ਨਿਊਜਰਸੀ ਜਾ ਰਹੇ ਜਹਾਜ਼ 'ਚ ਸੱਪ ਮਿਲਣ ਤੋਂ ਬਾਅਦ ਮਚੀ ਤਰਥੱਲੀ
ਨਵੀਂ ਦਿੱਲੀ: ਅਮਰੀਕਾ 'ਚ ਟੇਕਿੰਗ ਆਫ ਕਰ ਰਹੇ ਜਹਾਜ਼ 'ਚ ਉਸ ਸਮੇਂ ਤਰਥੱਲੀ ਮਚ ਗਈ ਜਦੋਂ ਫਲਾਈਟ 'ਚ ਸਵਾਰ ਯਾਤਰੀਆਂ ਨੇ ਸੱਪ ਦੇਖਿਆ। ਜਹਾਜ਼ 'ਚ ਸਵਾਰ ਯਾਤਰੀਆਂ ਨੇ ਅਚਾਨਕ ਫਰਸ਼ 'ਤੇ ਇਕ ਵੱਡੇ ਸੱਪ ਨੂੰ ਰੇਂਗਦੇ ਦੇਖਿਆ, ਜਿਸ ਤੋਂ ਬਾਅਦ ਯਾਤਰੀਆਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੋਮਵਾਰ ਨੂੰ ਯੂਨਾਈਟਿਡ ਏਅਰਲਾਈਨਜ਼ ਦੀ ਫਲਾਈਟ 2038 ਫਲੋਰਿਡਾ ਟੈਂਪਾ ਸਿਟੀ ਤੋਂ ਨਿਊ ਜਰਸੀ ਜਾ ਰਹੀ ਸੀ ਜਦੋਂ ਯਾਤਰੀਆਂ ਨੇ ਇੱਕ ਸੱਪ ਦੇਖਿਆ। ਸੱਪ ਨੂੰ ਦੇਖ ਕੇ ਯਾਤਰੀਆਂ ਨੇ ਤੁਰੰਤ ਚਾਲਕ ਦਲ ਨੂੰ ਸੂਚਿਤ ਕੀਤਾ। ਇਸ ਘਟਨਾ ਨਾਲ ਸਾਰੇ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਹਾਜ਼ ਦੇ ਪਾਇਲਟ ਨੇ ਤੁਰੰਤ ਜਹਾਜ਼ ਨੂੰ ਨੇਵਾਰਕ ਲਿਬਰਟੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਾਰਿਆ ਅਤੇ ਸੱਪ ਨੂੰ ਫੜਨ ਲਈ ਮਾਹਿਰਾਂ ਨੂੰ ਬੁਲਾਇਆ। ਨਿਊਯਾਰਕ ਅਤੇ ਨਿਊਜਰਸੀ ਦੀ ਪੋਰਟ ਅਥਾਰਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਵਾਈ ਅੱਡੇ ਦੇ ਜੰਗਲੀ ਜੀਵ ਸੰਚਾਲਨ ਸਟਾਫ ਅਤੇ ਪੋਰਟ ਅਥਾਰਟੀ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਯੂਨਾਈਟਿਡ ਏਅਰਲਾਈਨਜ਼ ਫਲਾਈਟ 2038 ਤਕ ਪਹੁੰਚ ਕੀਤੀ ਅਤੇ ਤੁਰੰਤ ਗਾਰਟਰ ਸੱਪ ਨੂੰ ਫੜ ਲਿਆ। ਬਾਅਦ ਵਿਚ ਉਸ ਨੂੰ ਜੰਗਲ ਵਿਚ ਛੱਡ ਦਿੱਤਾ ਗਿਆ। ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬਿਜ਼ਨਸ ਕਲਾਸ 'ਚ ਉਡਾਣ ਭਰ ਰਹੇ ਯਾਤਰੀਆਂ ਨੇ ਲੈਂਡਿੰਗ ਦੌਰਾਨ ਸੱਪ ਨੂੰ ਦੇਖਿਆ ਅਤੇ ਉਸੇ ਸਮੇਂ ਯਾਤਰੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਹ ਵੀ ਪੜ੍ਹੋ:ਅੰਤਰਰਾਸ਼ਟਰੀ ਫੈਕਟਰੀ ਅੱਗੇ ਧਰਨਾ : HC ਨੇ ਪੰਜਾਬ ਸਰਕਾਰ ਨੂੰ 5 ਕਰੋੜ ਰੁਪਏ ਜਮ੍ਹਾਂ ਕਰਵਾਉਣ ਦੇ ਦਿੱਤੇ ਹੁਕਮ -PTC News