ਪੰਜਾਬੀ ਸਣੇ 11 ਖੇਤਰੀ ਭਾਸ਼ਾਵਾਂ 'ਚ ਬੀ.ਟੈੱਕ ਕੋਰਸ ਨੂੰ ਪ੍ਰਵਾਨਗੀ, ਸਿੱਖਿਆ ਮੰਤਰੀ ਨੇ ਕੀਤਾ ਐਲਾਨ
ਨਵੀਂ ਦਿੱਲੀ: ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਨੇ 11 ਖੇਤਰੀ ਭਾਸ਼ਾਵਾਂ ਵਿਚ ਬੀਟੈੱਕ ਕੋਰਸਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਭਾਸ਼ਾਵਾਂ ਵਿਚ ਹਿੰਦੀ, ਮਰਾਠੀ, ਤਾਮਿਲ, ਤੇਲਗੂ, ਕੰਨੜ, ਗੁਜਰਾਤੀ, ਮਲਿਆਲਮ, ਬੰਗਾਲੀ, ਅਸਾਮੀ, ਪੰਜਾਬੀ ਅਤੇ ਉੜੀਆ ਸ਼ਾਮਲ ਹਨ।
ਪੜੋ ਹੋਰ ਖਬਰਾਂ: 6 ਦਿਨ ਦੇ ਮਾਸੂਮ ਦਾ 1.40 ਲੱਖ ਰੁਪਏ ’ਚ ਕਰ ਦਿੱਤਾ ਸੌਦਾ, ਪਿਓ ਸਣੇ 3 ਗ੍ਰਿਫਤਾਰ
ਪ੍ਰਧਾਨ ਨੇ ਟਵੀਟ ਕੀਤਾ ਕਿ ਏਆਈਸੀਟੀਈ ਨੇ 11 ਖੇਤਰੀ ਭਾਸ਼ਾਵਾਂ ਵਿਚ ਬੀਟੈੱਕ ਕੋਰਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੇਤਰੀ ਭਾਸ਼ਾਵਾਂ ਨੂੰ ਮੁੱਖ ਧਾਰਾ ਦੀ ਸਿੱਖਿਆ ਵਿਚ ਉਤਸ਼ਾਹਿਤ ਕਰਨ ਲਈ ਵਚਨਬੱਧ ਹਨ। ਰਾਸ਼ਟਰੀ ਸਿੱਖਿਆ ਨੀਤੀ ਵੱਖ-ਵੱਖ ਖੇਤਰਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਸ਼ਕਤੀਕਰਨ ਲਈ ਇਸ ਮਹੱਤਵਪੂਰਨ ਪਹਿਲੂ 'ਤੇ ਜ਼ੋਰ ਦਿੰਦੀ ਹੈ।
ਪੜੋ ਹੋਰ ਖਬਰਾਂ: UAE ਜਾਣ ਵਾਲਿਆਂ ਨੂੰ ਕਰਨਾ ਪਏਗਾ ਅਜੇ ਹੋਰ ਇੰਤਜ਼ਾਰ, 31 ਜੁਲਾਈ ਤੱਕ ਵਧੀ ਪਾਬੰਦੀ
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਅੱਠ ਰਾਜਾਂ ਦੇ 14 ਇੰਜੀਨੀਅਰਿੰਗ ਕਾਲਜਾਂ ਦੇ ਨਵੇਂ ਵਿਦਿਅਕ ਵਰ੍ਹੇ ਤੋਂ ਚੋਣਵੀਂਆਂ ਸ਼ਾਖਾਵਾਂ ਵਿਚ ਖੇਤਰੀ ਭਾਸ਼ਾਵਾਂ ਦੇ ਕੋਰਸ ਕਰਵਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਸੀ।
ਪੜੋ ਹੋਰ ਖਬਰਾਂ: ਕਾਂਗਰਸ ਵਿਚ ਕਾਂਟੋ-ਕਲੇਸ਼ ਦੌਰਾਨ ਸੁਨੀਲ ਜਾਖੜ ਨੇ 19 ਜੁਲਾਈ ਨੂੰ ਸੱਦੀ ਵਿਧਾਇਕਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਇੰਜੀਨੀਅਰਿੰਗ ਕਾਲਜਾਂ ਵਿਚ ਖੇਤਰੀ ਭਾਸ਼ਾਵਾਂ ਦੇ ਕੋਰਸ ਮੁਹੱਈਆ ਕਰਵਾਉਣ ਦੇ ਫੈਸਲੇ ਦਾ ਸਵਾਗਤ ਕਰਨ ਲਈ ਮਾਨਯੋਗ ਉਪ ਰਾਸ਼ਟਰਪਤੀ ਦਾ ਧੰਨਵਾਦ।
-PTC News