ਕੇਜਰੀਵਾਲ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਦੇ ਔਰਤਾਂ ਲਈ ਵੱਡੇ ਐਲਾਨ
Punjab election 2022: ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਹਨ। ਚੋਣਾਂ ਸਮੇਂ ਰੈਲੀਆਂ ਦੇ ਦੌਰ ਦੇ ਨਾਲ-ਨਾਲ ਜਨਤਾ ਨਾਲ ਵਾਅਦਿਆਂ ਦਾ ਦੌਰ ਵੀ ਜਾਰੀ ਰਹਿੰਦਾ ਹੈ। ਆਮ ਆਦਮੀ ਪਾਰਟੀ ਤੇ ਕਾਂਗਰਸ ਸਾਰੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਔਰਤਾਂ ਨੂੰ 1000 ਰੁਪਏ ਦੇਣ ਦੇ ਵਾਅਦੇ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਜੇਕਰ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਹਰ ਔਰਤ ਨੂੰ 2 ਹਜ਼ਾਰ ਮਹੀਨਾ ਅਤੇ ਅੱਠ ਗੈਸ ਸਿਲੰਡਰ ਦਿੱਤੇ ਜਾਣਗੇ। ਜਿਨ੍ਹਾਂ ਐਲਾਨਾਂ ਨੂੰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ 'ਲੌਲੀਪੌਪ' ਕਹਿੰਦੇ ਰਹੇ, ਹੁਣ ਉਹ ਖੁਦ ਵੀ ਉਹੀ ਕਰਨ ਲੱਗ ਪਏ ਹਨ। ਭਦੌੜ ਰੈਲੀ 'ਚ ਸਿੱਧੂ ਨੇ ਔਰਤਾਂ 'ਤੇ ਦਾਵਾ ਖੇਡਿਆ। ਨਵਜੋਤ ਸਿੱਧੂ ਨੇ ਬਰਨਾਲਾ 'ਚ ਰੈਲੀ 'ਚ ਕਿਹਾ ਕਿ ਪੰਜਾਬ ਦੀਆਂ ਔਰਤਾਂ ਨੂੰ ਹਰ ਮਹੀਨੇ 2000 ਹਜ਼ਾਰ ਦਿੱਤੇ ਜਾਣਗੇ। ਸਿੱਧੂ ਨੇ ਆਪਣਾ ਡੱਬਾ ਖੋਲ੍ਹਦੇ ਹੋਏ ਕਈ ਐਲਾਨ ਕੀਤੇ। ਸਿੱਧੂ ਨੇ 5ਵੀਂ ਪਾਸ ਵਿਦਿਆਰਥਣ ਨੂੰ 5000, 10ਵੀਂ ਪਾਸ ਵਿਦਿਆਰਥਣ ਨੂੰ 15000, 12ਵੀਂ ਪਾਸ ਵਿਦਿਆਰਥਣ ਨੂੰ 20000 ਰੁਪਏ, ਕਾਲਜ ਦਾਖ਼ਲਾ ਪਰਚੀ ਦਿਖਾ ਕੇ ਲੜਕੀਆਂ ਨੂੰ ਸਕੂਟੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਵਿਦੇਸ਼ ਜਾਣ ਵਾਲੀ ਲੜਕੀ ਨੂੰ ਟੈਬਲੇਟ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲੜਕੀਆਂ ਦੇ ਨਾਂ 'ਤੇ ਜ਼ਮੀਨ ਦੀ ਮੁਫਤ ਰਜਿਸਟਰੀ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਸਾਰੇ 28 ਜ਼ਿਲ੍ਹਿਆਂ ਵਿੱਚ ਔਰਤਾਂ ਤੇ ਧੀਆਂ ਲਈ ਹੁਨਰ ਵਿਕਾਸ ਕੇਂਦਰ ਖੋਲ੍ਹੇ ਜਾਣਗੇ। ਉਨ੍ਹਾਂ ਨੂੰ ਕੰਮ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਵੱਲੋਂ 2 ਲੱਖ ਰੁਪਏ ਦਾ ਕਰਜ਼ਾ ਬਿਨਾਂ ਵਿਆਜ ਤੋਂ ਦਿੱਤਾ ਜਾਵੇਗਾ। -PTC News