ਫਰੀਦਕੋਟ ਦੇ ਸਦਰ ਥਾਣੇ ਚੋਂ ਚੋਰੀ ਹੋਈ ਐਕਟਿਵਾ; ਜਦੋਂ ਥਾਣੇ ਦੇ ਵਜੀਰ ਹੀ ਸੁਰੱਖਿਅਤ ਨਹੀਂ ਤਾਂ ਲੋਕ ਕਿਵੇਂ ਹੋਣਗੇ
ਫ਼ਰੀਦਕੋਟ, 6 ਮਈ: ਸ਼ਹਿਰ ਦੇ ਸਦਰ ਥਾਣੇ ਵਿਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨਾਲ ਫ਼ਰੀਦਕੋਟ ਪੁਲਿਸ ਦੀ ਕਾਰਜਗੁਜ਼ਰੀ ਤੇ ਸਵਾਲੀਆ ਨਿਸ਼ਾਨ ਖੜ੍ਹੇ ਹੁੰਦੇ ਹਨ। ਇਕ ਪਾਸੇ ਜਿਥੇ ਫ਼ਰੀਦਕੋਟ ਦੇ ਐਸਐਸਪੀ ਵੱਲੋਂ ਸਖ਼ਤ ਨਿਰਦੇਸ਼ ਦਿੱਤੇ ਗਏ ਨੇ ਕਿ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਾ ਜਾਵੇ। ਇਹ ਵੀ ਪੜ੍ਹੋ: ਰਾਸ਼ਨ ਦੇ ਬਿੱਲ 'ਚ ਨਿੰਬੂ ਦਾ ਪੈਸਾ ਜੋੜਨ ਵਾਲੇ ਕਪੂਰਥਲਾ ਜੇਲ੍ਹ ਅਧਿਕਾਰੀ ਨੂੰ ਕੀਤਾ ਮੁਅੱਤਲ ਉਥੇ ਹੀ ਦੂਜੇ ਪਾਸੇ ਉਸ ਦੇ ਉਲਟ ਮੂੰਹ ਚਿੜ੍ਹਾਉਂਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਵਿਅਕਤੀ ਸਦਰ ਥਾਣੇ ਵਿੱਚ ਆਪਣੀ ਸਕੂਟਰੀ 'ਤੇ ਵੂਮੈਨ ਸੈੱਲ ਵਿੱਚ ਕਿਸੇ ਕੇਸ 'ਚ ਆਇਆ ਸੀ ਪਰ ਜਦੋਂ ਵਾਪਸ ਪਹੁੰਚਿਆ ਤਾਂ ਸਕੂਟਰੀ ਨਹੀਂ ਸੀ, ਉਹ ਚੋਰੀ ਹੋ ਚੁੱਕੀ ਸੀ। ਸ਼ਿਕਾਇਤਕਰਤਾ ਵੱਲੋਂ ਸਦਰ ਥਾਣੇ ਦੇ ਮੁਲਾਜ਼ਮਾਂ ਦਾ ਧਿਆਨ ਇਸ ਵੱਲ ਖਿੱਚਿਆ ਗਿਆ ਪਰ ਉਸਦਾ ਕਹਿਣਾ ਹੈ ਕਿ ਅਜੇ ਤੱਕ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਪੀੜਤ ਗੁਰਮੀਤ ਸਿੰਘ ਅਤੇ ਉਸ ਦੇ ਸਾਥੀ ਰਣਧੀਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੇ ਇੱਕ ਮਸਲੇ ਵਿੱਚ ਸਦਰ ਥਾਣੇ ਦੇ ਨਾਲ ਲਗਦੇ ਵੁਮੈਨ ਸੈੱਲ ਵਿੱਚ ਆਇਆ ਸੀ। ਉਸ ਵੱਲੋਂ ਆਪਣੀ ਸਕੂਟਰੀ ਸਦਰ ਥਾਣੇ ਵਿੱਚ ਪਾਰਕ ਕੀਤੀ ਗਈ ਸੀ ਪਰ ਜਦੋਂ ਉਹ ਵਾਪਸ ਆਇਆ ਤਾਂ ਵੇਖਿਆ ਕਿ ਸਕੂਟਰੀ ਉੱਥੇ ਨਹੀਂ ਸੀ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਵੱਲੋਂ ਥਾਣੇ ਦੇ ਐਸਐਚਓ ਨੂੰ ਸ਼ਿਕਾਇਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੋਈ ਗਲਤੀ ਨਾਲ ਚਾਬੀ ਲਗਾ ਕੇ ਲੈ ਗਿਆ ਹੋਵੇਗਾ ਅਤੇ ਜਦੋਂ ਕਿਹਾ ਕਿ ਇੱਥੋਂ ਦੇ ਕੈਮਰੇ ਚੈੱਕ ਕੀਤੇ ਜਾਣ ਤਾਂ ਉਨ੍ਹਾਂ ਉਸ ਤੋਂ ਵੀ ਲਾਰਾ ਲਾ ਦਿੱਤਾ। ਪੀੜਤ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਉਨ੍ਹਾਂ ਦੀ ਸਕੂਟਰੀ ਲੱਭ ਕੇ ਉਨ੍ਹਾਂ ਦੇ ਹਵਾਲੇ ਕੀਤੀ ਜਾਵੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਥਾਣੇ ਵਿੱਚ ਖੜ੍ਹੀ ਚੀਜ਼ ਸੁਰੱਖਿਅਤ ਨਹੀਂ ਤਾਂ ਬਾਹਰ ਕੀ ਸੁਰੱਖਿਅਤ ਹੋਵੇਗੀ। ਇਹ ਵੀ ਪੜ੍ਹੋ: ਥਰਮਾਕੋਲ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ ਇਸ ਮੌਕੇ ਜਦੋਂ ਸਬੰਧਤ ਐਸਐਚਓ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਗਿਆ ਸੀ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ। ਉਨ੍ਹਾਂ ਕਿਹਾ ਇਸ ਤੋਂ ਪਹਿਲਾਂ ਵੀ ਇੱਕ ਦੋ ਵਾਰ ਸਕੂਟਰੀ ਕੋਈ ਭੁਲੇਖਾ ਨਾ ਲਿਆ ਗਿਆ ਸੀ ਜੋ ਵਾਪਸ ਆ ਗਈ ਹੈ ਪਰ ਉਨ੍ਹਾਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। -PTC News