'ਆਪ' ਦੀ ਹਲਕਾ ਇੰਚਾਰਜ ਮੰਜੂ ਰਾਣਾ ਦਾ ਪੁਲਿਸ ਨਾਲ ਹੋਇਆ ਵਿਵਾਦ
ਕਪੂਰਥਲਾ : ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵਿਵਾਦਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਵਿਧਾਇਕ ਰਮਨ ਅਰੋੜਾ ਤੋਂ ਬਾਅਦ ਕਪੂਰਥਲਾ ਹਲਕਾ ਇੰਚਾਰਜ ਮੰਜੂ ਰਾਣਾ ਦਾ ਪੁਲਿਸ ਨੇ ਵਿਵਾਦ ਹੋ ਗਿਆ। ਚੋਰੀ ਦੇ ਇਕ ਕੇਸ ਵਿਚ ਸੁਨਿਆਰੇ ਦੀ ਦੁਕਾਨ ਉਤੇ ਛਾਪੇਮਾਰੀ ਕਰਨ ਗਈ ਪੁਲਿਸ ਨੇ ਆਮ ਆਦਮੀ ਪਾਰਟੀ ਆਗੂ ਉਲਝ ਗਈ। ਆਮ ਆਦਮੀ ਪਾਰਟੀ ਆਗੂ ਤੇ ਪੁਲਿਸ ਅਧਿਕਾਰੀਆਂ ਵਿਚਕਾਰ ਤਿੱਖੀ ਬਹਿਸ ਹੋਈ। ਇਸ ਮਗਰੋਂ ਪੁਲਿਸ ਅਧਿਕਾਰੀਆਂ ਨੂੰ ਕਾਰਵਾਈ ਕੀਤੇ ਬਿਨਾਂ ਬੇਰੰਗ ਪਰਤਣਾ ਪਿਆ। ਜਾਣਕਾਰੀ ਅਨੁਸਾਰ ਜਲੰਧਰ ਦੀ ਸਬ ਡਵੀਜ਼ਨ 2 ਦੀ ਪੁਲਿਸ ਵੱਲੋਂ ਇਕ ਚੋਰ ਨੂੰ ਕਾਬੂ ਕਰਨ ਤੋਂ ਬਾਅਦ ਕਪੂਰਥਲਾ ਦੇ ਸਦਰ ਬਾਜ਼ਾਰ ਸਥਿਤ ਇਕ ਸੁਨਿਆਰੇ ਦੀ ਦੁਕਾਨ ਉਤੇ ਪੁੱਛਗਿੱਛ ਕਰਨ ਲਈ ਆਈ। ਇਸ ਸਬੰਧੀ ਡੀਐਸਪੀ ਸਬ ਡਵੀਜ਼ਨ ਕਪੂਰਥਲਾ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਕਾਰਵਾਈ ਸਬੰਧੀ ਜਲੰਧਰ ਪੁਲਿਸ ਨੇ ਸਥਾਨਕ ਸਿਟੀ ਪੁਲਿਸ ਸਟੇਸ਼ਨ ਨੂੰ ਸੂਚਿਤ ਕਰ ਦਿੱਤਾ ਸੀ ਤੇ ਥਾਣਾ ਸਿਟੀ ਪੁਲਿਸ ਨੂੰ ਨਾਲ ਲੈ ਕੇ ਜਿਊਲਰ ਦੀ ਦੁਕਾਨ ਉਤੇ ਜਾਂਚ ਸ਼ੁਰੂ ਕੀਤੀ ਗਈ ਸੀ ਪਰ ਕੁੱਝ ਪ੍ਰਭਾਵਸ਼ਾਲੀ ਲੋਕ ਪਹੁੰਚ ਗਏ ਜਿਨ੍ਹਾਂ ਵੱਲੋਂ ਮਾਮਲੇ ਨੂੰ ਨਿਪਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ : ਗੱਡੀਆਂ 'ਚ ਸਾਮਾਨ ਲੁਕੋ ਕੇ ਲਿਆਉਣ ਤੇ ਸਰਕਾਰ ਨੂੰ ਚੂਨਾ ਲਗਾਉਣ 'ਤੇ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਦੂਜੇ ਪਾਸੇ ਇਸ ਮਾਮਲੇ ਵਿਚ ਦਖ਼ਲ ਦੇਣ ਪਹੁੰਚੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਮੰਜੂ ਰਾਣਾ ਨੇ ਜਲੰਧਰ ਤੋਂ ਪੁਲਿਸ ਦੀ ਕਾਰਵਾਈ ਉਤੇ ਇਤਰਾਜ਼ ਕਰਦੇ ਹੋਏ ਹੋਏ ਮੁਲਾਜ਼ਮਾਂ ਨੂੰ ਆਪਣੇ ਆਈ-ਕਾਰਡ ਦਿਖਾਉਣ ਲਈ ਕਿਹਾ ਤਾਂ ਜੋ ਵੀ ਕਰਮਚਾਰੀ ਸਿਵਲ ਵਰਦੀ ਵਿਚ ਆਏ ਸਨ ਕੋਈ ਵੀ ਆਪਣੀ ਪਛਾਣ ਲਈ ਆਈਡੀ ਨਹੀਂ ਦਿਖਾ ਸਕੇ। ਟੀਮ ਦੀ ਅਗਵਾਈ ਕਰਨ ਵਾਲਾ ਸਿਰਫ਼ ਅਧਿਕਾਰੀ ਹੀ ਪੁਲਿਸ ਵਰਦੀ 'ਚ ਮੌਜੂਦ ਸੀ। ਇਸ ਮਗਰੋਂ ਹੰਗਾਮਾ ਸ਼ੁਰੂ ਹੋ ਗਿਆ ਅਤੇ ਦੇਰ ਰਾਤ ਪੁਲਿਸ ਨੂੰ ਉਲਟੇ ਪੈਰੀ ਮੁੜਨਾ ਪਿਆ। -PTC News