ਜੰਮੂ-ਕਸ਼ਮੀਰ ਦੇ DG ਜੇਲ੍ਹ ਹੇਮੰਤ ਲੋਹੀਆ ਦੇ ਕਤਲ ਦਾ ਮੁਲਜ਼ਮ ਗ੍ਰਿਫ਼ਤਾਰ
ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ 'ਚ ਸੋਮਵਾਰ ਦੇਰ ਰਾਤ ਪੁਲਿਸ ਡਾਇਰੈਕਟਰ ਜਨਰਲ (ਜੇਲ੍ਹਾਂ) ਹੇਮੰਤ ਲੋਹੀਆ ਦਾ ਕਤਲ ਕਰ ਦਿੱਤਾ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੱਤਵਾਦੀ ਸੰਗਠਨ ਪੀਏਐਫਐਫ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੁਲਿਸ ਮੁਤਾਬਕ ਡੀਜੀ ਦਾ ਨੌਕਰ ਯਾਸਿਰ ਅਹਿਮਦ ਦਾ ਮੁੱਖ ਮੁਲਜ਼ਮ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਯਾਸਿਰ ਦਾ ਵਤੀਰਾ ਹਮਲਾਵਰ ਸੀ ਅਤੇ ਉਹ ਕਈ ਦਿਨਾਂ ਤੋਂ ਡਿਪ੍ਰੈਸ਼ਨ ਵਿੱਚ ਸੀ। ਏਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਡੀਜੀ ਜੇਲ੍ਹ ਹੇਮੰਤ ਲੋਹੀਆ ਦੇ ਕਤਲ ਤੋਂ ਬਾਅਦ ਤੋਂ ਫਰਾਰ ਯਾਸਿਰ ਅਹਿਮਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਦੀ ਰਿਹਾਇਸ਼ ‘ਤੇ ਪਹੁੰਚੇ ਜਿੱਥੇ ਬੀਤੀ ਰਾਤ ਡੀਜੀਪੀ ਜੇਲ੍ਹ ਐਚ ਕੇ ਲੋਹੀਆ ਮ੍ਰਿਤਕ ਪਾਏ ਗਏ ਸਨ।
ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਮੁਕੇਸ਼ ਸਿੰਘ ਨੇ ਦੱਸਿਆ ਕਿ ਲੋਹੀਆ, 52, 1992 ਬੈਚ ਦੇ ਆਈਪੀਐਸ ਅਧਿਕਾਰੀ, ਸ਼ਹਿਰ ਦੇ ਬਾਹਰਵਾਰ ਆਪਣੇ ਉਦੇਵਾਲਾ ਸਥਿਤ ਰਿਹਾਇਸ਼ 'ਤੇ ਗਲਾ ਵੱਢਿਆ ਗਿਆ ਸੀ ਅਤੇ ਉਸ ਦੇ ਸਰੀਰ 'ਤੇ ਸਾੜ ਦੇ ਨਿਸ਼ਾਨ ਸਨ। ਥਾਣਾ ਮੁਖੀ ਨੇ ਦੱਸਿਆ ਕਿ ਮੌਕੇ 'ਤੇ ਮੁਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਲੋਹੀਆ ਨੇ ਆਪਣੀ ਲੱਤ 'ਤੇ ਕੋਈ ਤੇਲ ਲਗਾਇਆ ਹੋ ਸਕਦਾ ਹੈ, ਜਿਸ ਵਿਚ ਕੁਝ ਸੋਜ ਦਿਖਾਈ ਦੇ ਰਹੀ ਸੀ। ਉਸ ਨੇ ਦੱਸਿਆ ਕਿ ਕਾਤਲ ਨੇ ਪਹਿਲਾਂ ਲੋਹੀਆ ਦਾ ਗਲਾ ਘੁੱਟ ਕੇ ਕਤਲ ਕੀਤਾ ਅਤੇ ਫਿਰ ਉਸ ਦਾ ਗਲਾ ਵੱਢਣ ਲਈ ਕੈਚੱਪ ਦੀ ਟੁੱਟੀ ਹੋਈ ਬੋਤਲ ਦੀ ਵਰਤੋਂ ਕੀਤੀ ਅਤੇ ਬਾਅਦ ਵਿੱਚ ਲਾਸ਼ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ।Dead body of Shri Hemant Lohia DG Prisons J&K found under suspicious circumstances. First Examination of the scene of crime reveals this as a suspected murder case. The domestic help with the officer is absconding. A search for him has started. — J&K Police (@JmuKmrPolice) October 4, 2022
ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਨੇ ਕਿਹਾ ਕਿ ਮੌਕੇ 'ਤੇ ਮੁਢਲੀ ਜਾਂਚ ਕਤਲ ਵੱਲ ਇਸ਼ਾਰਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਘਰੇਲੂ ਸਹਾਇਕ ਫਰਾਰ ਹੈ। ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਫੋਰੈਂਸਿਕ ਅਤੇ ਕ੍ਰਾਈਮ ਟੀਮਾਂ ਮੌਕੇ 'ਤੇ ਮੌਜੂਦ ਹਨ। ਦੱਸ ਦੇਈਏ ਕਿ 1992 ਦੇ ਆਈਪੀਐਸ ਅਧਿਕਾਰੀ 57 ਸਾਲਾ ਹੇਮੰਤ ਕੁਮਾਰ ਲੋਹੀਆ ਇਸ ਸਾਲ ਅਗਸਤ ਵਿੱਚ ਜੰਮੂ-ਕਸ਼ਮੀਰ ਦੇ ਡੀਜੀ ਜੇਲ੍ਹ ਬਣੇ ਸਨ। ਹੇਮੰਤ ਲੋਹੀਆ ਪਹਿਲਾਂ ਜੰਮੂ-ਕਸ਼ਮੀਰ ਕੇਡਰ ਦੇ ਅਧਿਕਾਰੀ ਸਨ। ਬਾਅਦ ਵਿੱਚ ਇਸ ਕਾਡਰ ਨੂੰ AGMUT ਵਿੱਚ ਮਿਲਾ ਦਿੱਤਾ ਗਿਆ ਹੈ। ਹੇਮੰਤ ਲੋਹੀਆ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। ਉਸਦੀ ਧੀ ਲੰਡਨ ਵਿੱਚ ਰਹਿੰਦੀ ਹੈ। ਜਦਕਿ ਉਨ੍ਹਾਂ ਦੇ ਪੁੱਤਰ ਆਈ.ਟੀ. ਇੰਡਸਟਰੀ ਵਿੱਚ ਹੈ, ਉਨ੍ਹਾਂ ਦਾ ਇਸ ਸਾਲ ਦਸੰਬਰ 'ਚ ਵਿਆਹ ਹੋਣਾ ਸੀ।