Wed, Dec 25, 2024
Whatsapp

ਮੁਹਾਲੀ ਸਿਟੀ ਸੈਂਟਰ-2 'ਚ ਬੇਸਮੈਂਟ ਦੀ ਖੁਦਾਈ ਦੌਰਾਨ ਹਾਦਸਾ, ਦੋ ਵਿਅਕਤੀਆਂ ਦੀ ਮੌਤ

Reported by:  PTC News Desk  Edited by:  Pardeep Singh -- October 10th 2022 07:18 AM
ਮੁਹਾਲੀ ਸਿਟੀ ਸੈਂਟਰ-2 'ਚ ਬੇਸਮੈਂਟ ਦੀ ਖੁਦਾਈ ਦੌਰਾਨ ਹਾਦਸਾ, ਦੋ ਵਿਅਕਤੀਆਂ ਦੀ ਮੌਤ

ਮੁਹਾਲੀ ਸਿਟੀ ਸੈਂਟਰ-2 'ਚ ਬੇਸਮੈਂਟ ਦੀ ਖੁਦਾਈ ਦੌਰਾਨ ਹਾਦਸਾ, ਦੋ ਵਿਅਕਤੀਆਂ ਦੀ ਮੌਤ

ਚੰਡੀਗੜ੍ਹ: ਐਤਵਾਰ ਦੇਰ ਸ਼ਾਮ ਨੂੰ ਮੁਹਾਲੀ ਸਿਟੀ ਸੈਂਟਰ-2 ਵਿਚ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਡਬਲ ਬੇਸਮੈਂਟ ਦੀ ਖੁਦਾਈ ਦੌਰਾਨ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਬੇਸਮੈਂਟ 'ਚ ਕੱਚੀ ਮਿੱਟੀ ਡਿੱਗਣ ਕਾਰਨ 8 ਲੋਕ ਦੱਬੇ ਗਏ ਹਨ। ਪ੍ਰਸ਼ਾਸਨ ਅਤੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਚਾਰ ਨੌਜਵਾਨਾਂ ਨੂੰ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ ਹੈ, ਜਦਕਿ ਦੋ ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ, ਅਧਿਕਾਰੀ ਹੁਣ ਸਿਰਫ ਇੱਕ ਮੌਤ ਦੀ ਪੁਸ਼ਟੀ ਕਰ ਰਹੇ ਹਨ। ਚਾਰ ਲੋਕਾਂ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਘਟਨਾ ਦੇ ਸਮੇਂ ਮੌਕੇ 'ਤੇ ਕਿੰਨੇ ਲੋਕ ਕੰਮ ਕਰ ਰਹੇ ਸਨ। ਡਬਲ ਬੇਸਮੈਂਟ ਦੀ ਖੁਦਾਈ ਕੀਤੀ ਜਾ ਰਹੀ ਸੀ। ਦੋ ਜੇਸੀਬੀ ਮਸ਼ੀਨਾਂ ਖੁਦਾਈ ਵਿੱਚ ਲੱਗੀਆਂ ਹੋਈਆਂ ਸਨ। ਅਚਾਨਕ ਉਪਰੋਂ ਕੱਚੀ ਮਿੱਟੀ ਡਿੱਗਣ ਕਾਰਨ ਉਥੇ ਕੰਮ ਕਰਦੇ ਲੋਕ ਦੱਬ ਗਏ। ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਹ ਵੀ ਪੜ੍ਹੋ:ਦੀਪਕ ਟੀਨੂੰ ਫਰਾਰ ਮਾਮਲਾ: AGTF ਨੇ ਭਗੌੜੇ ਦੀਪਕ ਦੀ ਪ੍ਰੇਮਿਕਾ ਨੂੰ ਮੁੰਬਈ ਤੋਂ ਦਬੋਚਿਆ -PTC News


Top News view more...

Latest News view more...

PTC NETWORK