ਅਦਾਰਾ ਪੀਟੀਸੀ ਵੱਲੋਂ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਡਾਕਟਰਾਂ ਦਾ ਸਨਮਾਨ
ਚੰਡੀਗੜ੍ਹ : ਡਾਕਟਰ ਦੀ ਅਹਿਮੀਅਤ ਸਿਰਫ ਬਿਮਾਰੀ ਵੇਲੇ ਹੀ ਪਤਾ ਲੱਗਦੀ ਹੈ। ਡਾਕਟਰਾਂ ਨੂੰ ਧਰਤੀ ਉਤੇ ਪ੍ਰਮਾਤਮਾ ਦਾ ਦੂਜਾ ਰੂਪ ਵੀ ਕਿਹਾ ਜਾਂਦਾ ਹੈ। ਆਲਮੀ ਮਹਾਮਾਰੀ ਦੌਰਾਨ ਡਾਕਟਰਾਂ ਦੀ ਭੂਮਿਕਾ ਕਾਫੀ ਮਹੱਤਵਪੂਰਨ ਰਹੀ। ਕੋਰੋਨਾ ਵਾਇਰਸ ਤੇ ਹੋਰ ਛੂਤ ਦੀਆਂ ਬਿਮਾਰੀਆਂ ਵੇਲੇ ਅਸੀਂ ਸਭ ਨੇ ਦੇਖਿਆ ਕਿ ਜਦ ਸਭ ਆਪਣੇ-ਆਪਣੇ ਘਰਾਂ ਵਿਚ ਵੜੇ ਹੋਏ ਸੀ ਤਾਂ ਡਾਕਟਰਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਲੋਕਾਂ ਨੂੰ ਸਿਹਤ ਸਹੂਲਤਾਂ ਵੀ ਦਿੱਤੀਆਂ। ਪੂਰੇ ਵਿਸ਼ਵ ਵਿਚੋਂ ਅਸੀਂ ਕਈ ਸੰਵੇਦਨਸ਼ੀਲ ਤਸਵੀਰਾਂ ਦੇਖੀਆਂ ਸਨ, ਜਿਨ੍ਹਾਂ 'ਚ ਡਾਕਟਰ ਆਪਣੇ ਘਰ ਦੇ ਬਾਹਰ ਜਾਂ ਵਿਹੜੇ ਵਿਚ ਬੈਠ ਕੇ ਆਪਣੇ ਬੱਚਿਆਂ ਨੂੰ ਨਿਹਾਰ ਰਹੇ ਸਨ, ਕਿਉਂਕਿ ਛੂਤ ਦੀ ਬਿਮਾਰੀ ਕਾਰਨ ਉਹ ਆਪਣੇ ਪਰਿਵਾਰ ਕੋਲ ਨਹੀਂ ਜਾ ਸਕਦੇ ਸਨ। ਉਹ ਇਸ ਜਾਨਲੇਵਾ ਲਾਗ ਨੂੰ ਲੈ ਕੇ ਆਪਣੇ ਪਰਿਵਾਰਾਂ ਪ੍ਰਤੀ ਫ਼ਿਕਰਮੰਦ ਸਨ। ਡਾਕਟਰ ਅਜੇ ਵੀ ਪੂਰੀ ਤਨਦੇਹੀ ਨਾਲ ‘ਅਦਿੱਖ ਦੁਸ਼ਮਣ’ ਕੋਰੋਨਾਵਾਇਰਸ ਤੇ ਹੋਰ ਛੂਤ ਦੀਆਂ ਬਿਮਾਰੀਆਂ ਖ਼ਿਲਾਫ਼ ਲੜਾਈ 'ਚ ਡੱਟੇ ਹੋਏ ਹਨ। [caption id="attachment_693040" align="aligncenter" width="1280"] ਸਮਾਰੋਹ ਦੌਰਾਨ ਮੁੱਖ ਮਹਿਮਾਨ ਡਾ. ਭਾਰਤੀ ਪ੍ਰਵੀਨ ਪਵਾਰ ਦਾ ਸਵਾਗਤ ਕਰਦੇ ਹੋਏ ਅਦਾਰਾ ਪੀਟੀਸੀ ਦੇ ਐਮਡੀ ਰਬਿੰਦਰ ਨਰਾਇਣ ਤੇ ਹੋਰ।[/caption] ਅਦਾਰਾ ਪੀਟੀਸੀ ਨੇ ਧਰਤੀ ਉਤੇ ਦੂਜਾ ਰੱਬ ਕਹੇ ਜਾਣ ਵਾਲੇ ਡਾਕਟਰਾਂ ਦੇ ਸਨਮਾਨ ਲਈ ਵੱਡੀ ਪਹਿਲਕਦਮੀ ਕੀਤੀ ਹੈ। ਪੀਟੀਸੀ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਦਾ ਸ਼ਾਨਦਾਰ ਤਰੀਕੇ ਨਾਲ ਸਨਮਾਨ ਕੀਤਾ। ਅਦਾਰਾ ਪੀਟੀਸੀ ਵੱਲੋਂ ਹੋਮਿਓਪੈਥਿਕ, ਐਲੋਪੈਥਿਕ ਤੇ ਆਯੁਰਵੈਦਿਕ ਡਾਕਟਰਾਂ ਨੂੰ ਪੀਟੀਸੀ ਮੈਡੀਕਲ ਐਕਸੀਲੈਂਸ ਐਵਾਰਡ ਪ੍ਰਦਾਨ ਕੀਤੇ ਗਏ। ਪੀਟੀਸੀ ਵੱਲੋਂ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਵਿਚ ਸਥਿਤ ਹੋਟਲ ਹਯਾਤ ਰੀਜੈਂਸੀ ਵਿਖੇ ਡਾਕਟਰਾਂ ਦੇ ਸਨਮਾਨ ਲਈ ਇਕ ਵਿਸ਼ਾਲ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਵਿਚ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਅਦਾਰਾ ਪੀਟੀਸੀ ਦੇ ਐਮਡੀ ਰਬਿੰਦਰ ਨਰਾਇਣ ਨੇ ਕੇਂਦਰੀ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰ ਦਾ ਨਿੱਘਾ ਸਵਾਗਤ ਕੀਤਾ। ਇਸ ਸਮਾਗਮ ਵਿੱਚ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਕੁਮਾਰ ਸਾਂਪਲਾ ਵਿਸ਼ੇਸ਼ ਤੌਰ 'ਤੇ ਪੁੱਜੇ। ਪਹਿਲਾਂ ਸਲਾਟ 1. ਡਾ. ਮਨਦੀਪ ਸਿੰਘ, ਡਾ. ਦੀਕਿਸ਼ਾ ਵੇਦ, ਵੇਦ ਜਗਤਾਰ ਸਿੰਘ ਪੰਨੂੰ ਨੂੰ ਪੰਜਾਬ 'ਚ ਆਯੂਰਵੈਦਿਕ ਖੇਤਰ 'ਚ ਅਹਿਮ ਭੂਮਿਕਾ ਨਿਭਾਉਣ ਵਜੋਂ ਐਕਸੀਲੈਂਸ ਐਵਾਰਡ ਪ੍ਰਦਾਨ ਕੀਤਾ ਗਿਆ। 2.ਯੁਗੇਸ਼ ਤੇ ਕੇਕੇ ਮਿੱਤਲ, ਫੋਰੈਸਟ ਆਯੂਰਵੈਦਿਕ ਨੂੰ ਬੈਸਟ ਇਨੋਵੈਸ਼ਨ ਆਯੂਰਵੈਦਿਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 3.ਕੁੰਦਨ ਕਿਡਨੀ ਕੇਅਰ ਸੈਂਟਰ (ਆਯੂਰਵੈਦਿਕ) ਨੂੰ ਕਿਡਨੀ ਕੇਅਰ (ਆਯੂਰਵੈਦਿਕ) 'ਚ ਸ਼ਾਨਦਾਰ ਸੇਵਾਵਾਂ ਦੇਣ ਲਈ ਐਵਾਰਡ ਦਿੱਤਾ ਗਿਆ। 4 ਪੀਜੀਆਈ ਨੂੰ ਬੈਸਟ ਮੈਡੀਕਲ ਇੰਸਟੀਚਿਊਟ ਆਫ ਨਾਰਥ ਇੰਡੀਆ ਵਜੋਂ ਸਨਮਾਨਿਤ ਕੀਤਾ ਗਿਆ। 5.ਸ੍ਰੀ ਗੁਰੂ ਰਾਮਦਾਰ ਇੰਸਟੀਚਿਊਟ ਅੰਮ੍ਰਿਤਸਰ ਨੂੰ ਬੈਸਟ ਚੈਰੀਟੇਬਲ ਮੈਡੀਕਲ ਇੰਸਟੀਚਿਊਟ ਵਜੋਂ ਸਨਮਾਨ ਦਿੱਤਾ ਗਿਆ। 6.ਹੋਮੀ ਭਾਭਾ ਕੈਂਸਰ ਹਸਪਤਾਲ ਨੂੰ ਬੈਸਟ ਮੈਡੀਕਲ ਇੰਸਟੀਚਿਊਟ ਆਫ ਕੈਂਸਰ ਵਜੋਂ ਸਨਮਾਨ ਮਿਲਿਆ। 7.ਡਾ. ਅਵਤਾਰ ਸਿੰਘ ਅਮਨਦੀਪ ਹਸਪਤਾਲ ਨੂੰ ਹੱਡੀਆਂ ਦੇ ਰੋਗਾਂ 'ਚ ਸ਼ਾਨਦਾਰ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ ਗਿਆ। 8. ਸੀਐਸ ਪਰੂਥੀ ਕੈਪੀਟਲ ਹਸਪਤਾਲ ਨੂੰ ਕਾਰਡਿਓ (ਪੰਜਾਬ) ਪ੍ਰਾਈਵੇਟ ਹਸਪਤਾਲ ਵਜੋਂ ਬਿਹਤਰੀਨ ਸੇਵਾਵਾਂ ਬਦਲੇ ਸਨਮਾਨ ਮਿਲਿਆ। 9. ਗੁਰਤੇਜ ਸਿੰਘ, ਆਈਵੀਵਾਈ ਹਸਪਤਾਲ ਬੈਸਟ ਹਸਪਤਾਲ ਨੈਟਵਰਕ ਵਜੋਂ ਸਨਮਾਨਿਤ ਕੀਤਾ ਗਿਆ। 10.ਡਾ. ਗੁਰਦੇਵਰ ਸਿੰਘ ਨੂੰ ਫੈਮਿਲੀ ਮੈਡੀਸਨ ਤੇ ਕੇਅਰ 'ਚ ਸਪੈਸ਼ਲ RECOGNITION ਵਜੋਂ ਸਨਮਾਨਿਤ ਕੀਤਾ ਗਿਆ। 11.ਵਰਿੰਦਰ ਗਰਗ, ਓਐਸਡੀ ਰੇਡਿਓਲੋਜੀ 'ਚ ਸ਼ਾਨਦਾਰ ਸੇਵਾਵਾਂ ਦੇਣ ਵਜੋਂ ਸਨਮਾਨਿਤ ਕੀਤਾ ਗਿਆ। 12.ਡਾ. ਵਿਪਿਨ ਕੌਸ਼ਲ, ਪੀਜੀਆਈ ਨੂੰ ਟ੍ਰਾਈਸਿਟੀ 'ਚ ਸ਼ਾਨਦਾਰ ਪ੍ਰਸ਼ਾਸਨਿਕ ਸੇਵਾਵਾਂ ਦੇਣ ਵਜੋਂ ਸਨਮਾਨਿਤ ਕੀਤਾ ਗਿਆ। 13. ਡਾ. ਮਨਮੋਹਨ ਸਿੰਘ ਨੂੰ ਬੈਸਟ ਕਾਰਡੀਓਲੋਜਿਸਟ, ਪਟਿਆਲਾ ਵਜੋਂ ਸਨਮਾਨ ਸੌਂਪਿਆ ਗਿਆ। 14.ਡਾ. ਮਨਮੀਤ ਬੱਤਰਾ ਨੂੰ ਜਣੇਪਾ ਤੇ ਗਾਇਨੀਕੋਲੋਜੀ 'ਚ ਸ਼ਾਨਦਾਰ ਸੇਵਾਵਾਂ ਦੇਣ ਉਥੇ ਸਨਮਾਨਿਤ ਕੀਤਾ ਗਿਆ। 15.ਡਾ. ਰਾਜ ਬਹਾਦਰ ਨੂੰ ਸਪੈਸ਼ਲ RECONITION ਐਵਾਰਡ ਸੌਂਪਿਆ ਗਿਆ। ਦੂਜਾ ਸਲਾਟ 16.ਡਾ. ਜਗਤ ਰਾਮ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਪ੍ਰਦਾਨ ਕੀਤਾ ਗਿਆ। 17.ਡਾ. ਆਸ਼ੀਸ਼ ਭੱਲਾ, ਪੀਜੀਆਈ ਨੂੰ ਐਮਰਜੈਂਸੀ ਮੈਡੀਸਨ 'ਚ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। 18.ਡਾ. ਹਰਨੂਰ ਪਰੂਥੀ, ਕਾਪੀਟਲ ਹਸਪਤਾਲ ONCOLOGY (punjab)ਨੂੰ ਸ਼ਾਨਦਾਰ ਪ੍ਰਾਈਵੇਟ ਹਸਪਤਾਲ ਵਜੋਂ ਸਨਮਾਨਿਤ ਕੀਤਾ ਗਿਆ। 19.ਡਾ. ਪ੍ਰਸ਼ਾਂਤ ਜੈਰਥ ਨੂੰ ਬੈਸਟ PATH ਲੈਬ ਸੈਂਟਰ ਵਜੋਂ ਸਨਮਾਨ ਪ੍ਰਦਾਨ ਕੀਤਾ ਗਿਆ। 20.ਸਿਮਰਦੀਪ ਛਾਬੜਾ ਨੂੰ ਐਵਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ। 21.ਡਾ. ਕੇਕੇ ਅਰੋੜਾ ਨੂੰ ਹੇਅਰ ਟਰਾਂਸਪਲਾਂਟ 'ਚ ਸ਼ਾਨਦਾਰ ਸੇਵਾਵਾਂ ਦੇਣ ਵਜੋਂ ਸਨਮਾਨ ਦਿੱਤਾ ਗਿਆ। 22.ਡਾ. ਜੀ.ਦੀਵਾਨ ਨੂੰ ਮਹਾਮਾਰੀ ਦੌਰਾਨ ਸ਼ਾਨਦਾਰ ਸਿਹਤ ਸੇਵਾਵਾਂ ਦੇਣ ਵਜੋਂ ਸਨਮਾਨਿਤ ਕੀਤਾ ਗਿਆ। 23.ਡਾ. ਪਰਮਜੀਤ ਵਾਲੀਆ ਨੂੰ ਚਮੜੀ ਦੇ ਖੇਤਰ 'ਚ ਸ਼ਾਨਦਾਰਾਂ ਸੇਵਾਵਾਂ ਦੇਣ ਉਤੇ ਐਵਾਰਡ ਪ੍ਰਦਾਨ ਕੀਤਾ ਗਿਆ। 24.ਡਾ. ਸੁਭਾਹ ਮੋਹਨ ਸਿੰਘ ਪੀਜੀਆਈ ਨੂੰ ਮੈਂਟਲ ਹੈਲਥ ਮੈਨੇਜਮੈਂਟ 'ਚ ਸ਼ਾਨਦਾਰ ਸੇਵਾਵਾਂ ਦੇਣ ਵਜੋਂ ਸਨਮਾਨਿਤ ਕੀਤਾ ਗਿਆ। 25.ਡਾ. ਤਰੁਣਪ੍ਰੀਤ ਤਨੇਜਾ ਨੂੰ ਹੱਡੀਆਂ ਦੇ ਖੇਤਰ 'ਚ ਸ਼ਾਨਦਾਰ ਸੇਵਾਵਾਂ ਦੇਣ 'ਤੇ ਐਵਾਰਡ ਦਿੱਤਾ ਗਿਆ। 26. ਡਾ. ਹਰਪ੍ਰੀਤ ਕੌਰ ਬੈਸਟ ਡੈਂਟਲ ਸਰਜਨ (ਪਟਿਆਲਾ) ਵਜੋਂ ਸਨਮਾਨਿਤ ਕੀਤਾ ਗਿਆ। 27. ਡਾ. ਆਰਐਸ ਬੇਦੀ ਨੂੰ ਟ੍ਰਾਈਸਿਟੀ 'ਚ ਬੱਚਿਆਂ ਦੇ ਰੋਗਾਂ 'ਚ ਬਿਹਤਰੀਨ ਸੇਵਾਵਾਂ ਨਿਭਾਉਣ ਵਜੋਂ ਐਵਾਰਡ ਦਿੱਤਾ ਗਿਆ। 28.ਡਾ. ਨਵੀਨ ਚਿਤਕਾਰਾ ਐਨਐਚਐਸ ਹਸਪਤਾਲ ਨੂੰ ਪ੍ਰਾਈਵੇਟ ਹਸਪਤਾਲ ਵਜੋਂ ਸ਼ਾਨਦਾਰ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ। 29.ਡਾ. ਅਰੁਣ ਸ਼ਰਮਾ ਨੂੰ ANESTHESIA ਤੇ PAIN ਮੈਨੇਜਮੈਂਟ 'ਚ ਸ਼ਾਨਦਾਰ ਸੇਵਾਵਾਂ ਨਿਭਾਉਣ 'ਤੇ ਐਵਾਰਡ ਪ੍ਰਦਾਨ ਕੀਤਾ ਗਿਆ। 30.ਐਚਐਸ ਸਭਰਵਾਲ ਤੇਰਾ,ਤੇਰਾ ਨੂੰ ਬੈਸਟ ਇੰਸਟੀਚਿਊਟ ਸੋਸ਼ਲ ਸਰਵਿਸ ਵਜੋਂ ਸਨਮਾਨਿਤ ਕੀਤਾ ਗਿਆ। -PTC News ਇਹ ਵੀ ਪੜ੍ਹੋ : ਅਮਰਗੜ੍ਹ ਤੋਂ 'ਆਪ' ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਟਿਕਾਣਿਆਂ 'ਤੇ ED ਵੱਲੋਂ ਛਾਪੇਮਾਰੀ