ਤੇਜ਼ਾਬ (ਐਸਿਡ) ਅਟੈਕ ਦੀਆਂ ਸ਼ਿਕਾਰ ਲੜਕੀਆਂ ਲਈ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
ਇੱਕ ਤਰਫਾ ਪਿਆਰ, ਬਦਲੇ ਦੀ ਭਾਵਨਾ ਜਾਂ ਕੋਈ ਰੰਜਿਸ਼, ਇਸ ਦਾ ਬਦਲਾ ਲੈਣ ਲਈ ਬਹੁਤੀ ਵਾਰ ਲੜਕੀਆਂ ਖਿਲਾਫ ਲੋਕਾਂ ਦੀ ਦਰਿੰਦਗੀ ਦੇਖਣ ਨੂੰ ਮਿਲਦੀ ਹੈ, ਜੋ ਉਹਨਾਂ 'ਤੇ ਤੇਜ਼ਾਬ ਸੁੱਟ ਕੇ ਸ਼ਾਂਤ ਕੀਤੀ ਜਾਂਦੀ ਹੈ।
ਸੋ, ਪੰਜਾਬ ਸਰਕਾਰ ਵੱਲੋਂ ਐਸਿਡ ਅਟੈਕ ਦੀਆਂ ਸ਼ਿਕਾਰ ਲੜਕੀਆਂ ਲਈ ਪੈਨਸ਼ਨ ਸਕੀਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਬਾਰੇ 'ਚ ਸਰਕਾਰ ਵੱਲੋਂ ਹਸਪਤਾਲਾਂ ਤੋਂ ਡਾਟਾ ਵੀ ਇਕੱਠਾ ਕੀਤਾ ਜਾ ਰਿਹਾ ਹੈ।
ਸਰਕਾਰ ਨੇ ਫੈਸਲਾ ਲੈਂਦੇ ਕਿਹਾ ਹੈ ਕਿਪੀੜਤ ਲੜਕੀਆਂ ਨੂੰ 8 ਹਜ਼ਾਰ ਰੁਪਏ/ਮਹੀਨਾ ਮਿਲਿਆ ਕਰੇਗਾ।
ਤੇਜ਼ਾਬ ਪੀੜਤਾਂ ਨਾਲ ਸੰਬੰਧਤ ਡਾਟਾ ਲਈ ਹਸਪਤਾਲਾਂ, ਸਿਹਤ ਵਿਭਾਗ ਅਤੇ ਸਮਾਜਿਕ ਸੁਰੱਖਿਆ ਵਿਭਾਗ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਨੇ ਕਮਿਊਨਿਟੀ ਹੈਲਥ ਸੈਂਟਰਾਂ, ਪ੍ਰਾਇਮਰੀ ਹੈਲਥ ਸੈਂਟਰਾਂ, ਅਤੇ ਜ਼ਿਲਾ ਹਸਪਤਾਲਾਂ ਦਾ ਰਿਕਾਰਡ ਫਰੋਲਣਾ ਸ਼ੁਰੂ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਪੀੜਤਾ ਦੀ ਸਿਹਤ ਨੂੰ ਹੋਏ ਨੁਕਸਾਨ ਬਾਰੇ ਵੀ ਰਿਕਾਰਡ ਮੰਗਿਆ ਗਿਆ ਹੈ।
—PTC News