ਦੀਪਕ ਦੇ ਫਰਾਰ ਹੋਣ ਮਗਰੋਂ ਲਾਰੈਂਸ ਗੈਂਗ ਦੀ ਪੁਲਿਸ ਨੂੰ ਧਮਕੀ
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫ਼ਤਾਰ ਗੈਂਗਸਟਰ ਲਾਰੈਂਸ ਦਾ ਸਾਥੀ ਦੀਪਕ ਟੀਨੂੰ ਮਾਨਸਾ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਹੋ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ। ਇਸ ਦੌਰਾਨ ਟੀਨੂੰ ਦੇ ਫਰਾਰ ਹੋਣ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੰਜਾਬ ਅਤੇ ਹਰਿਆਣਾ ਪੁਲਿਸ ਨੂੰ ਧਮਕੀ ਦਿੱਤੀ ਹੈ। ਫੇਸਬੁੱਕ ਪੋਸਟ ਵਿੱਚ ਲਿਖਿਆ ਹੈ ਕਿ ਜੇ ਸਾਡੇ ਭਰਾ ਨਾਲ ਕੁੱਝ ਨਜਾਇਜ਼ ਹੋਇਆ ਤਾਂ ਅੰਜਾਮ ਮਾੜਾ ਹੋਊ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਪੋਸਟ ਵਿੱਚ ਲਿਖਿਆ ਹੈ ਕਿ ਸਾਰੇ ਭਰਾਵਾਂ ਨੂੰ ਰਾਮ ਰਾਮ, ਇਹ ਪੋਸਟ ਖਾਸ ਤੌਰ ‘ਤੇ ਹਰਿਆਣਾ ਅਤੇ ਪੰਜਾਬ ਪੁਲਿਸ ਲਈ ਹੈ। ਸਾਡਾ ਭਰਾ ਟੀਨੂੰ ਹਰਿਆਣਵੀ ਉਰਫ ਦੀਪਕ ਪੁਲਿਸ ਦੀ ਗ੍ਰਿਫਤ ‘ਚੋਂ ਫਰਾਰ ਹੋ ਗਿਆ ਹੈ। ਪੁਲਿਸ ਉਸ ਨਾਲ ਕੁਝ ਗਲਤ ਕਰ ਸਕਦੀ ਹੈ, ਇਹ ਪੋਸਟ ਇਸ ਲਈ ਪਾਈ ਗਈ ਹੈ ਕਿਉਂਕਿ ਅਸੀਂ ਪਹਿਲਾਂ ਹੀ ਪੁਲਿਸ ਦਾ ਬਹੁਤ ਧੱਕਾ ਸਹਿ ਚੁੱਕੇ ਹਾਂ। ਸਾਨੂੰ ਮਜ਼ਬੂਰ ਨਹੀਂ ਹੋਣਾ ਚਾਹੀਦਾ, ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਜੇਕਰ ਸਾਡੇ ਭਰਾ ਨਾਲ ਕੁਝ ਨਜਾਇਜ਼ ਹੋਇਆ ਤਾਂ ਨਤੀਜਾ ਮਾੜਾ ਹੋਵੇਗਾ। ਗੈਂਗਸਟਰ ਫਰਾਰ ਹੋਣ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਦਾ ਬਿਆਨ ਸਾਹਮਣੇ ਆਇਆ ਹੈ ਜੋ ਕਿ ਸਭ ਨੂੰ ਹੈਰਾਨ ਕਰ ਦੇਣ ਵਾਲਾ ਹੈ। ਮੰਤਰੀ ਦਾ ਕਹਿਣਾ ਹੈ ਕਿ ਕਿ ਇਹੋ ਜਿਹੀ ਛੋਟੀ ਮੋਟੀ ਘਟਨਾ ਹੁੰਦੀ ਰਹਿੰਦੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਦਾ ਗੈਰ-ਜ਼ਿੰਮੇਵਾਰ ਬਿਆਨ ਹੈ ਇਸ ਨਾਲ ਮੰਤਰੀ ਦੀ ਸੰਜੀਦਗੀ ਬਾਰੇ ਪਤਾ ਲੱਗਦਾ ਹੈ। ਇਹ ਵੀ ਪੜ੍ਹੋ:ਚਾਈਲਡ ਪੋਰਨ 'ਤੇ ਟਵਿਟਰ ਦੀ ਵੱਡੀ ਕਾਰਵਾਈ, 57 ਹਜ਼ਾਰ ਤੋਂ ਵੱਧ ਅਕਾਊਂਟ ਕੀਤੇ ਬੈਨ -PTC News