ਪਟਿਆਲਾ ਦਿਹਾਤੀ ਤੋਂ 'ਆਪ' ਉਮੀਦਵਾਰ ਨੂੰ ਲੋਕਾਂ ਨੇ ਬਣਾਇਆ ਬੰਦੀ
ਪਟਿਆਲਾ: ਦਿਹਾਤੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਅਤੇ ਇਲਾਕੇ ਦੇ ਲੋਕਾਂ ਵਿਚਕਾਰ ਸਥਿਤੀ ਤਣਾਅਪੂਰਨ ਹੋ ਗਈ। ਲੋਕਾਂ ਦੁਆਰਾ ਡਾ. ਬਲਬੀਰ ਸਿੰਘ ਨੂੰ ਬੰਦੀ ਬਣਾ ਲਿਆ ਗਿਆ। ਡਾ.ਬਲਬੀਰ ਸਿੰਘ ਨੇ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਕਾਂਗਰਸੀ ਉਮੀਦਵਾਰ ਮੋਹਿਤ ਮਹਿੰਦਰਾ ਦੇ ਲੋਕਾਂ ਨੇ ਇਕ ਘੰਟਾ ਮੈਨੂੰ ਬੰਦੀ ਬਣਾ ਕੇ ਰੱਖਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੋਹਿਤ ਮਹਿੰਦਰਾ ਦੇ ਆਫਿਸ ਵਿੱਚ ਕਣਕ ਵੰਡਿਆ ਜਾ ਰਿਹਾ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਡਾ.ਬਲਬੀਰ ਨੇ ਡਿਪੂ ਹੋਲਡਰ ਦੇ ਰਜਿਸਟਰ ਅਤੇ ਕੁਝ ਸਮਾਨ ਨਾਲ ਛੇੜਛਾੜ ਕੀਤੀ। ਮਹਿਲਾਵਾਂ ਨੇ ਵੀ ਡਾ. ਬਲਬੀਰ ਸਿੰਘ ਉੱਤੇ ਹੱਥੋਪਾਈ ਦੇ ਇਲਜ਼ਾਮ ਲਗਾਏ ਹਨ। ਇਸ ਮੌਕੇ ਪਹੁੰਚੇ ਡੀਐਸਪੀ ਸਿਟੀ ਮੋਹਿਤ ਅਗਰਵਾਲ ਨੇ ਦੱਸਿਆ ਹੈ ਕਿ ਕਾਂਗਰਸੀ ਸਮਰਥਨ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਸ਼ਿਕਾਇਤ ਆਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੋਵਾਂ ਪੱਖਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਡਾ. ਬਲਬੀਰ ਨੇ ਕਿਹਾ ਹੈ ਕਿ ਅੱਜ ਸ਼ਾਮ ਨੂੰ ਭਗਵੰਤ ਮਾਨ ਮੇਰੇ ਲਈ ਚੋਣ ਪ੍ਰਚਾਰ ਕਰਨ ਦੇ ਲਈ ਪਟਿਆਲਾ ਪਹੁੰਚ ਰਹੇ ਹੈ । ਇਸ ਲਈ ਸਾਰੀਆਂ ਥਾਵਾਂ ਉੱਤੇ ਜਾਇਜ਼ਾ ਲਿਆ ਜਾ ਰਿਹਾ ਸੀ। ਇਸ ਦੌਰਾਨ ਅਸੀਂ ਵੇਖਿਆ ਕਿ ਇਕ ਡਿਪੂ ਦੇ ਬਾਹਰ ਬੈਠੇ ਹੋਏ ਲੋਕਾਂ ਤੋਂ ਅਸੀਂ ਜਦੋਂ ਪੁੱਛਿਆ ਤਾਂ ਸਾਨੂੰ ਕਿਹਾ ਗਿਆ ਕਿ ਸਾਨੂੰ ਰਾਸ਼ਨ ਨਹੀਂ ਮਿਲ ਰਿਹਾ ਹੈ ਅਤੇ ਅਸੀਂ ਕਿਹਾ ਹੈ ਕਿ ਭਗਵੰਤ ਮਾਨ ਆ ਰਹੇ ਹਨ । ਇਸ ਤੋਂ ਬਾਅਦ ਜਦੋਂ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਸਾਨੂੰ ਬੰਦੀ ਬਣਾ ਲਿਆ ਅਤੇ ਪੁਲਿਸ ਨੇ ਆ ਕੇ ਬਚਾਇਆ ਹੈ। ਇਹ ਵੀ ਪੜ੍ਹੋ:ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਵੱਲੋਂ 10 ਕਰੋੜ ਰੁਪਏ ਸੰਬੰਧੀ ਕਬੂਲਨਾਮਾ :ਈਡੀ -PTC News