Mon, Oct 7, 2024
Whatsapp

'ਆਪ' ਸਰਕਾਰ ਨੇ ਇੱਕ ਹੋਰ ਆਲੋਚਕ ਵਿਰੁੱਧ ਕੀਤਾ ਮਾਮਲਾ ਦਰਜ; ਤਜਿੰਦਰ ਬੱਗਾ ਤੋਂ ਬਾਅਦ ਰਮਨੀਕ ਮਾਨ 'ਤੇ ਕਸਿਆ ਸ਼ਿਕੰਜਾ

Reported by:  PTC News Desk  Edited by:  PTC News Desk -- May 11th 2022 12:44 PM -- Updated: May 11th 2022 12:47 PM
'ਆਪ' ਸਰਕਾਰ ਨੇ ਇੱਕ ਹੋਰ ਆਲੋਚਕ ਵਿਰੁੱਧ ਕੀਤਾ ਮਾਮਲਾ ਦਰਜ; ਤਜਿੰਦਰ ਬੱਗਾ ਤੋਂ ਬਾਅਦ ਰਮਨੀਕ ਮਾਨ 'ਤੇ ਕਸਿਆ ਸ਼ਿਕੰਜਾ

'ਆਪ' ਸਰਕਾਰ ਨੇ ਇੱਕ ਹੋਰ ਆਲੋਚਕ ਵਿਰੁੱਧ ਕੀਤਾ ਮਾਮਲਾ ਦਰਜ; ਤਜਿੰਦਰ ਬੱਗਾ ਤੋਂ ਬਾਅਦ ਰਮਨੀਕ ਮਾਨ 'ਤੇ ਕਸਿਆ ਸ਼ਿਕੰਜਾ

ਚੰਡੀਗੜ੍ਹ, 11 ਮਈ: ਪੰਜਾਬ ਪੁਲਿਸ ਪਿਛਲੇ ਮਹੀਨੇ ਦੀ 20 ਅਪ੍ਰੈਲ ਨੇ ਟਵਿੱਟਰ 'ਤੇ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਉਸ ਦੇ ਦੋਸਤ ਵਿਚਕਾਰ ਲੀਕ ਹੋਈ ਕਥਿਤ ਗੱਲਬਾਤ ਨੂੰ ਅਪਲੋਡ ਕਰਨ ਲਈ ਸਿਆਸੀ ਵਿਸ਼ਲੇਸ਼ਕ ਅਤੇ ਕਾਰਕੁਨ ਰਮਨੀਕ ਸਿੰਘ ਮਾਨ ਦੇ ਨਿੱਜੀ ਵੇਰਵੇ ਦੀ ਟਵਿੱਟਰ ਤੋਂ ਮੰਗ ਕੀਤੀ ਸੀ। ਦੱਸ ਦੇਈਏ ਕਿ 20 ਫਰਵਰੀ ਨੂੰ ਰਮਨੀਕ ਸਿੰਘ ਮਾਨ ਵੱਲੋਂ ਅਪਲੋਡ ਕੀਤੀ ਗਈ ਰਿਕਾਰਡਿੰਗ ਵਿਚ ਸੁਨੀਤਾ ਕੇਜਰੀਵਾਲ ਅਤੇ ਉਸ ਦਾ ਦੋਸਤ ਇਹ ਦਾਅਵਾ ਕਰਦੇ ਹੋਏ ਸੁਣੇ ਜਾ ਸਕਦੇ ਹਨ ਕਿ 'ਆਪ' ਨੇਤਾ ਰਾਘਵ ਚੱਢਾ ਨੇ ਚੰਡੀਗੜ੍ਹ ਵਿੱਚ ਇੱਕ ਬੰਗਲਾ ਖਰੀਦਿਆ ਹੈ। ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਆਡੀਓ ਕਲਿੱਪ ਪੋਸਟ ਕਰਦੇ ਹੋਏ ਮਾਨ ਨੇ ਪੁੱਛਿਆ ਸੀ “ਰਾਘਵ ਚੱਢਾ, ਤੁਸੀਂ ਕਿੰਨੇ ਪੈਸੇ ਇਕੱਠੇ ਕੀਤੇ? ਸੈਕਟਰ 8, ਚੰਡੀਗੜ੍ਹ ਵਿੱਚ ਇੱਕ ਕੋਠੀ (ਬੰਗਲਾ) ਖਰੀਦੀ ਹੈ? ਮੈਂ 24 ਸਾਲਾਂ ਤੋਂ ਸਖ਼ਤ ਮਿਹਨਤ ਕਰ ਰਿਹਾ ਹਾਂ, ਚੰਡੀਗੜ੍ਹ ਵਿੱਚ ਕੋਠੀ ਨਹੀਂ ਖਰੀਦ ਸਕਿਆ। #ਭ੍ਰਿਸ਼ਟਾਚਾਰ"

ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਵਿਗਿਆਨੀ ਆਨੰਦ ਰੰਗਨਾਥਨ ਨੇ ਟਵਿੱਟਰ 'ਤੇ ਇਸ ਬਾਰੇ ਪੋਸਟ ਕੀਤਾ। ਉਨ੍ਹਾਂ ਆਪਣੇ ਟਵੀਟ ਵਿਚ ਲਿਖਿਆ “ਤਜਿੰਦਰ ਬੱਗਾ ਤੋਂ ਬਾਅਦ ਹੁਣ ਰਮਨੀਕ ਮਾਨ ਦੀ ਵਾਰੀ ਹੈ। ਇਹ ਐਫਆਈਆਰ ਸਿਰਫ਼ ਉਸਨੂੰ ਡਰਾਉਣ ਲਈ ਹੈ, ਪੰਜਾਬ ਪੁਲਿਸ ਟਵਿੱਟਰ ਤੋਂ ਉਸਦੇ ਦੋ ਮਹੀਨੇ ਦੇ ਲੌਗ ਦੀ ਮੰਗ ਕਰ ਰਹੀ ਹੈ। ਅਰਵਿੰਦ ਕੇਜਰੀਵਾਲ ਇਹ ਯਕੀਨੀ ਬਣਾਉਣ ਜਾ ਰਹੇ ਹਨ ਕਿ ਉਨ੍ਹਾਂ ਦੇ ਖਿਲਾਫ ਟਵੀਟ ਕਰਨ ਵਾਲੇ ਹਰ ਵਿਅਕਤੀ ਨੂੰ ਜੇਲ 'ਚ ਡੱਕਿਆ ਜਾਵੇ। ਮੈਂ ਰਮਨੀਕ ਦੇ ਨਾਲ ਖੜ੍ਹਾ ਹਾਂ।” ਇਹ ਵੀ ਪੜ੍ਹੋ: ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਨਾਇਬ ਤਹਿਸੀਲਦਾਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਜਿਸ ਤੋਂ ਬਾਅਦ 16 ਅਪ੍ਰੈਲ ਨੂੰ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿੱਚ ਸਥਿਤ ਨੂਰਪੁਰ ਬੇਦੀ ਪੁਲਿਸ ਸਟੇਸ਼ਨ ਰਮਨੀਕ ਸਿੰਘ ਮਾਨ ਖਿਲਾਫ਼ ਕੇਜਰੀਵਾਲ ਦੀ ਪਤਨੀ ਅਤੇ ਉਸਦੇ ਦੋਸਤ ਦੀ ਆਵਾਜ਼ ਦੀ ਨਕਲ ਕਰਕੇ ਕਥਿਤ ਮਨਘੜਤ ਆਡੀਓ ਗੱਲਬਾਤ ਦੇ ਪ੍ਰਸਾਰਣ ਦੇ ਸਬੰਧ ਵਿੱਚ ਐਫਆਈਆਰ ਦਰਜ ਕਰ ਲਈ ਗਈ। ਪੰਜਾਬ ਪੁਲਿਸ ਨੇ ਮਾਈਕ੍ਰੋ ਬਲੌਗਿੰਗ ਪਲੇਟਫਾਰਮ ਟਵਿੱਟਰ ਨੂੰ ਨੋਟਿਸ ਦੀ ਪਾਲਣਾ ਕਰਨ ਅਤੇ ਇਸ ਸਬੰਧ ਵਿੱਚ ਇੱਕ ਪਾਲਣਾ ਰਿਪੋਰਟ ਭੇਜਣ ਦੇ ਨਿਰਦੇਸ਼ ਵੀ ਦਿੱਤੇ ਹਨ। -PTC News

Top News view more...

Latest News view more...

PTC NETWORK