ਆਮ ਆਦਮੀ ਪਾਰਟੀ ਵਲੋਂ ਚਾਰੇ ਵਿਧਾਨ ਸਭਾ ਹਲਕਿਆਂ ਲਈ ਇੰਚਾਰਜ ਨਿਯੁਕਤ
ਆਮ ਆਦਮੀ ਪਾਰਟੀ ਵਲੋਂ ਚਾਰੇ ਵਿਧਾਨ ਸਭਾ ਹਲਕਿਆਂ ਲਈ ਇੰਚਾਰਜ ਨਿਯੁਕਤ,ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਅੱਜ ਜਿਥੇ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਉਥੇ ਹੀ ਚਾਰੇ ਵਿਧਾਨ ਸਭਾ ਹਲਕਿਆਂ ਲਈ ਕੋਆਰਡੀਨੇਟਰਾਂ ਦਾ ਵੀ ਐਲਾਨ ਕਰ ਦਿੱਤਾ ਹੈ। ਜਿਸ ਦੌਰਾਨ ਦਾਖਾ ਦੇ ਲਈ ਸਰਬਜੀਤ ਕੌਰ ਮਾਣੂੰਕੇ,ਮਨਜੀਤ ਸਿੰਘ ਬਿਲਾਸਪੁਰ ਤੇ ਕੁਲਵੰਤ ਪੰਡੋਰੀ ਇੰਚਾਰਜ ਲਗਾਏ ਗਏ ਹਨ। ਹੋਰ ਪੜ੍ਹੋ: ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ,ਮੀਤ ਪ੍ਰਧਾਨ ਅਤੇ ਆਨਰੇਰੀ ਸਕੱਤਰ ਲਈ ਚੋਣਾਂ ਅੱਜ ਜਲਾਲਾਬਾਦ ਦੇ ਲਈ ਕੁਲਤਾਰ ਸਿੰਘ ਸੰਧਵਾਂ, ਰੁਪਿੰਦਰ ਕੌਰ ਰੂਬੀ ਅਤੇ ਦਲਬੀਰ ਢਿੱਲੋਂ, ਮੁਕੇਰੀਆਂ ਦੇ ਲਈ ਅਮਨ ਅਰੋੜਾ, ਮਾਸਟਰ ਬੁੱਧ ਰਾਮ ਅਤੇ ਕੁਲਦੀਪ ਸਿੰਘ ਧਾਲੀਵਾਲ ਅਤੇ ਫਗਵਾੜਾ ਦੇ ਜੈਕਿਸ਼ਨ ਰੋੜੀ, ਹਰਪਾਲ ਚੀਮਾ ਇੰਚਾਰਜ ਨਿਯੁਕਤ ਕੀਤੇ ਗਏ ਹਨ। -PTC News