ਸਿੱਖ ਭਾਈਚਾਰੇ ਖਿਲਾਫ ਬੋਲਣ ਮਗਰੋਂ ਮੁੜ ਵਿਵਾਦਾਂ 'ਚ ਘਿਰੀ ਕੰਗਨਾ, ਦਰਜ ਹੋਇਆ ਕੇਸ
ਨਵੀਂ ਦਿੱਲੀ: ਬਾਲੀਵੁੱਡ ਕੁਈਨ ਕੰਗਨਾ ਰਣੌਤ ਅਕਸਰ ਆਪਣੇ ਬੇਬਾਕ ਅੰਦਾਜ਼ ਕਾਰਨ ਵਿਵਾਦਾਂ 'ਚ ਘਿਰੀ ਰਹਿੰਦੀ ਹੈ। ਕੰਗਨਾ ਨੇ ਕਿਹਾ ਕਿ ਖਾਲਿਸਤਾਨੀ ਅੱਤਵਾਦੀ ਅੱਜ ਭਾਵੇ ਸਰਕਾਰ ਦੀ ਬਾਂਹ ਮਰੋੜ ਰਹੇ ਹੋਣ ਪਰ ਇਕ ਔਰਤ ਨੂੰ ਨਾ ਭੁੱਲਣਾ। ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਨੇ ਇਨ੍ਹਾਂ ਨੂੰ ਆਪਣੀ ਜੁੱਤੀ ਹੇਠਾਂ ਦਰੜ ਦਿੱਤਾ ਸੀ। ਕੰਗਨਾ ਦੇ ਇਸ ਬਿਆਨ ਮਗਰੋਂ ਸੋਸ਼ਲ ਮੀਡੀਆ ਉੱਪਰ ਉਸ ਦੀ ਖੂਬ ਅਲੋਚਨਾ ਹੋ ਰਹੀ ਹੈ। ਉਧਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੰਗਨਾ ਰਣੌਤ ਖ਼ਿਲਾਫ਼ ਮੰਦਰ ਮਾਰਗ ਥਾਣੇ ਦੇ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾ ਕੇ ਦੋਸ਼ ਲਾਇਆ ਹੈ ਕਿ ਉਸ ਨੇ ਸੋਸ਼ਲ ਮੀਡੀਆ ’ਤੇ ਸਿੱਖ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤੀ ਹੈ। ਡੀਐਸਜੀਐਮਸੀ ਦੇ ਪ੍ਰਧਾਨ ਤੇ ਅਕਾਲੀ ਦਲ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਕੰਗਨਾ ਵੱਲੋਂ ਸਿੱਖਾਂ ਬਾਰੇ ਦਿੱਤੇ ਇਤਰਾਜ਼ਯੋਗ ਬਿਆਨ ਦੀ ਨਿੰਦਾ ਕੀਤੀ ਤੇ ਸਰਕਾਰ ਤੋਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਮਨਜਿੰਦਰ ਸਿੰਘ ਸਿਰਸਾ ਦਾ ਟਵੀਟ ਉਨ੍ਹਾਂ ਟਵੀਟ ਕੀਤਾ, ‘ਉਸ ਨੂੰ ਪਾਗਲਖਾਨੇ ਜਾਂ ਜੇਲ੍ਹ ’ਚ ਹੋਣਾ ਚਾਹੀਦਾ ਹੈ। ਅਸੀਂ ਉਸ ਵੱਲੋਂ ਸੋਸ਼ਲ ਮੀਡੀਆ ’ਤੇ ਪਾਈ ਨਫਰਤੀ ਸਮੱਗਰੀ ਲਈ ਸਰਕਾਰ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ।’
ਦੱਸ ਦਈਏ ਕਿ ਬੀਤੇ ਦਿਨੀ ਦੇਸ਼ ਨੂੰ ਜੇਹਾਦੀ ਰਾਸ਼ਟਰ ਕਹਿਣ ਤੋਂ ਬਾਅਦ ਹੁਣ ਕੰਗਨਾ ਰਣੌਤ ਨੇ ਦੇਸ਼ ਦੀ ਸਾਬਕਾ ਅਤੇ ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਯਾਦ ਕੀਤਾ ਹੈ। ਕੰਗਨਾ ਨੇ ਆਪਣੇ ਫੇਸਬੁੱਕ ਪੋਸਟ 'ਤੇ ਇੰਦਰਾ ਗਾਂਧੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ - ਖਾਲਿਸਤਾਨੀ ਅੱਤਵਾਦੀ ਅੱਜ ਭਲੇ ਹੀ ਸਰਕਾਰ ਦਾ ਹੱਥ ਮਰੋੜ ਰਹੇ ਹੋਣ ਪਰ ਉਸ ਮਹਿਲਾ ਨੂੰ ਨਾ ਭੁੱਲੋ, ਇਕੱਲੀ ਮਹਿਲਾ ਪ੍ਰਧਾਨ ਮੰਤਰੀ ਨੇ ਇਨ੍ਹਾਂ ਨੂੰ ਆਪਣੀ ਜੁੱਤੀ ਹੇਠ ਕੁਚਲਿਆ ਸੀ , ਫਰਕ ਨਹੀਂ ਪੈਂਦਾ , ਉਸ ਨੇ ਇਸ ਦੇਸ਼ ਨੂੰ ਕਿੰਨੀ ਤਕਲੀਫ਼ ਦਿੱਤੀ ਹੋਵੇ। ਉਸ ਨੇ ਆਪਣੀ ਜਾਨ ਦੀ ਕੀਮਤ 'ਤੇ ਉਹਨਾਂ ਨੂੰ ਮੱਛਰਾਂ ਵਾਂਗ ਕੁਚਲਿਆ ਗਿਆ ਪਰ ਦੇਸ਼ ਦੇ ਟੁਕੜੇ ਨਹੀਂ ਹੋਣ ਦਿੱਤੇ। ਉਹਨਾਂ ਦੀ ਮੌਤ ਦੇ ਇੱਕ ਦਹਾਕੇ ਬਾਅਦ ਵੀ ਅੱਜ ਵੀ ਉਹਨਾਂ ਦਾ ਨਾਮ ਸੁਣ ਕੇ ਕੰਬਦੇ ਹਨ ,ਉਹਨਾਂ ਨੂੰ ਅਜਿਹਾ ਹੀ ਗੁਰੂ ਚਾਹੀਦਾ ਹੈ। -PTC News#KanganaRanaut is a Hatred Factory who is spreading venom around. Govt should take strict possible action against her. We will take legal route to ensure she is put into jail pic.twitter.com/GrC6BOm6W3 — Manjinder Singh Sirsa (@mssirsa) November 21, 2021