ਆਪਣੀ ਪਾਰਟੀ ਖ਼ਿਲਾਫ਼ ਆਵਾਜ਼ ਚੁੱਕਣ ਲਈ 'ਆਪ' ਨੇ ਪ੍ਰਧਾਨ ਸਮੇਤ ਹੋਰਾਂ ਨੂੰ ਕੀਤਾ ਮੁਅੱਤਲ
ਮਲੋਟ, 18 ਅਪ੍ਰੈਲ 2022: ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਆਪਣੀ ਹੀ ਸਰਕਾਰ ਦੇ ਵਿਰੁੱਧ ਬੋਲਣਾ ਮਹਿੰਗਾ ਪੈ ਗਿਆ ਹੈ। ਮਲੋਟ ਤੋਂ 'ਆਪ' ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਘਰ ਅੱਗੇ ਧਰਨਾ ਲਗਾਉਣ ਵਾਲੇ 'ਆਪ' ਦੇ ਆਗੂਆਂ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਵੀ ਪੜ੍ਹੋ: ਹੁਣ ਮੋਹਾਲੀ ਦੇ ਸਕੂਲ 'ਚ ਨਿਕਲਿਆ ਕੋਰੋਨਾ, ਸੋਮਵਾਰ ਲਈ ਸਕੂਲ ਕੀਤਾ ਬੰਦ ਸ੍ਰੀ ਮੁਕਤਸਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਂਮ ਨੇ ਪਾਰਟੀ ਵਿਰੋਧੀ ਗਤੀਵਿਧੀਆ ਕਾਰਨ ਮਲੋਟ ਹਲਕੇ ਦੇ ਪੁਰਾਣੇ ਸੀਨੀਅਰ ‘ਆਪ’ ਆਗੂਆਂ ਨੂੰ ਮੁਅੱਤਲ ਕਰ ਦਿੱਤਾ। ਜਿਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ ਉਨ੍ਹਾਂ ਵਿੱਚ ਬਲਾਕ ਪ੍ਰਧਾਨ ਮਲੋਟ ਰਜੀਵ ਉੱਪਲ, ਆਮ ਆਦਮੀ ਪਾਰਟੀ (ਯੂਥ) ਮਲੋਟ ਦੇ ਸਕੱਤਰ ਸਾਹਿਲ ਮੋਗਾ ਅਤੇ ਸਕੱਤਰ ਗੁਰਮੇਲ ਸਿੰਘ ਸ਼ਾਮਲ ਹਨ। ਜ਼ਿਲ੍ਹਾ ਪ੍ਰਧਾਨ ਨੇ ਜਾਰੀ ਪੱਤਰ ਵਿੱਚ ਤਿੰਨਾਂ ਆਗੂਆਂ ਨੂੰ ਲਿਖਿਆ ਕਿ "ਆਪ ਜੀ ਵੱਲੋਂ ਹਲਕਾ ਮਲੋਟ ਤੋਂ ਪਾਰਟੀ ਲਈ ਚੁਣੇ ਗਏ ਐਮ.ਐਲ.ਏ ਅਤੇ ਮੰਤਰੀ ਪੰਜਾਬ ਸਰਕਾਰ ਦੇ ਘਰ ਅੱਗੇ ਬਿਨਾਂ ਕਾਰਨ ਟੈਂਟ ਲਗਾ ਕੇ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਨਾਲ ਪਾਰਟੀ ਅਤੇ ਸਰਕਾਰ ਦੇ ਅਕਸ ਨੂੰ ਨੁਕਸਾਨ ਪਹੁੰਚ ਰਿਹਾ ਹੈ। ਪਾਰਟੀ ਦੇ ਸੀਨੀਅਰ ਆਗੂਆਂ ਅਤੇ ਮੰਤਰੀ ਸਾਹਿਬਾ ਵੱਲੋਂ ਆਪ ਨੂੰ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਆਪ ਵੱਲੋਂ ਹਾਲੇ ਤੱਕ ਕੋਈ ਮੰਗ ਪੱਤਰ ਵੀ ਪਾਰਟੀ ਜਾਂ ਸਰਕਾਰ ਪੱਧਰ ਤੇ ਨਹੀਂ ਦਿੱਤਾ ਗਿਆ। ਇਸ ਤੋਂ ਸਪਸ਼ਟ ਹੈ ਕਿ ਆਪ ਕਿਸੇ ਪਾਰਟੀ ਵਿਰੋਧੀ ਧਿਰ ਦੇ ਇਸ਼ਾਰੇ ਤੇ ਬਿਨਾ ਕਾਰਣ ਧਰਨਾ ਲਗਾ ਕੇ ਪਾਰਟੀ ਅਤੇ ਸਰਕਾਰ ਦਾ ਅਕਸ ਖਰਾਬ ਕਰ ਰਹੇ ਹੋ। ਤੁਹਾਡੀਆਂ ਇਹਨਾਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਤੁਰੰਤ ਪ੍ਰਭਾਵ ਨਾਲ ਆਪ ਨੂੰ ਪਾਰਟੀ ਵਿੱਚੋਂ ਸਸਪੈਂਡ ਕੀਤਾ ਜਾਂਦਾ ਹੈ।" ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੂੰ ਕੇਂਦਰ ਦਾ ਇੱਕ ਹੋਰ ਵੱਡਾ ਝਟਕਾ, ਕਣਕ ਦੇ ਸੀਜਨ ਦਾ ਵੀ ਜਾਰੀ ਨਹੀਂ ਹੋਵੇਗਾ RDF ਜਗਦੇਵ ਸਿੰਘ ਬਮਾਂ ਮੁਤਾਬਕ ਤਿੰਨਾਂ ਆਗੂਆਂ ਨੇ ਡਾ. ਬਲਜੀਤ ਕੌਰ ਦੇ ਘਰ ਦੇ ਬਾਹਰ ਬਿਨਾ ਕਿਸੇ ਕਾਰਨ ਤੋਂ ਧਰਨਾ ਦਿੱਤਾ ਅਤੇ ਧਰਨੇ ਸਬੰਧਤ ਕੋਈ ਮੰਗ ਪੱਤਰ ਵੀ ਪਾਰਟੀ ਜਾਂ ਸਰਕਾਰ ਪੱਧਰ 'ਤੇ ਨਹੀਂ ਸੋਮਪਿਆ, ਜਿਸ ਨਾਲ ਪਾਰਟੀ ਦੇ ਅਕਸ ਨੂੰ ਨੁਕਸਾਨ ਪਹੁੰਚਿਆ ਹੈ। ਇਸ ਵਜ੍ਹਾ ਕਾਰਨ ਤਿੰਨਾਂ ਆਗਿਆ ਨੂੰ ਮੁਅੱਤਲ ਕੀਤਾ ਗਿਆ ਹੈ। -PTC News