ਯੂਕਰੇਨ 'ਚ ਫਸੇ ਭਾਰਤੀਆਂ ਲਈ ਏਅਰ ਇੰਡੀਆ ਦਾ ਰੈਸਕਿਊ ਆਪ੍ਰੇਸ਼ਨ ਸ਼ੁਰੂ
ਚੰਡੀਗੜ੍ਹ: ਰੂਸ ਨੇ ਐਤਵਾਰ ਨੂੰ ਯੂਕਰੇਨ ਦੀਆਂ ਉੱਤਰੀ ਸਰਹੱਦਾਂ ਨੇੜੇ ਫੌਜੀ ਅਭਿਆਸ ਵਧਾ ਦਿੱਤਾ ਹੈ। ਯੂਕਰੇਨ ਦੀ ਉੱਤਰੀ ਸਰਹੱਦ ਨਾਲ ਲੱਗਦੇ ਬੇਲਾਰੂਸ ਵਿੱਚ ਲਗਭਗ 30,000 ਸੈਨਿਕ ਤਾਇਨਾਤ ਕੀਤੇ ਹਨ। ਇਸ ਦੇ ਨਾਲ ਹੀ ਯੂਕਰੇਨ ਦੀਆਂ ਸਰਹੱਦਾਂ 'ਤੇ 150,000 ਸੈਨਿਕ, ਜੰਗੀ ਜਹਾਜ਼ ਅਤੇ ਹੋਰ ਸਾਜ਼ੋ-ਸਾਮਾਨ ਤਾਇਨਾਤ ਕੀਤਾ ਗਿਆ ਹੈ।ਰੂਸ ਅਤੇ ਯੁਕਰੇਨ ਵਿੱਚ ਤਣਾਅ ਵਧਦਾ ਜਾ ਰਿਹਾ ਹੈ। ਕਈ ਭਾਰਤੀ ਵਿਦਿਆਰਥੀ ਯੁਕਰੇਨ ਵਿੱਚ ਫਸੇ ਹੋਏ ਹਨ। ਯੂਕਰੇਨ ਵਿੱਚ ਪੰਜਾਬ ਦੇ ਵਿਦਿਆਰਥੀਆਂ ਵੀ ਹਨ।ਭਾਰਤ ਨੇ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਰੈਸਕਿਊ ਕਰਨ ਲਈ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ ਸਵੇਰੇ 7.30 ਵਜੇ ਦਿੱਲੀ ਏਅਰਪੋਰਟ ਤੋਂ ਏਅਰ ਇੰਡੀਆ ਦਾ ਜਹਾਜ਼ ਯੂਕਰੇਨ ਦੀ ਰਾਜਧਾਨੀ ਕੀਵ ਲਈ ਰਵਾਨਾ ਹੋਇਆ ਹੈ। ਇਸ ਬਾਰੇ ਅਧਿਕਾਰੀ ਦਾ ਕਹਿਣਾ ਹੈ ਕਿ ਡ੍ਰੀਮਲਾਇਨਰ ਬੋਇੰਗ ਬੀ-787 ਨੇ ਮੰਗਲਵਾਰ ਸਵੇਰੇ ਯੂਕਰੇਨ ਦੇ ਲਈ ਦਿੱਲੀ ਹਵਾਈ ਅੱਡੇ ਤੋਂ ਉਡਾਣ ਭਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਦੇ ਨਾਗਰਿਕਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਇਹ ਵੀ ਪੜ੍ਹੋ:ਚੰਡੀਗੜ੍ਹ ਦੀ ਬਿਜਲੀ ਗੁੱਲ, ਪ੍ਰਸ਼ਾਸਨ ਨੇ ਕਰਮਚਾਰੀਆਂ ਦੀ ਹੜਤਾਲ 'ਤੇ ਲਗਾਈ ਰੋਕ -PTC News