AAP ਸਰਕਾਰ ਸਿਹਤ ਤੇ ਸਿੱਖਿਆ ਦੋਵੇਂ ਮੁਹਾਜ਼ਾਂ ’ਤੇ ਕਾਰਗੁਜ਼ਾਰੀ ਵਿਖਾਉਣ 'ਚ ਰਹੀ ਅਸਫਲ: ਅਕਾਲੀ ਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਸਿਹਤ ਤੇ ਸਿੱਖਿਆ ਦੋਵੇਂ ਮੁਹਾਜ਼ਾਂ ’ਤੇ ਕਾਰਗੁਜ਼ਾਰੀ ਵਿਖਾਉਣ ਵਿਚ ਅਸਫਲ ਰਹੀ ਹੈ ਤੇ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਮਰੀਜ਼ਾਂ ਨੁੰ ਹਸਪਤਾਲਾਂ ਤੋਂ ਕਿਉਂ ਵਾਪਸ ਮੋੜਿਆ ਜਾ ਰਿਹਾ ਹੈ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਿਤਾਬਾਂ ਕਿਉਂ ਨਹੀਂ ਮਿਲ ਰਹੀਆਂ ਜਦੋਂ ਕਿ ਆਪ ਸਰਕਾਰ ਦੌਰਾਨ ਸੂਬੇ ਦੀ ਆਮਦਨ ਵਧੀ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਗੱਲ ਹੈ ਕਿ ਪੀ ਜੀ ਆਈ ਤੇ ਸਰਕਾਰੀ ਮੈਡੀਕਲ ਕਾਲਜ ਸੈਕਟਰ 32 ਤੋਂ ਮਰੀਜ਼ਾਂ ਨੂੰ ਕਿਵੇਂ ਵਾਪਸ ਮੋੜਿਆ ਜਾ ਰਿਹਾ ਹੈ ਕਿਉਂਕਿ ਆਪ ਸਰਕਾਰ ਨੇ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਇਹਨਾਂ ਅਦਾਰਿਆਂ ਦੇ ਬਕਾਏ ਅਦਾ ਨਹੀਂ ਕੀਤੇ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਰਕਾਰ ਨੂੰ ਇਹਨਾਂ ਅਦਾਰਿਆਂ ਵਿਚ ਪੰਜਾਬ ਤੋਂ ਆਉਣ ਵਾਲੇ ਮਰੀਜ਼ਾਂ ਦੀ ਕੋਈ ਪਰਵਾਹ ਨਹੀਂ ਹੈ ਹਾਲਾਂਕਿ ਸਰਕਾਰ ਦਾਅਵਾ ਕਰਦੀ ਹੈ ਕਿ ਸਿਹਤ ਖੇਤਰ ਉਸਦੀ ਮੁੱਢਲੀ ਤਰਜੀਹ ਹੈ। ਉਹਨਾਂ ਕਿਹਾ ਕਿ ਲੋੜਵੰਦ ਮਰੀਜ਼ਾਂ ਨੂੰ ਨਾ ਸਿਰਫ ਇਹਨਾਂ ਸੰਸਥਾਵਾਂ ਤੋਂ ਇਲਾਜ ਲਈ ਜੁਆਬ ਮਿਲ ਰਿਹਾ ਹੈ ਬਲਕਿ ਪੰਜਾਬ ਭਰ ਦੇ ਹਸਪਤਾਲ ਇਲਾਜ ਤੋਂ ਜੁਆਬ ਦੇ ਰਹੇ ਹਨ ਕਿਉਂਕਿ ਆਪ ਸਰਕਾਰ ਦਾ ਇਹ ਸਕੀਮ ਲਾਗੂ ਕਰਨ ਵਿਚ ਰਿਕਾਰਡ ਬਹੁਤ ਮਾੜਾ ਹੈ। ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਸਕੀਮ ਤਹਿਤ ਸੂਬਾ ਸਰਕਾਰ ਨੇ ਸੂਬੇ ਦੀ ਆਬਾਦੀ ਦੇ ਹਿਸਾਬ ਨਾਲ 65 ਫੀਸਦੀ ਯੋਗਦਾਨ ਦੇਣਾ ਹੁੰਦਾ ਹੈ। ਉਹਨਾਂ ਕਿਹਾ ਕਿ ਸਰਕਾਰ ਸਕੀਮ ਦੇ ਪੈਸੇ ਨਹੀਂ ਭਰ ਰਹੀ ਤੇ ਨਾ ਹੀ ਇਹ ਸਰਕਾਰੀ ਸਹੂਲਤਾਂ ਵਿਚ ਲੋਕਾਂ ਵਾਸਤੇ ਦਵਾਈਆਂ ਤੇ ਵਿਸ਼ੇਸ਼ ਟੈਸਟਾਂ ਦੀ ਸਹੂਲਤ ਦੇ ਪਾ ਰਹੀ ਹੈ। ਡਾ. ਚੀਮਾ ਨੇ ਕਿਹਾ ਕਿ ਸਿੱਖਿਆ ਖੇਤਰ ਦੇ ਹਾਲਾਤ ਵੀ ਵੱਖਰੇ ਨਹੀਂ ਹਨ। ਉਹਨਾਂ ਕਿਹਾ ਕਿ ਸਰਕਾਰ 12ਵੀਂ ਤੱਕ ਦੀਆਂ ਦੋ ਮਾਹੀ ਪ੍ਰੀਖਿਆਵਾਂ ਸ਼ੁਰੂ ਹੋਣ ਤੱਕ ਵਿਦਿਆਰਥੀਆਂ ਨੂੰ ਕਿਤਾਬਾਂ ਦੇਣ ਵਿਚ ਅਸਮਰਥ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਿੱਖਿਆ ਖੇਤਰ ਦੀ ਅਸਲ ਤਸਵੀਰ ਹੈ। ਉਹਨਾਂ ਕਿਹਾ ਕਿ ਜੇਕਰ ਇਹੀ ਆਪ ਮਾਡਲ ਹੈ ਜਿਸ ਰਾਹੀਂ ਪੰਜਾਬ ਵਿਚ ਸਿੱਖਿਆ ਖੇਤਰ ਵਿਚ ਸੁਧਾਰ ਲਿਆਉਣਾ ਹੈ ਤਾਂ ਬੇਹਤਰ ਹੋਵੇਗਾ ਕਿ ਅਸੀਂ ਇਸ ਤੋਂ ਦੂਰ ਰਹੀਏ। ਇਹ ਵੀ ਪੜ੍ਹੋ : ਕੁਲਦੀਪ ਬਿਸ਼ਨੋਈ ਨੇ ਦਿੱਤਾ ਅਸਤੀਫ਼ਾ , ਕਿਹਾ ਕਾਂਗਰਸ ਆਪਣੀ ਵਿਚਾਰਧਾਰਾ ਤੋਂ ਭਟਕ ਚੁੱਕੀ ਅਕਾਲੀ ਆਗੂ ਨੇ ਇਹ ਵੀ ਕਿਹਾ ਕਿ ਪੀ ਜੀ ਆਈ ਦਾ 16 ਕਰੋੜ ਰੁਪਏ ਤੇ ਸਰਕਾਰੀ ਮੈਡੀਕਲ ਕਾਲਜ ਸੈਕਟਰ 32 ਦਾ 2.3 ਕਰੋੜ ਰੁਪਏਇਸ ਸਰਕਾਰ ਨੇ ਦੇਣੇ ਹਨ ਜਦੋਂ ਕਿ ਆਪ ਸਰਕਾਰ ਨੇ ਤਕਰੀਬਨ 5 ਮਹੀਨਿਆਂ ਵਿਚ 40 ਕਰੋੜ ਰੁਪਏ ਇਸ਼ਤਿਹਬਾਜ਼ੀ ’ਤੇ ਖਰਚ ਕੀਤੇ ਹਨ। ਉਹਨਾਂ ਕਿਹਾ ਕਿ ਸਰਕਾਰ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਉਸਨੇ ਮਾਲੀਆ ਆਮਦਨ ਵਧਾਈ ਹੈ ਤੇ ਸੂਬੇ ਦੀ ਆਮਦਨ ਵਧੀ ਹੈ। ਉਹਨਾਂ ਕਿਹਾ ਕਿ ਇਹਨਾਂ ਦੋਵਾਂ ਦੇ ਬਾਵਜੂਦ ਸਿਹਤ ਤੇ ਸਿੱਖਿਆ ਖੇਤਰ ਲਈ ਫੰਡ ਨਹੀਂ ਮਿਲ ਰਹੇ ਤੇ ਆਪ ਦੇ ਮੰਤਰੀ ਦੇ ਵਿਧਾਇਕ ਡਾਕਟਰਾਂ ਤੇ ਅਧਿਆਪਕਾਂ ਨੂੰ ਸਸਤੀ ਸ਼ੋਹਰਤ ਹਾਸਲ ਕਰਨ ਵਾਸਤੇ ਦਾਬੇ ਮਾਰ ਰਹੇ ਹਨ। -PTC News