ਦੇਸ਼ 'ਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ 'ਚ ਆਈ ਗਿਰਾਵਟ, 70421 ਨਵੇਂ ਮਾਮਲੇ ਆਏ ਸਾਹਮਣੇ
ਨਵੀਂ ਦਿੱਲੀ: ਦੇਸ਼ 'ਚ ਲਗਾਈਆਂ ਗਈਆਂ ਪਾਬੰਦੀਆਂ ਅਤੇ ਸਿਹਤ ਮਹਿਕਮੇ ਵੱਲੋਂ ਵੈਕਸੀਨ ਲਗਵਾਉਣ ਦੀ ਮੁਹਿੰਮ ਤੋਂ ਬਾਅਦ ਹੁਣ ਕੋਰੋਨਾ ਵਾਇਰਸ ਦੇ ਕੇਸਾਂ 'ਚ ਕਮੀ ਦਾ ਸਿਲਸਿਲਾ ਜਾਰੀ ਹੈ। ਐਤਵਾਰ ਨੂੰ ਦੇਸ਼ 'ਚ 70,421 ਨਵੇਂ ਕੇਸਾਂ ਦੀ ਪਛਾਣ ਕੀਤੀ ਗਈ। ਇਸ ਦੌਰਾਨ 1,19,501 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ। ਜਦਕਿ 3921 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਮੌਜੂਦਾ ਸਮੇਂ 9 ਲੱਖ, 72 ਹਜ਼ਾਰ, 577 ਐਕਟਿਵ ਕੇਸ ਹਨ। Read More : ਰਾਜਨੀਤਿਕ ਹਸਤੀਆਂ ਵੱਲੋਂ ‘ਨਿਰਮਲਾ ਮਿਲਖਾ ਸਿੰਘ’ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਜ਼ਿਕਰਯੋਗ ਹੈ ਕਿ ਬੀਤੇ ਬੀਤੇ 24 ਘੰਟਿਆਂ 'ਚ ਨਵੇਂ ਆਏ ਕੁੱਲ ਕੇਸ- 2,95,10,410 Total discharges: 2,81,62,947 Death toll: 3,74,305 Active cases: 9,73,158 Vaccination: 25,48,49,301 Read More : ਅਜਿਹਾ ਉਪਕਰਨ ਜੋ ਸੁੰਘ ਕੇ ਦੱਸੇਗਾ ਤੁਹਾਡੇ ਦੁਆਲੇ ਕੋਰੋਨਾ ਸੰਕ੍ਰਮਣ ਦੀ ਮੌਜੂਦਗੀ ਜ਼ਿਕਰਯੋਗ ਹੈ ਕਿ ਕੋਰੋਨਾ ਦੇ ਘਟ ਰਹੇ ਮਾਮਲਿਆਂ ਨੂੰ ਦਕੇਹਦੇ ਹੋਏ ਹੀ ,ਅੱਜ ਯਾਨੀ ਕਿ ਸੋਮਵਾਰ ਤੋਂ ਦੇਸ਼ ਦੀ ਰਾਜਧਾਨੀ 'ਚ ਹੁਣ ਅਨਲੌਕ ਪਾਰਟ-3 ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਤਹਿਤ ਕਈ ਚੀਜ਼ਾਂ 'ਚ ਰਿਆਇਤ ਦਿੱਤੀ ਗਈ ਹੈ। ਇਸ ਦੇ ਮੱਦੇਨਜ਼ਰ, ਲੌਕਡਾਊਨ ਖੋਲ੍ਹਣ (UNLOCK) ਦੀ ਪ੍ਰਕਿਰਿਆ ਤਹਿਤ ਦਿੱਲੀ ਦੇ ਸਾਰੇ ਬਾਜ਼ਾਰ, ਮਾਲ, ਰੈਸਟੋਰੈਂਟ ਅੱਜ ਸੋਮਵਾਰ ਤੋਂ ਖੁੱਲ੍ਹ ਜਾਣਗੇ। ਜਦਕਿ ਸਕੂਲ-ਕਾਲਜ, ਸਵੀਮਿੰਗ ਪੂਲ, ਸਪਾਅ ਸੈਂਟਰ ਫਿਲਹਾਲ ਬੰਦ ਰਹਿਣਗੇ। ਇਹ ਐਲਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ।