ਬਠਿੰਡਾ ਦਿਹਾਤੀ ਵਿਖੇ 'ਆਪ' ਉਮੀਦਵਾਰ 'ਤੇ ਭ੍ਰਿਸ਼ਟਾਚਾਰ ਦਾ ਆਰੋਪ; FASTag ਨਾਲ ਜੁੜਿਆ ਹੈ ਮਾਮਲਾ
ਬਠਿੰਡਾ: ਆਮ ਆਦਮੀ ਪਾਰਟੀ (Aam Admi Party) ਵੱਲੋਂ ਬਠਿੰਡਾ ਦੇ ਦਿਹਾਤੀ ਹਲਕੇ ਤੋਂ ਉਮੀਦਵਾਰ ਅਮਿਤ ਰਤਨ (Amit Ratan) ਦਾ ਵਿਰੋਧ ਕਰਨ ਪਹੁੰਚੇ ਪੀੜਤ ਅਤੇ ਕਿਸਾਨ। FASTag ਨਾਲ ਜੁੜੇ ਇਸ ਮਾਮਲੇ 'ਚ 'ਆਪ' ਉਮੀਦਵਾਰ 'ਤੇ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਇਹ ਵੀ ਪੜ੍ਹੋ: ਪ੍ਰਵਾਸੀ ਪੰਜਾਬੀਆਂ ਵਲੋਂ ਅਕਾਲੀ-ਬਸਪਾ ਗਠਜੋੜ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਇਸ ਦੌਰਾਨ ਪੀੜਤਾਂ ਵੱਲੋਂ ਚਿਤਾਵਨੀ ਵੀ ਦਿੱਤੀ ਗਈ ਅਤੇ ਕਿਹਾ ਗਿਆ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਅਮਿਤ ਰਤਨ ਵੱਲੋਂ ਧੋਖਾਧੜੀ ਕੀਤੀ ਗਈ ਹੈ, ਜਿਸ ਕਾਰਨ ਅੱਜ ਉਹ ਬਠਿੰਡਾ ਵਿਰਾਟ ਕਲੋਨੀ ਨੇੜੇ ਸਥਿਤ ਉਸਦੀ ਰਿਹਾਇਸ਼ 'ਤੇ ਪੁੱਜੇ ਹਨ ਅਤੇ ਉਨ੍ਹਾਂ ਨਾਲ ਗੱਲਬਾਤ ਚੱਲ ਰਹੀ ਹੈ। ਜੇਕਰ ਮੀਟਿੰਗ ਨਾ ਹੋਈ ਤਾਂ ਉਹ 'ਆਪ' ਉਮੀਦਵਾਰ ਦੇ ਘਰ ਦੇ ਬਾਹਰ ਧਰਨਾ ਦੇਣਗੇ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਅਮਿਤ ਰਤਨ ਵੱਲੋਂ ਫਾਸਟੈਗ ਦਾ ਸਰਵੇ ਕੀਤਾ ਗਿਆ ਸੀ। ਉਸ ਨੇ ਵੱਖ-ਵੱਖ ਲੋਕਾਂ ਨਾਲ ਸਮਝੌਤਾ ਕੀਤਾ ਹੋਇਆ ਸੀ। ਇਹ ਵੀ ਪੜ੍ਹੋ: ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅੱਜ ਭਾਜਪਾ 'ਚ ਹੋਵੇਗੀ ਸ਼ਾਮਲ ਉਨ੍ਹਾਂ ਕਿਹਾ ਸਾਡੇ ਕਰੀਬ 30 ਲੱਖ ਰੁਪਏ ਫਸੇ ਹਨ ਅਤੇ ਇਹ ਘਪਲਾ ਕਰੋੜਾਂ ਵਿੱਚ ਹੋਇਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਾਡੇ ਪੈਸੇ ਵਾਪਸ ਨਾ ਦਿੱਤੇ ਗਏ ਤਾਂ ਅਮਿਤ ਰਤਨ ਜਿੱਥੇ ਵੀ ਚੋਣ ਪ੍ਰਚਾਰ ਕਰਨਗੇ, ਉੱਥੇ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। - ਨਵਨੀਤ ਸ਼ਰਮਾ ਦੇ ਸਹਿਯੋਗ ਨਾਲ -PTC News