ਲਈ 15 ਕਿਸ਼ਤੀਆਂ ਲਗਾਈਆਂ ਹਨ। ਮੰਗਲਵਾਰ ਨੂੰ, ਦਿੱਲੀ ਦੀ ਹਵਾ ਵਿੱਚ ਪਰਾਲੀ ਦੇ ਪ੍ਰਦੂਸ਼ਣ ਦੀ ਹਿੱਸੇਦਾਰੀ ਲਗਭਗ 27 ਪ੍ਰਤੀਸ਼ਤ ਸੀ। ਦੋ ਦਿਨ ਪਹਿਲਾਂ ਇਹ ਸ਼ੇਅਰ 48 ਫੀਸਦੀ ਤੱਕ ਪਹੁੰਚ ਗਿਆ ਸੀ। ਹਵਾ ਦੀ ਰਫ਼ਤਾਰ ਵਧਣ ਕਾਰਨ ਸੋਮਵਾਰ ਨੂੰ ਪ੍ਰਦੂਸ਼ਣ ਦੇ ਪੱਧਰ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਅਤੇ ਹਵਾ ਗੁਣਵੱਤਾ ਸੂਚਕ ਅੰਕ 400 ਅੰਕ ਤੋਂ ਹੇਠਾਂ ਪਹੁੰਚ ਗਿਆ ਯਾਨੀ ਕਿ ਬਹੁਤ ਮਾੜੀ ਸ਼੍ਰੇਣੀ 'ਚ ਹੈ। ਹਾਲਾਂਕਿ, ਮੰਗਲਵਾਰ ਨੂੰ, ਔਸਤ ਹਵਾ ਗੁਣਵੱਤਾ ਸੂਚਕ ਅੰਕ ਇੱਕ ਵਾਰ ਫਿਰ 400 ਦੇ ਅੰਕੜੇ ਨੂੰ ਪਾਰ ਕਰ ਗਿਆ ਯਾਨੀ ਗੰਭੀਰ ਸ਼੍ਰੇਣੀ ਵਿੱਚ ਅਤੇ ਬੁੱਧਵਾਰ ਨੂੰ ਇਹ ਫਿਰ ਤੋਂ ਘੱਟਦਾ ਨਜ਼ਰ ਆ ਰਿਹਾ ਹੈ। -PTC News

Top News view more...

Latest News view more...

PTC NETWORK