ਬੇਅਦਬੀ ਮਾਮਲੇ 'ਚ ਤਿੰਨ ਮੁਲਜ਼ਮਾਂ ਨੂੰ ਸਜ਼ਾ ਨੂੰ ਲੈ ਕੇ 'ਆਪ' ਤੇ ਭਾਜਪਾ 'ਚ ਸ਼ਬਦੀ ਜੰਗ ਸ਼ੁਰੂ
ਚੰਡੀਗੜ੍ਹ : ਬੀਤੇ ਦਿਨੀਂ ਬੇਅਦਬੀ ਦੇ ਮਾਮਲੇ ਵਿੱਚ ਮੋਗਾ ਅਦਾਲਤ ਵੱਲੋਂ ਤਿੰਨ ਮੁਲਜ਼ਮਾਂ ਨੂੰ ਤਿੰਨ ਸਾਲ ਦੀ ਸਜ਼ਾ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਵਾਲੇ ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਮਨਜਿੰਦਰ ਸਿਰਸਾ ਤੇ ਆਮ ਆਦਮੀ ਪਾਰਟੀ ਦੇ ਆਗੂ ਮਨਵਿੰਦਰ ਸਿੰਘ ਕੰਗ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। 'ਆਪ' ਆਗੂ ਕੰਗ ਨੇ ਟਵੀਟ ਕਰ ਕੇ ਕਿਹਾ ਕਿ ਜਾਅਲੀ ਖ਼ਬਰਾਂ ਫੈਲਾਉਣੀਆਂ ਬੰਦ ਕਰ ਦਵੋ। ਮਾਲਵਿੰਦਰ ਕੰਗ ਨੇ ਕਿਹਾ ਧਾਰਾ 295 ਤਹਿਤ ਵੱਧ ਤੋਂ ਵੱਧ ਸਜ਼ਾ ਤਿੰਨ ਸਾਲ ਹੈ, ਪੰਜਾਬ ਸਰਕਾਰ ਨੇ ਬੇਅਦਬੀ ਦੇ ਮਾਮਲਿਆਂ ਲਈ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਲਈ ਧਾਰਾ 295AA ਲਾਗੂ ਕਰਨ ਦਾ ਪ੍ਰਸਤਾਵ ਭੇਜਿਆ ਸੀ। ਕੇਂਦਰ ਸਰਕਾਰ ਨੇ ਕੋਈ ਜਵਾਬ ਜਾਂ ਮਨਜ਼ੂਰੀ ਨਹੀਂ ਦਿੱਤੀ ਹੈ। ਜਾਅਲੀ ਖ਼ਬਰਾਂ ਫੈਲਾਉਣਾ ਬੰਦ ਕਰੋ। ਕਾਬਿਲੇਗੌਰ ਹੈ ਕਿ ਮੋਗਾ ਦੀ ਅਦਾਲਤ ਨੇ 2015 'ਚ ਪਿੰਡ ਮੱਲਕੇ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਦੇ ਤਿੰਨ ਪੈਰੋਕਾਰਾਂ ਨੂੰ ਤਿੰਨ-ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਰਾਹੁਲ ਗਰਗ ਦੀ ਅਦਾਲਤ ਨੇ ਸਿਰਸਾ ਸਥਿਤ ਡੇਰੇ ਦੀ ਸੂਬਾ ਕਮੇਟੀ ਦੇ ਮੈਂਬਰ ਬਾਘਾਪੁਰਾਣਾ ਦੇ ਰਹਿਣ ਵਾਲੇ ਪ੍ਰਿਥਵੀ ਸਿੰਘ ਤੇ ਪਿੰਡ ਮੱਲਕੇ ਦੇ ਪੈਰੋਕਾਰ ਮਿੱਠੂ ਸਿੰਘ ਮਾਨ ਤੇ ਅਮਰਦੀਪ ਸਿੰਘ ਨੂੰ 5-5 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ।
ਅਦਾਲਤ ਨੇ ਦੋ ਹੋਰ ਮੁਲਜ਼ਮਾਂ ਸਤਨਾਮ ਸਿੰਘ ਵਾਸੀ ਬਾਘਾਪੁਰਾਣਾ ਤੇ ਦਵਿੰਦਰ ਸਿੰਘ ਪਿੰਡ ਹਰੀਏ ਵਾਲਾ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਨਵੰਬਰ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ‘ਬੀੜ’ (ਨਕਲ) ਦੇ ਪਾਟੇ ਹੋਏ ਪੰਨੇ ਮੋਗਾ ਦੇ ਪਿੰਡ ਮੱਲਕੇ ਦੀਆਂ ਗਲੀਆਂ ਵਿੱਚੋਂ ਮਿਲੇ ਸਨ। ਇਸ ਪਿਛੋਂ ਪੁਲਿਸ ਨੇ ਕੇਸ ਦਰਜ ਕਰ ਲਿਆ ਸੀ। ਅਕਤੂਬਰ 2018 ਵਿੱਚ ਪੰਜਾਬ ਪੁਲਿਸ ਦੀ ਇੱਕ ਵਿਸ਼ੇਸ਼ ਜਾਂਚ ਟੀਮ (SIT) ਨੇ ਇਸ ਘਟਨਾ ਦੇ ਸਬੰਧ ਵਿੱਚ ਪੰਜ ਡੇਰਾ ਪੈਰੋਕਾਰਾਂ ਨੂੰ ਗ੍ਰਿਫਤਾਰ ਕੀਤਾ ਸੀ।Maximum punishment under Sec 295 is three years Punjab Govt had sent proposal of introducing Section 295AA for enhancing the punishment to life imprisonment for sacrilege cases. Central Govt has not responded or approved. Stop spreading fake news https://t.co/WTPDyto89B pic.twitter.com/XQpV5r6BvW — Malvinder Singh Kang (@KangMalvinder) July 7, 2022
ਜ਼ਿਕਰਯੋਗ ਹੈ ਕਿ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਟਵੀਟ ਕੀਤਾ ਸੀ ਕਿ 'ਆਪ' ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਨੂੰ ਸਿਰਫ 3 ਸਾਲ ਦੀ ਸਜ਼ਾ ਦਾ ਜਸ਼ਨ ਮਨਾ ਰਹੀ ਹੈ। 'ਆਪ' ਪੰਜਾਬ ਦਾ ਅਸਲੀ ਚਿਹਰਾ ਬੇਨਕਾਬ; ਇਹ ਬੇਅਦਬੀ ਕਰਨ ਵਾਲੇ ਲੋਕਾਂ ਨਾਲ ਹੱਥ ਮਿਲਾ ਰਿਹਾ ਹੈ। ਇਨਸਾਫ਼ ਲਈ ਲੜ ਰਹੀਆਂ ਸਿੱਖ ਜੱਥੇਬੰਦੀਆਂ ਨੂੰ ਆਮ ਆਦਮੀ ਪਾਰਟੀ ਦੇ ਲੁਕਵੇਂ ਏਜੰਡੇ ਦਾ ਵਿਰੋਧ ਕਰਨਾ ਚਾਹੀਦਾ ਹੈ। ਇਹ ਵੀ ਪੜ੍ਹੋ : ਸ਼ਿਆਹਫਾਮ ਫਲੋਇਡ ਦੀ ਗਰਦਨ ਨੱਪਣ ਵਾਲੇ ਪੁਲਿਸ ਅਧਿਕਾਰੀ ਡੇਰੇਕ ਸ਼ਾਵਿਨ ਨੂੰ 21 ਸਾਲ ਦੀ ਕੈਦDisgusting! @AapPunjab is celebrating just “3 years” imprisonment to accused of Beadbi of Sri Guru Granth Sahib Ji. True Face of @AapPunjab exposed; it is hand in glove with people involved in sacrilege. Sikh Jathebandis fighting for justice must protest agnst AAP’s hidden agenda pic.twitter.com/kvg0MRTtRx
— Manjinder Singh Sirsa (@mssirsa) July 7, 2022