ਅਮਰਗੜ੍ਹ ਤੋਂ 'ਆਪ' ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਟਿਕਾਣਿਆਂ 'ਤੇ ED ਵੱਲੋਂ ਛਾਪੇਮਾਰੀ
ਮਲੇਰਕੋਟਲਾ: ਈਡੀ ਵੱਲੋਂ ਦੇਸ਼ ਵਿੱਚ ਕਈ ਥਾਵਾਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਣ ਈਡੀ ਵੱਲੋਂ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਵੱਖ ਵੱਖ ਟਿਕਾਣਿਆਂ ‘ਤੇ ਈ ਡੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾ ਦੇ ਕਾਰੋਬਾਰੀ ਅਦਾਰਿਆਂ ਦੇ ਕਾਗਜ਼ਾਤ ਦੀ ਪੜਤਾਲ ਕੀਤੀ ਜਾ ਰਹੀ ਹੈ।
ਈਡੀ ਦੀ ਛਾਪੇਮਾਰੀ ਦਾ ਵੇਰਵਾ-
1. ਤਾਰਾ ਗੋਲਡਨ ਹੋਮਜ਼, ਮਲੇਰਕੋਟਲਾ-ਲੁਧਿਆਣਾ ਰੋਡ ਪਿੰਡ ਗਾਉਂਸਪੁਰਾ ਮਲੇਰਕੋਟਲਾ ਵਿਖੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਹ ਕੰਪਨੀ ਵੀ ਵਿਧਾਇਕ ਦੀ ਹੈ।
2. ਤਾਰਾ ਕਾਨਵੈਂਟ ਸਕੂਲ ਆਦਮਵਾਲ ਰੋਡ ਮਾਲੇਰਕੋਟਲਾ।
3. ਤਾਰਾ ਹਵੇਲੀ ਬਰੜਵਾਲ, ਸੰਗਰੂਰ।
4. ਤਾਰਾ ਫੀਡ ਪਿੰਡ ਜਿਤੇਵਾਲ, ਅਹਿਮਦਗੜ੍ਹ
5. ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦਾ ਨਿੱਜੀ ਕੰਮ ਸੰਭਾਲਣ ਵਾਲਾ ਪੀਏ ਕਿਰਪਾਲ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਪਿੰਡ ਲਸੋਈ ਦੀ ਰਿਹਾਇਸ਼ ਉੱਤੇ ਛਾਪੇਮਾਰੀ ਜਾਰੀ ਹੈ।
ਇਹ ਵੀ ਪੜ੍ਹੋ:ਦੇਸ਼ ਦੇ ਪ੍ਰਾਈਵੇਟ ਸਕੂਲਾਂ ਨੂੰ ਦਿੱਤੇ ਜਾਣਗੇ ਬੈਸਟ ਨੈਸ਼ਨਲ ਸਕੂਲ ਐਵਾਰਡ, ਪੋਸਟਰ ਜਾਰੀ
-PTC News