ਪੁਲਿਸ ਤੇ ਕਾਰ ਚਾਲਕ ਵਿਚਾਲੇ ਮੁਕਾਬਲਾ, ਕਤਲ ਦਾ ਲੋੜੀਂਦਾ ਮੁਲਜ਼ਮ ਫ਼ਰਾਰ
ਫਗਵਾੜਾ : ਫਗਵਾੜਾ ਦੇ ਪਿੰਡ ਮਹੇੜੂ 'ਚ ਰਾਤ ਕਰੀਬ 12 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਕਪੂਰਥਲਾ ਪੁਲਿਸ ਵੱਲੋਂ ਦਰਜ ਕੀਤੇ ਗਏ ਕਤਲ ਦੇ ਕੇਸ ਦਾ ਮੁਲਜ਼ਮ ਰਾਜਨ ਜਲੰਧਰ ਤੋਂ ਪੁਲਿਸ ਨਾਕਾਬੰਦੀ ਤੋੜ ਕੇ ਫਗਵਾੜਾ ਵੱਲ ਆ ਰਿਹਾ ਹੈ। ਜਿਸ ਨੇ ਨਾਕੇ ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਉਤੇ ਫਾਇਰਿੰਗ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਏ। ਫਾਇਰਿੰਗ ਦੌਰਾਨ ਮੁਲਾਜ਼ਮਾਂ ਦਾ ਵਾਲ-ਵਾਲ ਬਚਾਅ ਹੋ ਗਿਆ। ਜਵਾਬ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ। ਇਸ ਸਬੰਧੀ ਡੀਐਸਪੀ ਫਗਵਾੜਾ ਅੱਛਰੂ ਰਾਮ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਨੂੰ ਸੂਚਨਾ ਮਿਲੀ ਸੀ ਕਿ ਕਪੂਰਥਲਾ 'ਚ ਇਕ ਕਤਲ ਦੇ ਮਾਮਲੇ 'ਚ ਲੋੜੀਂਦਾ ਮੁਲਜ਼ਮ ਰਾਜਨ ਜੋ ਕਿ ਜਲੰਧਰ ਕੋਲੋਂ ਨਾਕਾ ਤੋੜ ਕੇ ਫਗਵਾੜਾ ਵੱਲ ਆ ਰਿਹਾ ਸੀ, ਜਿਸ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਪ੍ਰਸ਼ਾਸਨ ਨੇ ਪਿੰਡ ਮਹੇੜੂ ਨੇੜੇ ਨਾਕਾਬੰਦੀ ਕਰ ਦਿੱਤੀ। ਜਾਣਕਾਰੀ ਅਨੁਸਾਰ ਇਥੇ ਬੀਤੀ ਰਾਤ ਕਾਰ ਸਵਾਰ ਤੇ ਫਗਵਾੜਾ ਪੁਲਿਸ ਵਿਚਾਲੇ ਤਾਬੜਤੋੜ ਗੋਲੀਆਂ ਚੱਲੀਆਂ। ਇਸ ਕਾਰਨ ਲੋਕਾਂ ਵਿਚ ਦਹਿਸ਼ਤ ਹੈ। ਇਹ ਘਟਨਾ ਪਿੰਡ ਮਹੇੜੂ ਮੋੜਦੀ ਹੈ, ਜਿਥੇ ਦੇਰ ਰਾਤ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਿਸੇ ਮਾਮਲੇ ਵਿੱਚ ਨਾਮਜ਼ਦ ਰਾਜਨ ਜਲੰਧਰ ਤੋਂ ਪੁਲਿਸ ਦੀ ਨਾਕਾਬੰਦੀ ਤੋੜ ਕੇ ਫਗਵਾੜਾ ਵੱਲ ਆ ਰਿਹਾ ਹੈ। ਇਸ ਦੌਰਾਨ ਪੁਲਿਸ ਨੇ ਮਹੇੜੂ ਲਾਗੇ ਨਾਕਾਬੰਦੀ ਕਰਕੇ ਕਾਰ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਵਿਚਕਾਰ ਕਾਰ ਵਿੱਚ ਸਵਾਰ ਰਾਜਨ ਤੇ ਉਸ ਦੇ ਸਾਥੀਆਂ ਨੇ ਚਾਰ-ਪੰਜ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ। ਇਸ ਦੌਰਾਨ ਪੁਲਿਸ ਨੇ ਵੀ ਕਾਰ ਸਵਾਰ ਉਤੇ ਬਚਾਅ ਲਈ ਗੋਲੀਆਂ ਚਲਾਈਆਂ ਪਰ ਮੌਕਾ ਮਿਲਣ ਉਤੇ ਕਾਰ ਸਵਾਰ ਭੱਜਣ ਵਿੱਚ ਸਫਲ ਹੋ ਗਿਆ। ਹਾਲਾਂਕਿ ਇਹ ਨਹੀਂ ਪਤਾ ਲੱਗਿਆ ਕਿ ਕਾਰ ਵਿੱਚ ਮੁਲਜ਼ਮ ਰਾਜਨ ਤੋਂ ਇਲਾਵਾ ਕੋਈ ਹੋਰ ਵੀ ਸਵਾਰ ਸੀ ਜਾਂ ਨਹੀਂ। ਉਥੇ ਫਗਵਾੜਾ ਪੁਲਿਸ ਨੇ ਦੇਰ ਰਾਤ ਨੂੰ ਮੁਲਜ਼ਮ ਖ਼ਿਲਾਫ਼ ਐਸਐਚਓ ਸਤਨਾਮਪੁਰਾ ਦੇ ਬਿਆਨਾਂ ਦੇ ਆਧਾਰ ਉਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮਾਮਲੇ ਉਤੇ ਤੇਜ਼ੀ ਨਾਲ ਜਾਂਚ ਕੀਤੀ ਜਾ ਰੀ ਹੈ। ਇਹ ਵੀ ਪੜ੍ਹੋ : ਵਿਸ਼ਵ ਚੈਂਪੀਅਨਸ਼ਿਪ 'ਚ ਤੈਰਦੇ ਸਮੇਂ ਬੇਹੋਸ਼ ਹੋਈ ਖਿਡਾਰਨ, ਕੋਚ ਨੇ ਬਚਾਈ ਜਾਨ