Thu, Jan 16, 2025
Whatsapp

ਪਟਿਆਲਾ ਤੋਂ ਆਪ ਵਿਧਾਇਕ ਬਲਬੀਰ ਸਿੰਘ ਨੂੰ ਹੋਈ 3 ਸਾਲ ਦੀ ਸਜ਼ਾ View in English

Reported by:  PTC News Desk  Edited by:  Riya Bawa -- May 23rd 2022 06:14 PM -- Updated: May 23rd 2022 06:33 PM
ਪਟਿਆਲਾ ਤੋਂ ਆਪ ਵਿਧਾਇਕ ਬਲਬੀਰ ਸਿੰਘ ਨੂੰ ਹੋਈ 3 ਸਾਲ ਦੀ ਸਜ਼ਾ

ਪਟਿਆਲਾ ਤੋਂ ਆਪ ਵਿਧਾਇਕ ਬਲਬੀਰ ਸਿੰਘ ਨੂੰ ਹੋਈ 3 ਸਾਲ ਦੀ ਸਜ਼ਾ

ਰੂਪਨਗਰ: ਪਟਿਆਲਾ ਦਿਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਵਿਧਾਇਕ ਤੇ ਆਈ ਸਰਜਨ (Eye Surgeon) ਡਾ. ਬਲਬੀਰ ਸਿੰਘ ਨੂੰ ਵੱਡਾ ਝਟਕਾ ਮਿਲਿਆ ਹੈ। ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਬਲਬੀਰ ਸਿੰਘ ਸਮੇਤ 4 ਨੂੰ ਰੂਪਨਗਰ ਦੀ ਅਦਾਲਤ ਨੇ 3 ਸਾਲ ਦੀ ਸਜ਼ਾ ਤੇ 16 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ, ਜਿਸ ਤੋਂ ਬਾਅਦ ਅਦਾਲਤ ਵੱਲੋਂ 50 ਹਜ਼ਾਰ ਦੇ ਮੁਚਲਕੇ ਨਾਲ ਜ਼ਮਾਨਤ ਦੇ ਦਿੱਤੀ ਗਈ। ਕੁੱਟਮਾਰ ਦੇ ਮਾਮਲੇ 'ਚ ਪਟਿਆਲਾ ਦਿਹਾਤੀ ਤੋਂ ‘ਆਪ’ ਵਿਧਾਇਕ ਡਾ. ਬਲਬੀਰ ਸਿੰਘ, ਪਤਨੀ ਤੇ ਪੁੱਤ ਨੂੰ 3 ਸਾਲ ਦੀ ਸਜ਼ਾ ਇਹ ਸਜ਼ਾ ਚੀਫ ਜੁਡੀਸ਼ੀਅਲ ਮਜਿਸਟ੍ਰੇਟ ਰਵੀਇੰਦਰ ਸਿੰਘ ਦੀ ਅਦਾਲਤ ਨੇ ਸੁਣਾਈ ਹੈ। ਹਾਲਾਂਕਿ ਬਾਅਦ ਡਾ. ਬਲਬੀਰ ਸਿੰਘ ਤੇ ਉਨ੍ਹਾਂ ਦੀ ਪਤਨੀ-ਪੁੱਤਰ ਨੂੰ ਜ਼ਮਾਨਤ ਦੇ ਦਿੱਤੀ ਗਈ। ਇਹ ਮਾਮਲਾ 2011 ਵਿਚ ਭੈਣ ਭਰਾਵਾਂ ਦੇ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਝਗੜੇ ਦਾ ਹੈ। ਇਹ ਵੀ ਪੜ੍ਹੋ : ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਪਿਆ ਮੀਂਹ, ਅੱਤ ਦੀ ਗਰਮੀ ਤੋਂ ਮਿਲੀ ਰਾਹਤ ਉਨ੍ਹਾਂ ਦੀ ਪਤਨੀ, ਪੁੱਤਰ ਤੇ ਜ਼ਮੀਨ ਦੇ ਠੇਕੇਦਾਰ ਨੂੰ ਵੀ ਸਜ਼ਾ ਸੁਣਾਈ ਗਈ ਹੈ ਤੇ ਕੁਝ ਮੁਦਾਇਲਿਆਂ ਨੂੰ ਬਰੀ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਚਮਕੋਰ ਸਾਹਿਬ ਦੇ ਪਿੰਡ ਟੱਪਰੀਆਂ ਦਿਆਲ ਸਿੰਘ ਵਿੱਚ ਜ਼ਮੀਨ ਨੂੰ ਪਾਣੀ ਲਾਉਣ ਲੈ ਕੇ ਇਹ ਝਗੜਾ ਹੋਇਆ ਸੀ। ਇਸ ਮਾਮਲੇ ਵਿੱਚ ਵਿਧਾਇਕ ਬਲਬੀਰ ਸਿੰਘ ਦੀ ਸਾਲ਼ੀ ਰੁਪਿੰਦਰਜੀਤ ਕੋਰ ਤੇ ਉਨ੍ਹਾਂ ਦੇ ਪਤੀ ਰਿਟਾਇਰ ਵਿੰਗ ਕਮਾਂਡਰ ਮੇਵਾ ਸਿੰਘ ਸ਼ਿਕਾਇਤਕਰਾ ਹਨ। ਕੁੱਟਮਾਰ ਦੇ ਮਾਮਲੇ 'ਚ ਪਟਿਆਲਾ ਦਿਹਾਤੀ ਤੋਂ ‘ਆਪ’ ਵਿਧਾਇਕ ਡਾ. ਬਲਬੀਰ ਸਿੰਘ, ਪਤਨੀ ਤੇ ਪੁੱਤ ਨੂੰ 3 ਸਾਲ ਦੀ ਸਜ਼ਾ -PTC News


Top News view more...

Latest News view more...

PTC NETWORK