ਚੰਡੀਗੜ੍ਹ: 'ਆਪ' ਛੱਡਣ ਵਾਲੇ 3 ਵਿਧਾਇਕਾਂ ਦੇ ਅਸਤੀਫਿਆਂ 'ਤੇ ਅੱਜ ਨਹੀਂ ਹੋਵੇਗਾ ਫੈਸਲਾ
ਚੰਡੀਗੜ੍ਹ: 'ਆਪ' ਛੱਡਣ ਵਾਲੇ 3 ਵਿਧਾਇਕਾਂ ਦੇ ਅਸਤੀਫਿਆਂ 'ਤੇ ਅੱਜ ਨਹੀਂ ਹੋਵੇਗਾ ਫੈਸਲਾ,ਚੰਡੀਗੜ੍ਹ: ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਚੁੱਕੇ 3 ਵਿਧਾਇਕਾਂ, ਸੁਖਪਾਲ ਖਹਿਰਾ, ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਅਮਰਜੀਤ ਸੰਦੋਆ ਦੇ ਅਸਤੀਫਿਆਂ 'ਤੇ ਅੱਜ ਕੋਈ ਫੈਸਲਾ ਨਹੀਂ ਹੋਵੇਗਾ।
[caption id="attachment_298156" align="aligncenter" width="213"] ਚੰਡੀਗੜ੍ਹ: 'ਆਪ' ਛੱਡਣ ਵਾਲੇ 3 ਵਿਧਾਇਕਾਂ ਦੇ ਅਸਤੀਫਿਆਂ 'ਤੇ ਅੱਜ ਨਹੀਂ ਹੋਵੇਗਾ ਫੈਸਲਾ[/caption]
ਜਿਨ੍ਹਾਂ 3 'ਆਪ' ਵਿਧਾਇਕਾਂ ਨੂੰ ਸਪੀਕਰ ਨੇ ਪੇਸ਼ੀ ਲਈ ਬੁਲਾਇਆ ਸੀ, ਉਨ੍ਹਾਂ ਨੇ ਆਪਣੀਆਂ ਮਜ਼ਬੂਰੀਆਂ ਦੱਸਦੇ ਹੋਏ ਅੱਜ ਵਿਧਾਨ ਸਭਾ 'ਚ ਨਾ ਆ ਸਕਣ ਦੇ ਸੰਦੇਸ਼ ਵਿਧਾਨ ਸਭਾ ਸਕੱਤਰ ਨੂੰ ਭੇਜੇ ਹਨ।
ਹੋਰ ਪੜ੍ਹੋ:ਮਾਨਸਾ ਤੋਂ “ਆਪ” ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਾਂਗਰਸ ਦਾ ਫੜਿਆ ਪੱਲ੍ਹਾ, ਮੁੱਖ ਮੰਤਰੀ ਨੇ ਕੀਤਾ ਸਵਾਗਤ
[caption id="attachment_298157" align="aligncenter" width="300"]
ਚੰਡੀਗੜ੍ਹ: 'ਆਪ' ਛੱਡਣ ਵਾਲੇ 3 ਵਿਧਾਇਕਾਂ ਦੇ ਅਸਤੀਫਿਆਂ 'ਤੇ ਅੱਜ ਨਹੀਂ ਹੋਵੇਗਾ ਫੈਸਲਾ[/caption]
ਸੁਖਪਾਲ ਖਹਿਰਾ, ਨਜ਼ਰ ਸਿੰਘ ਮਾਨਸ਼ਾਹੀਆ ਤੇ ਅਮਰਜੀਤ ਸਿੰਘ ਸੰਦੋਆ ਦਾ ਲੋਕ ਸਭਾ ਚੋਣਾਂ ਤੋਂ ਬਾਅਦ ਗਿਣਤੀ ਅਧਿਕ ਦੇ ਪ੍ਰਬੰਧਾਂ 'ਚ ਰੁੱਝੇ ਹੋਣ ਕਰਕੇ ਨਹੀਂ ਆ ਸਕਦੇ। ਤੁਹਾਨੂੰ ਦੱਸ ਦੇਈਏ ਕਿ 'ਆਪ' ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਅਮਰਜੀਤ ਸੰਦੋਆ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਚੁੱਕੇ ਹਨ, ਉਥੇ ਹੀ ਸੁਖਪਾਲ ਖਹਿਰਾ ਨੇ 'ਆਪ' ਨੂੰ ਛੱਡ ਨਵੀਂ ਪਾਰਟੀ ਬਣਾ ਲਈ ਹੈ।
[caption id="attachment_298155" align="aligncenter" width="300"]
ਚੰਡੀਗੜ੍ਹ: 'ਆਪ' ਛੱਡਣ ਵਾਲੇ 3 ਵਿਧਾਇਕਾਂ ਦੇ ਅਸਤੀਫਿਆਂ 'ਤੇ ਅੱਜ ਨਹੀਂ ਹੋਵੇਗਾ ਫੈਸਲਾ[/caption]
ਜ਼ਿਕਰਯੋਗ ਹੈ ਕਿ ਸਪੀਕਰ ਵਲੋਂ ਖਹਿਰਾ, ਮਾਨਸ਼ਾਹੀਆ ਨੂੰ 21 ਮਈ ਉਨ੍ਹਾਂ ਦੇ ਵਿਧਾਨ ਸਭਾ ਤੋਂ ਦਿੱਤੇ ਅਸਤੀਫ਼ਿਆਂ ਬਾਰੇ ਜਾਤੀ ਤੌਰ 'ਤੇ ਪੇਸ਼ ਹੋਣ ਲਈ ਬੁਲਾਇਆ ਗਿਆ ਹੈ।
-PTC News