ਅਫਸਾਨਾ ਖਾਨ ਨੇ ਮੂਸੇਵਾਲਾ ਨਾਲ ਚੈਟ NIA ਦੇ ਹਵਾਲੇ ਕੀਤੀ
ਚੰਡੀਗੜ੍ਹ, 27 ਅਕਤੂਬਰ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਬਾਬਤ ਰਾਸ਼ਟਰੀ ਸੁਰੱਖਿਆ ਏਜੰਸੀ (NIA) ਨੇ ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ ਕਈ ਅਹਿਮ ਸਵਾਲ ਪੁੱਛੇ ਹਨ। ਅਫਸਾਨਾ ਨੇ ਖੁਦ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਅਫਸਾਨਾ ਨੇ ਦੱਸਿਆ ਕਿ NIA ਨੇ ਸਿੱਧੂ ਮੂਸੇਵਾਲਾ ਨੂੰ ਕਦੋਂ ਅਤੇ ਕਿਵੇਂ ਮਿਲੀ ਬਾਬਤ ਸਵਾਲ ਪੁੱਛੇ। NIA ਨੇ ਇਸ ਬਾਰੇ ਜਾਣਿਆ ਕਿ 'ਧੱਕਾ' ਗੀਤ ਲਈ ਕਿਸਨੇ ਅਫਸਾਨਾ ਨਾਲ ਸੰਪਰਕ ਕੀਤਾ ਸੀ ਅਤੇ ਉਨ੍ਹਾਂ ਦੇ ਕਿਹੜੇ ਨਵੇਂ ਪ੍ਰੋਜੈਕਟ ਆ ਰਹੇ ਹਨ? ਅਫਸਾਨਾ ਨੇ NIA ਨੂੰ ਸਿੱਧੂ ਨਾਲ ਕੀਤੀ ਗਈ ਚੈਟਿੰਗ ਵੀ ਦਿਖਾਈ। ਇੰਸਟਾਗ੍ਰਾਮ 'ਤੇ ਲਾਈਵ ਆਈ ਅਫਸਾਨਾ ਭਾਵੁਕ ਨਜ਼ਰ ਆਈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਮੁੱਦਿਆਂ 'ਤੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗੈਂਗਸਟਰਾਂ ਬਾਰੇ ਕੋਈ ਸਵਾਲ ਨਹੀਂ ਪੁੱਛਿਆ ਗਿਆ ਅਤੇ ਕੁੱਝ ਲੋਕ ਅਜਿਹੀਆਂ ਝੂਠੀਆਂ ਅਫਵਾਹਾਂ ਫੈਲਾ ਰਹੇ ਹਨ।
ਇੱਥੇ ਦਸਣਾ ਬਣਦਾ ਕਿ ਅਫਸਾਨਾ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਮੰਨਦੀ ਸੀ। ਉਸ ਨੂੰ ਉਮੀਦ ਹੈ ਕਿ ਉਸ ਦੇ ਭਰਾ ਨੂੰ ਇਨਸਾਫ਼ ਮਿਲੇਗਾ। ਅਫਸਾਨਾ ਨੇ ਕਿਹਾ ਕਿ ਜਾਂਚ ਹੁਣ ਸਹੀ ਹੱਥਾਂ ਵਿੱਚ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਕਰ ਰਹੀ NIA ਨੇ ਮੰਗਲਵਾਰ ਨੂੰ ਅਫਸਾਨਾ ਖਾਨ ਤੋਂ ਪੰਜ ਘੰਟੇ ਤੱਕ ਪੁੱਛਗਿੱਛ ਕੀਤੀ ਸੀ। ਇਹ ਵੀ ਪੜ੍ਹੋ: Rubina Bajwa Wedding Pics: ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਦਾ ਹੋਇਆ ਵਿਆਹ, ਵੇਖੋ ਖੂਬਸੂਰਤ PHOTOS ਲੋਕਾਂ ਵੱਲੋਂ ਫੈਲਾਈਆਂ ਜਾ ਰਹੀਆਂ ਝੂਠੀਆਂ ਅਫਵਾਹਾਂ ਦੇ ਜਵਾਬ ਵਜੋਂ ਅਫਸਾਨਾ ਖੁਦ ਇੰਸਟਾਗ੍ਰਾਮ 'ਤੇ ਲਾਈਵ ਹੋ ਗਈ। ਅਫਸਾਨਾ ਨੇ ਦੱਸਿਆ, ਮੂਸੇਵਾਲਾ ਨਾਲ ਉਸ ਦਾ ਭਰਾ-ਭੈਣ ਦਾ ਰਿਸ਼ਤਾ ਸੀ। ਗੂੰਗੇ ਲੋਕ ਉਸ 'ਤੇ ਝੂਠੇ ਦੋਸ਼ ਲਗਾ ਰਹੇ ਹਨ।View this post on Instagram