Sat, Apr 5, 2025
Whatsapp

ਨੌਕਰੀ ਪਾਉਣ ਦਾ ਅਨੋਖਾ ਤਰੀਕਾ : ਕੇਕ 'ਤੇ resume ਪ੍ਰਿੰਟ ਕਰਵਾਉਣ ਮਗਰੋਂ ਔਰਤ ਨੇ NIKE ਨੂੰ ਭੇਜਿਆ

Reported by:  PTC News Desk  Edited by:  Ravinder Singh -- September 27th 2022 09:21 AM -- Updated: September 27th 2022 09:24 AM
ਨੌਕਰੀ ਪਾਉਣ ਦਾ ਅਨੋਖਾ ਤਰੀਕਾ : ਕੇਕ 'ਤੇ resume ਪ੍ਰਿੰਟ ਕਰਵਾਉਣ ਮਗਰੋਂ ਔਰਤ ਨੇ NIKE ਨੂੰ ਭੇਜਿਆ

ਨੌਕਰੀ ਪਾਉਣ ਦਾ ਅਨੋਖਾ ਤਰੀਕਾ : ਕੇਕ 'ਤੇ resume ਪ੍ਰਿੰਟ ਕਰਵਾਉਣ ਮਗਰੋਂ ਔਰਤ ਨੇ NIKE ਨੂੰ ਭੇਜਿਆ

ਨਿਊਯਾਰਕ : ਨੌਕਰੀ ਲਈ ਲੋਕ ਸ਼ਾਨਦਾਰ ਤੋਂ ਸ਼ਾਨਦਾਰ ਬਾਓਡਾਟਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਲੋਕ ਕਈ-ਕਈ ਤਰ੍ਹਾਂ ਰੈਜ਼ਿਊਮੇ ਤਿਆਰ ਕਰਵਾ ਕੇ ਡਾਕ ਰਾਹੀਂ ਜਾਂ ਕਈ ਵਾਰ ਹਾਰਡ ਕਾਪੀ ਰਾਹੀਂ ਆਪਣੇ ਬਾਰੇ ਜਾਣਕਾਰੀ ਕੰਪਨੀ ਨੂੰ ਭੇਜਦੇ ਹਨ ਤਾਂ ਕਿ ਉਨ੍ਹਾਂ ਨੂੰ ਕੋਈ ਵਧੀਆ ਨੌਕਰੀ ਮਿਲ ਸਕੇ ਪਰ ਹਾਲ ਹੀ 'ਚ ਇਕ ਔਰਤ ਨੇ ਰੈਜ਼ਿਊਮੇ ਭੇਜਣ ਦਾ ਅਨੋਖਾ ਤਰੀਕਾ ਅਪਣਾਇਆ। ਦਰਅਸਲ ਹਾਲ ਹੀ ਵਿਚ ਅਮਰੀਕਾ ਦੀ ਇਕ ਔਰਤ ਨੇ ਕੇਕ ਉੱਤੇ ਆਪਣਾ ਰੈਜ਼ਿਊਮੇ ਛਾਪਣ ਤੋਂ ਬਾਅਦ ਆਪਣਾ ਰੈਜ਼ਿਊਮੇ NIKE ਕੰਪਨੀ ਨੂੰ ਭੇਜਿਆ ਹੈ।ਸੋਸ਼ਲ ਮੀਡੀਆ ਪਲੇਟਫਾਰਮ ਲਿੰਕਡਿਨ 'ਤੇ ਅਮਰੀਕਾ ਦੀ ਇਕ ਔਰਤ ਵੱਲੋਂ ਕੇਕ 'ਤੇ ਆਪਣਾ ਸੀਵੀ ਪ੍ਰਿੰਟ ਕਰਕੇ NIKE ਨੂੰ ਭੇਜਣ ਦੀ ਜਾਣਕਾਰੀ ਦਿੱਤੀ ਗਈ ਹੈ। ਕੇਕ 'ਤੇ ਸੀਵੀ ਪ੍ਰਿੰਟ ਦੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਹੈ, ਕੁਝ ਹਫ਼ਤੇ ਪਹਿਲਾਂ ਮੈਂ ਕੇਕ 'ਤੇ ਆਪਣਾ ਰੈਜ਼ਿਊਮੇ ਨਾਇਕ ਨੂੰ ਭੇਜਿਆ ਸੀ, ਹਾਂ, ਕੇਕ ਦੇ ਉੱਪਰ ਖਾਣ ਵਾਲਾ ਰੈਜ਼ਿਊਮੇ। NIKE ਨੇ ਜੇਡੀ ਦਿਵਸ (ਜਸਟ ਡੂ ਇਟ ਡੇ) ਲਈ ਬਹੁਤ ਵੱਡਾ ਜਸ਼ਨ ਮਨਾਇਆ। ਲੇਬਰੋਨ ਜੇਮਸ, ਕੋਲਿਨ ਕੇਪਰਨਿਕ ਵਰਗੇ ਹੋਰ ਮੇਗਾਸਟਾਰ ਇਸ ਸਮਾਗਮ ਵਿੱਚ ਮੌਜੂਦ ਸਨ। ਕੇਕ 'ਤੇ resume ਪ੍ਰਿੰਟ ਕਰਵਾਉਣ ਮਗਰੋਂ ਔਰਤ ਨੇ NIKE ਨੂੰ ਭੇਜਿਆਔਰਤ ਨੇ ਅੱਗੇ ਦੱਸਿਆ ਕਿ ਕੰਪਨੀ ਫਿਲਹਾਲ ਕਿਸੇ ਵੀ ਅਹੁਦੇ ਲਈ ਉਮੀਦਵਾਰਾਂ ਦੀ ਭਰਤੀ ਨਹੀਂ ਕਰ ਰਹੀ ਹੈ। ਉਸ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਉਨ੍ਹਾਂ ਨੂੰ ਸਿਰਫ਼ ਆਪਣੇ ਬਾਰੇ ਦੱਸਣਾ ਚਾਹੁੰਦੀ ਸੀ। ਔਰਤ ਨੇ ਕਿਹਾ, "ਫਿਲਹਾਲ ਕੋਈ ਭਰਤੀ ਨਹੀਂ ਕੀਤੀ ਜਾ ਰਹੀ ਹੈ ਪਰ ਮੈਂ ਉਨ੍ਹਾਂ ਨੂੰ ਆਪਣੇ ਬਾਰੇ ਦੱਸਣ ਦਾ ਤਰੀਕਾ ਲੱਭ ਰਹੀ ਸੀ ਕਿ ਮੈਂ ਕੌਣ ਹਾਂ। ਇਹ ਵੀ ਪੜ੍ਹੋ : ਨਰਾਤਿਆਂ ਦੇ ਦੂਜੇ ਦਿਨ ਕਰੋ ਮਾਂ ਬ੍ਰਹਮਾਚਾਰਿਣੀ ਦੀ ਪੂਜਾ, ਜਾਣੋ ਪੂਰੀ ਵਿਧੀ ਇਸ ਲਈ ਬਲੈਕਬਰਨ ਨੇ ਇਕ ਅਜਿਹੀ ਪਾਰਟੀ ਵਿੱਚ ਖਾਣਯੋਗ ਰੈਜ਼ਿਊਮੇ ਕੇਕ ਦੇਣ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਜਿੱਥੇ ਉਸਨੂੰ ਸੱਦਾ ਵੀ ਨਹੀਂ ਦਿੱਤਾ ਗਿਆ ਸੀ। ਉਸਨੇ ਇਹ ਵੀ ਕਿਹਾ ਕਿ ਉਹ ਉੱਤਰੀ ਕੈਰੋਲੀਨਾ ਤੋਂ ਬੀਵਰਟਨ, ਓਰੇਗਨ ਜਾਣਾ ਚਾਹੁੰਦੀ ਸੀ। ਔਰਤ ਨੂੰ ਇਕ ਕਰਿਆਨੇ ਦੀ ਦੁਕਾਨ ਮਿਲੀ, ਜਿਸ 'ਤੇ ਖਾਣਯੋਗ ਤਸਵੀਰਾਂ ਨਾਲ ਕੇਕ ਬਣਾਏ ਗਏ ਸਨ। ਇਸ ਮਗਰੋਂ ਉਸ ਨੇ ਕੇਕ ਤਿਆਰ ਕੀਤਾ। -PTC News  


Top News view more...

Latest News view more...

PTC NETWORK