ਕਾਬੁਲ ਵਿੱਚ ਮਾਰੇ ਗਏ ਵਿਅਕਤੀ ਦੇ ਫੁੱਲ ਲੈ ਕੇ ਭਾਰਤ ਪਰਤਿਆ ਅਫ਼ਗ਼ਾਨ ਸਿੱਖ ਜਥਾ
ਨਵੀਂ ਦਿੱਲੀ, 30 ਜੂਨ: ਕਾਬੁਲ ਦੇ ਗੁਰਦੁਆਰੇ ਕਰਤਾ ਪਰਵਾਨ ‘ਤੇ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਸਵਿੰਦਰ ਸਿੰਘ ਦੇ ਫੁੱਲਾਂ ਨੂੰ ਲੈ ਕੇ ਅਫਗਾਨਿਸਤਾਨ ਦੇ 11 ਸਿੱਖ ਵੀਰਵਾਰ ਨੂੰ ਭਾਰਤ ਪਹੁੰਚੇ ਹਨ। ਇਸ ਮੌਕੇ ਏਅਰਪੋਰਟ ਉਤੇ ਮਾਹੌਲ ਬਹੁਤ ਹੀ ਗਮਗੀਨ ਹੋ ਗਿਆ। ਹਰ ਕਿਸੇ ਦੇ ਅੱਖਾਂ ਵਿੱਚ ਹੰਝੂ ਸਨ।
ਇਹ ਵੀ ਪੜ੍ਹੋ: ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਸੁੱਟੀ 17 ਕਰੋੜ ਰੁਪਏ ਦੀ ਹੈਰੋਇਨ ਬਰਾਮਦ
ਸਰਕਾਰ ਨੇ 19 ਜੂਨ ਨੂੰ ਅਫਗਾਨਿਸਤਾਨ ਦੇ 111 ਹਿੰਦੂਆਂ ਅਤੇ ਸਿੱਖਾਂ ਨੂੰ ਐਮਰਜੈਂਸੀ ਈ-ਵੀਜ਼ੇ ਦਿੱਤੇ ਸਨ। 11 ਦਿਨ ਪਹਿਲਾਂ ਅਫਗਾਨਿਸਤਾਨ ਦੇ ਕਾਰਤੇ ਪਰਵਾਨ ਗੁਰਦੁਆਰੇ 'ਤੇ ਹੋਏ ਅੱਤਵਾਦੀ ਹਮਲੇ 'ਚ ਸਵਿੰਦਰ ਸਿੰਘ ਸਮੇਤ ਦੋ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਸੀ।
ਸਵਿੰਦਰ ਸਿੰਘ ਕਾਬੁਲ ਵਿੱਚ ‘ਪਾਨ’ ਦੀ ਦੁਕਾਨ ਚਲਾਉਂਦਾ ਸੀ ਅਤੇ ਗੁਰਦੁਆਰੇ ਵਿੱਚ ਰਹਿੰਦਾ ਸੀ। ਉਸਦਾ ਪਰਿਵਾਰ ਦਿੱਲੀ ਵਿੱਚ ਰਹਿੰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੇ ਭਾਰਤੀ ਵਿਸ਼ਵ ਮੰਚ ਅਤੇ ਭਾਰਤ ਸਰਕਾਰ ਦੇ ਸਹਿਯੋਗ ਨਾਲ 11 ਅਫਗਾਨ ਸਿੱਖਾਂ ਦੀ ਆਮਦ ਦਾ ਪ੍ਰਬੰਧ ਕੀਤਾ ਹੈ।
ਭਾਰਤੀ ਵਿਸ਼ਵ ਮੰਚ ਦੇ ਨੁਮਾਇੰਦੇ ਨੇ ਦੱਸਿਆ ਹੈ ਕਿ ਅਫਗਾਨਿਸਤਾਨ ਤੋਂ 11 ਸਿੱਖ ਸਵਿੰਦਰ ਸਿੰਘ ਦੀਆਂ ਅਸਥੀਆਂ ਲੈ ਕੇ ਦਿੱਲੀ ਹਵਾਈ ਅੱਡੇ 'ਤੇ ਪਹੁੰਚੇ ਹਨ। ਹਮਲੇ ਵਿੱਚ ਜ਼ਖ਼ਮੀ ਹੋਇਆ ਰਕਬੀਰ ਸਿੰਘ ਵੀ ਇਸੇ ਗਰੁੱਪ ਦਾ ਹਿੱਸਾ ਹੈ।
ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਜਥਾ ਇੱਥੋਂ ਦੇ ਤਿਲਕ ਨਗਰ ਸਥਿਤ ਗੁਰਦੁਆਰਾ ਗੁਰੂ ਅਰਜਨ ਦੇਵ ਦੇ ਦਰਸ਼ਨ ਕਰਨਗੇ। ਉਨ੍ਹਾਂ ਦੀ ਯਾਤਰਾ ਦਾ ਖਰਚਾ ਸ਼੍ਰੋਮਣੀ ਕਮੇਟੀ ਚੁੱਕ ਰਹੀ ਹੈ। ਇਹ ਭਾਰਤ ਵਿੱਚ ਮੁੜ ਵਸੇਬੇ ਦੀ ਮੰਗ ਕਰਨ ਵਾਲੇ ਲੋਕਾਂ ਨੂੰ ਵਿੱਤੀ ਸਹਾਇਤਾ ਵੀ ਪ੍ਰਦਾਨ ਕਰੇਗਾ।
ਇਹ ਵੀ ਪੜ੍ਹੋ: ਜਲੰਧਰ ਦੇ ਪੀਏਪੀ ਕੰਪਲੈਸ ਦੀਆਂ ਕੰਧਾਂ 'ਤੇ ਲਿਖੇ ਖ਼ਾਲਿਸਤਾਨੀ ਨਾਅਰੇ
ਇਸਲਾਮਿਕ ਸਟੇਟ-ਖੁਰਾਸਾਨ ਪ੍ਰਾਂਤ, ਜੋ ਕਿ ਇਸਲਾਮਿਕ ਸਟੇਟ ਦੇ ਅੱਤਵਾਦੀ ਸਮੂਹ ਨਾਲ ਸਬੰਧਤ ਹੈ, ਨੇ ਅਫਗਾਨਿਸਤਾਨ ਦੇ ਗੁਰਦੁਆਰੇ 'ਤੇ ਹੋਏ ਘਾਤਕ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਸੀ, ਜਿਸ ਵਿੱਚ ਇੱਕ ਸਿੱਖ ਭਾਈਚਾਰੇ ਦੇ ਮੈਂਬਰ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਇਸਨੂੰ ਭਾਜਪਾ ਦੀ ਬਰਖ਼ਾਸਤ ਆਗੂ ਨੂਪੁਰ ਸ਼ਰਮਾ ਦੀ ਪੈਗ਼ੰਬਰ ਮੁਹੱਮਦ ਖਿਲ਼ਾਫ ਅਪਸ਼ਬਦਵਾਲੀ ਦੀ ਵਰਤੋਂ ਵਿਰੁੱਧ ਜਵਾਬੀ ਕਾਰਵਾਈ ਠੇਰਾਇਆ ਸੀ।
-PTC News