Sat, Apr 5, 2025
Whatsapp

'ਆਪ' ਵਿਧਾਇਕ ਦੇ ਗੰਨਮੈਨ ਦੀ ਗੋਲੀ ਲੱਗਣ ਨਾਲ ਮੌਤ, ਖੁਦਕੁਸ਼ੀ ਦਾ ਖਦਸ਼ਾ

Reported by:  PTC News Desk  Edited by:  Pardeep Singh -- June 02nd 2022 02:40 PM
'ਆਪ' ਵਿਧਾਇਕ ਦੇ ਗੰਨਮੈਨ ਦੀ ਗੋਲੀ ਲੱਗਣ ਨਾਲ ਮੌਤ, ਖੁਦਕੁਸ਼ੀ ਦਾ ਖਦਸ਼ਾ

'ਆਪ' ਵਿਧਾਇਕ ਦੇ ਗੰਨਮੈਨ ਦੀ ਗੋਲੀ ਲੱਗਣ ਨਾਲ ਮੌਤ, ਖੁਦਕੁਸ਼ੀ ਦਾ ਖਦਸ਼ਾ

ਜਲੰਧਰ: ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਚਿੰਤਾਜਨਕ ਹੈ ਦਿਨ ਦਿਹਾੜੇ ਇਸ ਤਰ੍ਹਾਂ ਗੋਲੀਆਂ ਮਾਰ ਕੇ ਕਤਲ ਕਰ ਦੇਣਾ ਚਿੰਤਾ ਦਾ ਵਿਸ਼ਾ ਹੈ। ਇਸ ਵਿਚਾਲੇ ਜਲੰਧਰ ਵੈਸਟ ਹਲਕੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਗੰਨਮੈਨ ਨੇ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦੇ ਸੁਰੱਖਿਆ ਗਾਰਡ ਦੀ ਜੀਵਨ ਲੀਲਾ ਸਮਾਪਤ ਹੋ ਗਈ ਹੈ। ਮਹਿਤਪੁਰ ਦਾ ਰਹਿਣ ਵਾਲਾ ਪਵਨ ਕੁਝ ਦਿਨਾਂ ਤੋਂ ਪ੍ਰੇਸ਼ਾਨ ਸੀ ਅਤੇ ਡਿਊਟੀ 'ਤੇ ਨਹੀਂ ਆ ਰਿਹਾ ਸੀ। ਕਾਫੀ ਸਮੇਂ ਬਾਅਦ ਅੱਜ ਜਦੋਂ ਉਹ ਡਿਊਟੀ ’ਤੇ ਆਇਆ ਤਾਂ ਉਹ ਸਿੱਧਾ ਸੁਰੱਖਿਆ ਮੁਲਾਜ਼ਮਾਂ ਦੇ ਕਮਰੇ ’ਚ ਗਿਆ। ਵਿਧਾਇਕ ਸ਼ੀਤਲ ਅੰਗੁਰਾਲ ਉਸ ਸਮੇਂ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਮੰਦਰ ਗਏ ਹੋਏ ਸਨ ਅਤੇ ਹੋਰ ਸੁਰੱਖਿਆ ਕਰਮਚਾਰੀ ਉਨ੍ਹਾਂ ਦੇ ਨਾਲ ਸਨ। ਸਾਥੀ ਸੁਰੱਖਿਆ ਕਰਮਚਾਰੀਆਂ ਮੁਤਾਬਕ ਪਵਨ ਇਹ ਕਹਿ ਕੇ ਕਮਰੇ 'ਚ ਗਿਆ ਸੀ ਕਿ ਉਹ ਤਿਆਰ ਹੋ ਕੇ ਮੰਦਰ ਪਹੁੰਚ ਜਾਵੇਗਾ ਪਰ ਕਮਰੇ 'ਚ ਪਹੁੰਚਦੇ ਹੀ ਉਸ ਨੇ ਖੁਦ ਨੂੰ ਗੋਲੀ ਮਾਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਵਿਧਾਇਕ ਸਮਾਗਮ ਅੱਧ ਵਿਚਾਲੇ ਛੱਡ ਕੇ ਮੌਕੇ 'ਤੇ ਪਹੁੰਚ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੰਨਮੈਨ ਦੇ ਪਰਿਵਾਰ 'ਚ ਝਗੜਾ ਚੱਲ ਰਿਹਾ ਸੀ। ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ ਅਤੇ ਕੁਝ ਦਿਨਾਂ ਤੋਂ ਡਿਊਟੀ 'ਤੇ ਵੀ ਨਹੀਂ ਆਇਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਇਹ ਵੀ ਪੜ੍ਹੋ:ਹਾਈ ਕੋਰਟ ਨੇ ਲਾਰੈਂਸ ਬਿਸ਼ਨੋਈ ਨੂੰ ਦਿੱਤਾ ਵੱਡਾ ਝਟਕਾ, ਸੁਰੱਖਿਆ ਵਧਾਉਣ ਵਾਲੀ ਪਟੀਸ਼ਨ ਖਾਰਜ -PTC News


Top News view more...

Latest News view more...

PTC NETWORK