ਕੁਰੂਕਸ਼ੇਤਰ 'ਚ AAP ਦੀ 'ਹੁਣ ਬਦਲੇਗਾ ਹਰਿਆਣਾ' ਰੈਲੀ: ਕੇਜਰੀਵਾਲ ਨੇ ਕੀਤੇ ਭਾਜਪਾ 'ਤੇ ਤਿੱਖੇ ਵਾਰ
ਹਰਿਆਣਾ: ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind Kejriwal) ਐਤਵਾਰ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਪਹੁੰਚੇ, ਜਿੱਥੇ ਉਨ੍ਹਾਂ ਨੇ ਇੱਕ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਕੇਜਰੀਵਾਲ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਹਰਿਆਣਵੀ ਬੋਲੀ ਨਾਲ ਕੀਤੀ। ਇਸ ਦੇ ਨਾਲ ਹੀ ਕੇਜਰੀਵਾਲ ਨੇ ਹਰਿਆਣਾ ਦੀ ਗਠਜੋੜ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੈਂ ਰਾਜਨੀਤੀ ਨਹੀਂ ਜਾਣਦਾ। ਮੈਂ ਇੱਕ ਸਧਾਰਨ ਜਿਹਾ ਹਾਂ। ਮੈਨੂੰ ਤੁਹਾਡੇ ਲਈ ਕੰਮ ਕਰਨ ਦਿਓ। ਮੈਂ ਦਿੱਲੀ ਦੇ ਸਕੂਲ ਬਦਲ ਦਿੱਤੇ। ਅੱਜ ਇਨ੍ਹਾਂ ਸਕੂਲਾਂ ਦਾ ਨਤੀਜਾ 99.7 ਫੀਸਦੀ ਰਿਹਾ ਹੈ। 70 ਸਾਲਾਂ ਵਿੱਚ ਪਹਿਲੀ ਵਾਰ ਕਿਸੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਨਤੀਜੇ ਇੰਨੇ ਚੰਗੇ ਆਏ ਹਨ। ਇਸ ਵਾਰ ਦਿੱਲੀ ਦੇ ਸਕੂਲਾਂ ਵਿੱਚ ਚਾਰ ਲੱਖ ਨਵੇਂ ਦਾਖ਼ਲੇ ਹੋਏ ਹਨ। ਇਹ ਵੀ ਪੜ੍ਹੋ : ਨਸ਼ਾ ਤਸਕਰ ਜਗਦੀਸ਼ ਭੋਲਾ ਨੂੰ ਪਟਿਆਲਾ ਤੋਂ ਗੁਰਦਾਸਪੁਰ ਜੇਲ੍ਹ 'ਚ ਕੀਤਾ ਤਬਦੀਲ ਅਰਵਿੰਦ ਕੇਜਰੀਵਾਲ ਨੇ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਨਾਲ ਭਾਸ਼ਣ ਦੀ ਸ਼ੁਰੂਆਤ ਕੀਤੀ। ਸੀਐਮ ਕੇਜਰੀਵਾਲ ਨੇ ਕਿਹਾ, "ਮੈਨੂੰ ਸਭ ਤੋਂ ਵੱਧ ਚੰਗਾ ਲੱਗਦਾ ਹੈ ਜਦੋਂ ਲੋਕ ਮੈਨੂੰ ਹਰਿਆਣੇ ਦਾ ਲਾਲ ਕਹਿੰਦੇ ਹਨ। ਹਰਿਆਣਾ ਮੇਰੀ ਜਨਮ ਭੂਮੀ ਹੈ ਤੇ ਇਹ ਮਾਂ ਦੇ ਸਮਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮਾਂ ਤੇ ਜਨਮ ਭੂਮੀ ਦਾ ਕਰਜ਼ ਇਨਸਾਨ 7 ਜਨਮਾਂ ਵਿੱਚ ਵੀ ਨਹੀਂ ਚੁਕਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਲੋਕ ਕਹਿ ਰਹੇ ਹਨ ਕਿ ਦਿੱਲੀ ਅਤੇ ਪੰਜਾਬ ਤੋਂ ਹਰਿਆਣਾ ਵਿੱਚ ਤੂਫਾਨ ਆਇਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਇੱਕ ਹੋਰ ਵੱਡਾ ਤੂਫ਼ਾਨ ਆਉਣ ਵਾਲਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਉਪਰ ਵਾਲਾ ਝਾੜੂ ਚਲਾਉਂਦਾ ਹੈ ਤਾਂ ਤੂਫ਼ਾਨ ਹੀ ਆਉਂਦਾ ਹੈ।ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਹਰਿਆਣਾ ਦੇ ਸਾਰੇ ਕਿਸਾਨਾਂ ਦਾ ਧੰਨਵਾਦ ਤੇ ਵਧਾਈ ਦੇਣਾ ਚਾਹੁੰਦਾ ਹਾਂ। ਜਿਸ ਤਰ੍ਹਾਂ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਨੇ ਮਿਲ ਕੇ ਅਜਿਹੀ ਹੰਕਾਰੀ ਸਰਕਾਰ ਨੂੰ ਝੁਕਾ ਦਿੱਤਾ ਹੈ। ਉਨ੍ਹਾਂ ਨੇ ਇੱਕ ਸਾਲ ਤੱਕ ਅੰਦੋਲਨ ਕੀਤਾ।ਇਕ ਸਾਲ ਤੱਕ ਸਿੰਘੂ ਸਰਹੱਦ 'ਤੇ ਡਟੇ ਰਹੇ। ਅਖੀਰ ਸਰਕਾਰ ਨੂੰ ਤਿੰਨੋਂ ਕਾਨੂੰਨ ਵਾਪਸ ਲੈਣੇ ਪਏ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੂੰ 2024 ਦੀਆਂ ਚੋਣਾਂ ਮੌਜੂਦਾ ਮੁੱਖ ਮੰਤਰੀ ਮਨੋਹਰ ਲਾਲ ਦੇ ਨਾਂ 'ਤੇ ਲੜਨੀ ਚਾਹੀਦੀ ਹੈ। ਕੇਜਰੀਵਾਲ ਨੇ ਕਿਹਾ ਕਿ ਜੇਕਰ ਤੁਸੀਂ ਹਰਿਆਣਾ 'ਚ ਵੀ ਮੁਫਤ ਬਿਜਲੀ ਚਾਹੁੰਦੇ ਹੋ ਤਾਂ ਸਰਕਾਰ ਬਦਲਨੀ ਪਵੇਗੀ। ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ 'ਪੰਜਾਬ ਵਿੱਚ ਸਾਡੇ ਸਿਹਤ ਮੰਤਰੀ ਪੈਸੇ ਮੰਗ ਰਹੇ ਸਨ। ਜੇਕਰ ਕੋਈ ਹੋਰ ਪਾਰਟੀ ਹੁੰਦੀ ਤਾਂ ਪਾਰਟੀ ਫੰਡ ਵਿੱਚ ਪੈਸੇ ਜਮ੍ਹਾਂ ਕਰਵਾ ਦਿੰਦੀ। ਅਸੀਂ ਉਸ ਮੰਤਰੀ ਨੂੰ ਬਰਖਾਸਤ ਕਰਕੇ ਜੇਲ੍ਹ ਭੇਜ ਦਿੱਤਾ। ਦਿੱਲੀ ਵਿੱਚ ਮੇਰਾ ਮੰਤਰੀ ਰਾਸ਼ਨ ਵੇਚਣ ਵਾਲੇ ਤੋਂ ਪੈਸੇ ਮੰਗ ਰਿਹਾ ਸੀ। ਕਿਸੇ ਨੂੰ ਪਤਾ ਨਹੀਂ ਲੱਗਾ, ਮੈਂ ਤੁਰੰਤ ਆਪਣੇ ਮੰਤਰੀ ਨੂੰ ਸੀ.ਬੀ.ਆਈ. ਜੇਕਰ ਕੱਲ੍ਹ ਮੇਰਾ ਪੁੱਤਰ ਵੀ ਧੱਕੇਸ਼ਾਹੀ ਕਰਦਾ ਹੈ ਤਾਂ ਮੈਂ ਉਸ ਨੂੰ ਨਹੀਂ ਛੱਡਾਂਗਾ। -PTC News