ਭਾਰਤ 'ਚ ਕੋਰੋਨਾ ਦੀ ਚੌਥੀ ਲਹਿਰ ਦਾ ਖੌਫ਼, ਜਾਣੋ ਮਾਹਿਰਾਂ ਦੀ ਰਾਏ
ਚੰਡੀਗੜ੍ਹ : ਭਾਰਤ ਵਿਚ ਕੋਰੋਨਾ ਵਾਇਰਸ (Coronavirus in India) ਦੇ ਓਮੀਕ੍ਰੋਨ ਵੈਰੀਐਂਟ ਕਾਰਨ ਆਈ ਤੀਜੀ ਲਹਿਰ ਲਗਭਗ ਸਮਾਪਤ ਹੋ ਗਈ ਹੈ। ਵੱਖ-ਵੱਖ ਸੂਬਾ ਸਰਕਾਰਾਂ ਨੇ ਕੋਰੋਨਾ ਪਾਬੰਦੀਆਂ ਵੀ ਲਗਭਗ ਖ਼ਤਮ ਕਰ ਦਿੱਤੀਆਂ ਹਨ। ਕੋਰੋਨਾ ਦੇ ਮਾਮਲਿਆਂ ਵਿੱਚ ਵੀ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ ਪਰ ਹੁਣ ਕੋਵਿਡ ਦੀ ਚੌਥੀ ਲਹਿਰ ਨੂੰ ਲੈ ਕੇ ਵੀ ਚਰਚਾ ਸ਼ੁਰੂ ਹੋ ਗਈ ਹੈ।
ਇਸ ਨੂੰ ਲੈ ਕੇ ਵੀ ਲੋਕਾਂ ਤੇ ਮਾਹਿਰਾਂ ਦੀ ਚਿੰਤਾ ਵਧ ਸਕਦੀ ਹੈ। ਇਸ ਦੌਰਾਨ IIT ਕਾਨਪੁਰ ਦੇ ਵਿਗਿਆਨੀਆਂ ਨੇ ਕੋਵਿਡ ਦੀ ਚੌਥੀ ਲਹਿਰ ਸਬੰਧੀ ਵੱਡੀ ਜਾਣਕਾਰੀ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਦੇਸ਼ ਵਿੱਚ ਕੋਰੋਨਾ ਦੀ ਅਗਲੀ ਲਹਿਰ 22 ਜੂਨ ਦੇ ਆਸਪਾਸ ਆਵੇਗੀ, ਜੋ 24 ਅਕਤੂਬਰ ਤੱਕ ਚੱਲੇਗੀ। ਕਾਬਿਲਗੌਰ ਹੈ ਕਿ ਇਸ ਤੋਂ ਪਹਿਲਾਂ ਕੋਵਿਡ ਨਾਲ ਸਬੰਧਤ ਆਈਆਈਟੀ ਦੇ ਵਿਗਿਆਨੀਆਂ ਨੇ ਜੋ ਵੀ ਸੰਭਾਵਨਾਵਾਂ ਪ੍ਰਗਟਾਈਆਂ ਸਨ, ਉਹ ਲਗਭਗ ਸਹੀ ਸਨ।
ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੋਵਿਡ ਦੀ ਚੌਥੀ ਲਹਿਰ ਤੀਜੀ ਲਹਿਰ ਤੋਂ ਥੋੜ੍ਹਾ ਜ਼ਿਆਦਾ ਸਮੇਂ ਤੱਕ ਰਹਿ ਸਕਦੀ ਹੈ। ਇਸ ਤੋਂ ਪਹਿਲਾਂ IIT ਕਾਨਪੁਰ ਨੇ ਵੀ ਕੋਰੋਨਾ ਦੀ ਤੀਜੀ ਲਹਿਰ ਬਾਰੇ ਸੰਭਾਵਨਾ ਜਤਾਈ ਸੀ ਕਿ ਤੀਜੀ ਲਹਿਰ ਫਰਵਰੀ ਦੇ ਸ਼ੁਰੂ ਵਿੱਚ ਆਵੇਗੀ ਅਤੇ ਉਸ ਤੋਂ ਬਾਅਦ ਮਾਮਲਿਆਂ ਵਿੱਚ ਕਮੀ ਆਵੇਗੀ। ਵਿਗਿਆਨੀਆਂ ਦਾ ਅੰਦਾਜ਼ਾ ਬਿਲਕੁਲ ਸਹੀ ਨਿਕਲਿਆ। ਚੌਥੀ ਲਹਿਰ ਦੇ ਬਾਰੇ 'ਚ ਵਿਗਿਆਨੀਆਂ ਨੇ ਕਿਹਾ ਕਿ ਅਗਸਤ 'ਚ ਕੋਰੋਨਾ ਦੀ ਚੌਥੀ ਲਹਿਰ ਦਾ ਸਿਖਰ ਆ ਸਕਦਾ ਹੈ। 15 ਅਗਸਤ ਤੋਂ 31 ਅਗਸਤ ਤੱਕ ਇਨਫੈਕਸ਼ਨ ਦੇ ਮਾਮਲਿਆਂ 'ਚ ਤੇਜ਼ੀ ਆਵੇਗੀ। ਹਾਲਾਂਕਿ ਵਿਗਿਆਨੀਆਂ ਦਾ ਕਹਿਣਾ ਹੈ ਕਿ ਚੌਥੀ ਲਹਿਰ ਕੋਰੋਨਾ ਦੇ ਵੈਰੀਐਂਟ 'ਤੇ ਨਿਰਭਰ ਕਰੇਗੀ।
ਖੋਜਕਰਤਾ ਹੁਣ ਇਸ ਗੱਲ ਉਤੇ ਖੋਜ ਕਰ ਰਹੇ ਹਨ ਕਿ ਭਾਰਤ ਵਿੱਚ ਕੋਵਿਡ ਦੀ ਅਗਲੀ ਲਹਿਰ ਕਦੋਂ ਤੱਕ ਆ ਸਕਦੀ ਹੈ। ਇਕ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਕੋਰੋਨਾ ਵਾਇਰਸ ਦੀ ਚੌਥੀ ਲਹਿਰ 22 ਜੂਨ ਤੱਕ ਭਾਰਤ ਵਿੱਚ ਆ ਸਕਦੀ ਹੈ ਜਦੋਂ ਕਿ ਇਹ 24 ਅਕਤੂਬਰ ਤੱਕ ਰਹੇਗੀ।
ਇਹ ਵੀ ਪੜ੍ਹੋ : ਸਕੂਲ ਤੋਂ ਪੇਪਰ ਦੇ ਕੇ ਵਾਪਸ ਆਉਂਦਾ ਬੱਚਾ ਹੋਇਆ ਲਾਪਤਾ