ਬੇਲਚੇ ਨਾਲ ਪਤਨੀ ਦਾ ਕਤਲ ਕਰ ਸਵੇਰ ਤੱਕ ਲਾਸ਼ ਕੋਲ ਬੈਠ ਪੀਂਦਾ ਰਿਹਾ ਸ਼ਰਾਬ
ਪਾਣੀਪਤ, 12 ਜੁਲਾਈ: ਪਾਣੀਪਤ ਜ਼ਿਲ੍ਹੇ ਦੇ ਪਿੰਡ ਧਨਸੋਲੀ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦੁਨੀਆ ਤੋਂ ਹੁਣ ਰੁਖਸਤ ਕਰ ਚੁੱਕੀ ਇਸ ਪਤਨੀ ਨੇ ਕਦੇ ਸੁਪਨੇ ਵਿਚ ਵੀ ਸੋਚਿਆ ਨੀ ਹੋਣਾ ਕਿ ਉਸਦੇ ਘਰੇ ਬਰਾਤ ਲਿਆ ਕੇ ਉਸਨੂੰ ਆਪਣੇ ਘਰ ਲੈਜਾਣ ਵਾਲਾ ਉਸਦਾ ਪਤੀ ਹੀ ਸੁੱਤੀ ਪਈ ਨੂੰ ਮੌਤ 'ਤੇ ਘਾਤ ਉਤਾਰ ਦੇਵੇਗਾ। ਇਹ ਵੀ ਪੜ੍ਹੋ: ਹਿੱਟ ਐਂਡ ਰਨ ਮਾਮਲਾ : ਤੇਜ਼ ਰਫ਼ਤਾਰ ਕਾਰ ਸਵਾਰ ਨੇ ਦੋ ਮੋਟਰਸਾਈਕਲਾਂ ਨੂੰ ਦਰੜਿਆ ਪਿੰਡ ਧਨਸੋਲੀ 'ਚ ਬੇਰਹਿਮ ਸ਼ਰਾਬੀ ਪਤੀ ਨੇ ਪਹਿਲਾਂ ਤਾਂ ਬੇਲਚੇ ਨਾਲ ਪਤਨੀ ਨੂੰ ਵੱਢ ਕੇ ਕਤਲ ਕਰ ਦਿੱਤਾ। ਫਿਰ ਦੇਰ ਰਾਤ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਵੀ ਉਹ ਸਵੇਰ ਤੱਕ ਘਰ ਵਿੱਚ ਹੀ ਸ਼ਰਾਬ ਪੀਂਦਾ ਰਿਹਾ। ਕਤਲ ਤੋਂ ਅੱਧੇ ਘੰਟੇ ਬਾਅਦ ਜਾਕੇ ਕੀਤੇ ਉਸਨੇ ਆਪਣੀ ਮਾਂ ਨੂੰ ਘਟਨਾ ਬਾਰੇ ਦੱਸਿਆ। ਜਦੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚ ਗਈ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਸੋਨੀਪਤ ਦੇ ਮੰਡੋਰੀ ਪਿੰਡ ਦੀ ਰਹਿਣ ਵਾਲੀ 45 ਸਾਲਾ ਬਬੀਤਾ ਦਾ ਵਿਆਹ ਕਰੀਬ 27 ਸਾਲ ਪਹਿਲਾਂ ਪਾਣੀਪਤ ਦੇ ਧਨਸੋਲੀ ਪਿੰਡ ਦੇ ਰਹਿਣ ਵਾਲੇ ਮੇਜਰ ਨਾਲ ਹੋਇਆ ਸੀ। ਉਹ ਅਕਸਰ ਸ਼ਰਾਬ ਦੇ ਨਸ਼ੇ 'ਚ ਪਤਨੀ ਨਾਲ ਝਗੜਾ ਕਰਦਾ ਸੀ। ਬਬੀਤਾ ਨੇ ਇਸ ਬਾਰੇ ਕਈ ਵਾਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਸ਼ਿਕਾਇਤ ਕੀਤੀ ਸੀ। ਸੋਮਵਾਰ ਨੂੰ ਵੀ ਉਸਦੇ ਪਤੀ ਨੇ ਸ਼ਰਾਬ ਦੇ ਨਸ਼ੇ 'ਚ ਝਗੜਾ ਕੀਤਾ, ਜਿਸ ਬਾਰੇ ਉਸ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਦੱਸਿਆ ਸੀ। ਬੀਤੀ ਦੇਰ ਰਾਤ ਕਰੀਬ 1 ਵਜੇ ਮੇਜਰ ਨੇ ਆਪਣੀ ਪਤਨੀ ਦੇ ਕਤਲ ਦੇ ਅੱਧੇ ਘੰਟੇ ਬਾਅਦ ਆਪਣੀ ਮਾਂ ਕੋਲ ਜਾ ਕੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਬਬੀਤਾ ਨੂੰ ਪਾਣੀਪਤ ਦੇ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬਬੀਤਾ ਦੇ ਭਰਾਵਾਂ ਦਾ ਕਹਿਣਾ ਹੈ ਕਿ ਜਦੋਂ ਸਵੇਰੇ ਪੁਲਿਸ ਘਰ ਆਈ ਤਾਂ ਵੀ ਮੇਜਰ ਸ਼ਰਾਬ ਪੀ ਰਹੀ ਸੀ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਸਨੌਲੀ ਥਾਣੇ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਜਦੋਂ ਪੁਲਿਸ ਮੌਕੇ ’ਤੇ ਪੁੱਜੀ ਤਾਂ ਉੱਥੇ ਲੋਹੇ ਦਾ ਇੱਕ ਬੇਲਚਾ ਪਿਆ ਸੀ, ਜਿਸ ਨਾਲ ਉਸ ਨੇ ਕਤਲ ਨੂੰ ਅੰਜਾਮ ਦਿੱਤਾ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ੀ ਨੂੰ ਫੜ ਲਿਆ ਗਿਆ ਹੈ। ਇਹ ਵੀ ਪੜ੍ਹੋ: ਪੰਜਾਬ ਪੁਲਿਸ ਅਤੇ ਗੁਜਰਾਤ ATS ਦੇ ਸਾਂਝੇ ਆਪ੍ਰੇਸ਼ਨ ਦੌਰਾਨ 75 ਕਿੱਲੋ ਹੈਰੋਇਨ ਬਰਾਮਦ ਜਾਣਕਾਰੀ ਮੁਤਾਬਕ ਦੋਸ਼ੀ ਨੌਜਵਾਨ ਅਤੇ ਬਬੀਤਾ ਦੇ ਵਿਆਹ ਨੂੰ 27 ਸਾਲ ਹੋ ਚੁੱਕੇ ਹਨ। ਉਨ੍ਹਾਂ ਦੇ ਤਿੰਨ ਬੱਚੇ ਵੀ ਹਨ। ਮੁਲਜ਼ਮ ਮੇਜਰ ਪਿਛਲੇ ਕਈ ਸਾਲਾਂ ਤੋਂ ਨਸ਼ੇ ਦਾ ਆਦੀ ਸੀ ਅਤੇ ਇਸ ਗੱਲ ਨੂੰ ਲੈ ਕੇ ਪਤੀ-ਪਤਨੀ ਵਿੱਚ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਫਿਲਹਾਲ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। -PTC News