Wed, Jan 15, 2025
Whatsapp

5G ਮਾਮਲੇ ਨੂੰ ਲੈ ਕੇ ਏਅਰ ਇੰਡੀਆ ਵੱਲੋਂ ਅਮਰੀਕਾ ਲਈ ਉਡਾਣਾਂ ਮੁੜ ਸ਼ੁਰੂ

Reported by:  PTC News Desk  Edited by:  Pardeep Singh -- January 21st 2022 10:13 AM
5G ਮਾਮਲੇ  ਨੂੰ ਲੈ ਕੇ ਏਅਰ ਇੰਡੀਆ  ਵੱਲੋਂ ਅਮਰੀਕਾ ਲਈ ਉਡਾਣਾਂ ਮੁੜ ਸ਼ੁਰੂ

5G ਮਾਮਲੇ ਨੂੰ ਲੈ ਕੇ ਏਅਰ ਇੰਡੀਆ ਵੱਲੋਂ ਅਮਰੀਕਾ ਲਈ ਉਡਾਣਾਂ ਮੁੜ ਸ਼ੁਰੂ

ਨਵੀਂ ਦਿੱਲੀ: 5ਜੀ ਸੇਵਾਵਾਂ ਦੇ ਚੱਲਦਿਆਂ ਭਾਰਤ ਵੱਲੋਂ ਅਮਰੀਕਾ ਲਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ।ਜ਼ਿਕਰਯੋਗ ਹੈ ਕਿ ਏਅਰ ਇੰਡੀਆ ਨੇ ਬੁੱਧਵਾਰ ਤੋਂ ਭਾਰਤ-ਅਮਰੀਕਾ ਮਾਰਗਾਂ 'ਤੇ ਅੱਠ ਉਡਾਣਾਂ ਨੂੰ ਰੱਦ ਕਰ ਦਿੱਤਾ ਸੀ। ਬੋਇੰਗ ਨੇ ਏਅਰ ਇੰਡੀਆ ਨੂੰ ਸੰਯੁਕਤ ਰਾਜ ਵਿੱਚ ਬੀ777 ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸਦੇ ਚਲਦਿਆਂ ਵੀਰਵਾਰ ਸਵੇਰੇ ਪਹਿਲੀ ਫਲਾਈਟ ਜੌਹਨ ਐਫ ਕੈਨੇਡੀ ਲਈ ਰਵਾਨਾ ਹੋਈ। ਇਸਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਉਡਾਣਾਂ ਆਮ ਵਾਂਗ ਹੋ ਜਾਣਗੀਆਂ। ਏਅਰ ਇੰਡੀਆ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ, ਬੋਇੰਗ ਨੇ 5ਜੀ ਰੋਲਆਊਟ ਦੇ ਵਿਚਕਾਰ ਅਮਰੀਕਾ ਵਿੱਚ ਬੀ777 ਨੂੰ ਚਲਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਤੋਂ ਬਾਅਦ ਵੀਰਵਾਰ ਨੂੰ ਪਹਿਲੀ ਉਡਾਣ ਭੇਜੀ ਵੀ ਗਈ। ਇਸ ਦੇ ਨਾਲ ਹੀ ਦਿਨ ਵੇਲੇ ਹੋਰ ਉਡਾਣਾਂ ਸ਼ਿਕਾਗੋ ਅਤੇ ਸੈਨ ਫਰਾਂਸਿਸਕੋ ਲਈ ਰਵਾਨਾ ਹੋਣਗੀਆਂ। ਏਅਰ ਲਾਈਨ ਅਧਿਕਾਰੀ ਅਨੁਸਾਰ ਅਮਰੀਕਾ 'ਚ B777 ਦੀ ਉਡਾਣ ਦਾ ਮੁੱਦਾ ਹੁਣ ਹੱਲ ਹੋ ਗਿਆ ਹੈ। ਅਮਰੀਕੀ ਅਥਾਰਿਟੀ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਏਅਰ ਇੰਡੀਆ ਨੇ ਅੱਜ ਤੋਂ ਅਮਰੀਕਾ ਲਈ ਬੀ777 ਦਾ ਸੰਚਾਲਨ ਮੁੜ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਅਮਰੀਕਾ ਵਿੱਚ 5ਜੀ ਰੋਲਆਊਟ ਕਾਰਨ ਉਡਾਣਾਂ ਤੇ ਬਹੁਤ ਪ੍ਰਭਾਵ ਪਿਆ ਹੈ। 5ਜੀ ਸੇਵਾਵਾਂ ਦੇ ਚਲਦਿਆਂ ਭਾਰਤ ਸਮੇਤ ਕਈ ਦੇਸ਼ਾਂ ਦੀਆਂ ਏਅਰਲਾਈਨ ਕੰਪਨੀਆਂ ਨੇ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ।ਅਮਰੀਕਾ 'ਚ 5ਜੀ ਇੰਟਰਨੈੱਟ ਸ਼ੁਰੂ ਹੋ ਰਿਹਾ ਹੈ, ਜਿਸ ਨਾਲ ਯੂਜ਼ਰਸ ਨੂੰ ਸੁਪਰਫਾਸਟ ਕਨੈਕਟੀਵਿਟੀ ਦਾ ਫਾਇਦਾ ਮਿਲੇਗਾ। ਇਹ ਵੀ ਪੜ੍ਹੋ: ਬਰੈਂਪਟਨ ਦੇ ਇਕ ਘਰ 'ਚ ਅੱਗ ਲੱਗਣ ਕਾਰਨ 3 ਬੱਚਿਆਂ ਦੀ ਹੋਈ ਮੌਤ -PTC News


Top News view more...

Latest News view more...

PTC NETWORK