ਸੋਨੀਆ ਤੋਂ ਬਾਅਦ ਪ੍ਰਿਅੰਕਾ ਗਾਂਧੀ ਵੀ ਹੋਈ ਕੋਰੋਨਾ ਪੌਜ਼ੀਟਿਵ
ਨਵੀਂ ਦਿੱਲੀ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਕੋਵਿਡ ਸੰਕਰਮਿਤ ਹੋ ਗਈ ਹੈ। ਇਸ ਤੋਂ ਪਹਿਲਾਂ ਕੱਲ੍ਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖ਼ਬਰ ਆਈ ਸੀ। ਦੱਸ ਦੇਈਏ ਕਿ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਕੱਲ੍ਹ ਹੀ ਲਖਨਊ ਤੋਂ ਦਿੱਲੀ ਪਰਤੀ ਸੀ। ਉਹ ਦੋ ਦਿਨਾਂ ਨਵ ਸੰਕਲਪ ਚਿੰਤਨ ਸ਼ਿਵਿਰ ਲਈ ਲਖਨਊ ਗਈ ਸੀ। ਪ੍ਰਿਅੰਕਾ ਗਾਂਧੀ ਨੇ ਟਵੀਟ ਕੀਤਾ ਕਿ ਮੈਂ ਕੋਵਿਡ ਸੰਕਰਮਿਤ ਹੋ ਗਈ ਹਾਂ। ਮੇਰੇ ਵਿੱਚ ਕੋਰੋਨਾ ਦੇ ਹਲਕੇ ਲੱਛਣ ਹਨ। ਸਾਰੇ ਪ੍ਰੋਟੋਕੋਲ ਦਾ ਖਿਆਲ ਰੱਖਦੇ ਹੋਏ, ਮੈਂ ਆਪਣੇ ਆਪ ਨੂੰ ਘਰ ਵਿੱਚ ਕੁਆਰੰਟੀਨ ਕਰ ਲਿਆ ਹੈ। ਪੀਐਮ ਮੋਦੀ ਨੇ ਕੀਤੀ ਜਲਦੀ ਠੀਕ ਹੋਣ ਦੀ ਕਾਮਨਾ ਪਾਰਟੀ ਦੇ ਬੁਲਾਰੇ ਸੁਰਜੇਵਾਲਾ ਨੇ ਇਹ ਵੀ ਕਿਹਾ ਸੀ ਕਿ ਸੋਨੀਆ ਗਾਂਧੀ ਨੇ ਪਿਛਲੇ ਦਿਨੀਂ ਜਿਨ੍ਹਾਂ ਨੇਤਾਵਾਂ ਅਤੇ ਵਰਕਰਾਂ ਨਾਲ ਮੁਲਾਕਾਤ ਕੀਤੀ ਸੀ, ਉਨ੍ਹਾਂ ਵਿੱਚੋਂ ਕਈ ਵੀ ਕੋਰੋਨਾ ਸੰਕਰਮਿਤ ਨਿਕਲੇ ਹਨ। ਸੁਰਜੇਵਾਲਾ ਮੁਤਾਬਕ ਸੋਨੀਆ ਗਾਂਧੀ ਨੂੰ ਬੁੱਧਵਾਰ ਸ਼ਾਮ ਨੂੰ ਹਲਕਾ ਬੁਖਾਰ ਹੋਇਆ, ਜਿਸ ਤੋਂ ਬਾਅਦ ਉਹ ਕੋਵਿਡ ਟੈਸਟ 'ਚ ਪਾਜ਼ੀਟਿਵ ਆਈਆਂ।ਸੁਰਜੇਵਾਲਾ ਨੇ ਕਿਹਾ ਸੀ ਕਿ ਸੋਨੀਆ ਗਾਂਧੀ ਨੇ ਖੁਦ ਨੂੰ ਅਲੱਗ ਕਰ ਲਿਆ ਹੈ। ਸੁਰਜੇਵਾਲਾ ਨੇ ਉਮੀਦ ਜਤਾਈ ਕਿ ਸੋਨੀਆ 8 ਜੂਨ ਤੋਂ ਪਹਿਲਾਂ ਠੀਕ ਹੋ ਜਾਵੇਗੀ। ਉਸ ਦਿਨ ਸੋਨੀਆ ਨੂੰ ਨੈਸ਼ਨਲ ਹੈਰਾਲਡ ਮਾਮਲੇ ਨਾਲ ਸਬੰਧਤ ਪੁੱਛਗਿੱਛ ਲਈ ਈਡੀ ਦਫ਼ਤਰ ਜਾਣਾ ਪਵੇਗਾ। ਇਹ ਵੀ ਪੜ੍ਹੋ:ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋਂ ਸ਼ਹਿਰ ਵਾਸੀਆਂ ਲਈ ਬਿਜਲੀ ਹੈਲਪਲਾਈਨ ਦੇ 5 ਨੰਬਰ ਜਾਰੀ -PTC News