ਆਮ ਆਦਮੀ ਪਾਰਟੀ 83 ਸੀਟਾਂ ਦੀ ਲੀਡ 'ਤੇ, ਕਾਂਗਰਸ 18 ਸੀਟਾਂ 'ਤੇ ਅੱਗੇ। ਆਮ ਆਦਮੀ ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਨੇ ਨਤੀਜਿਆਂ 'ਤੇ ਕਿਹਾ ਕਿ ਅਸੀਂ ਆਮ ਆਦਮੀ ਹਾਂ, ਪਰ ਜਦੋਂ ਆਮ ਆਦਮੀ ਉੱਠਦਾ ਹੈ ਤਾਂ ਗੱਦੀ ਹਿੱਲ ਜਾਂਦੀ ਹੈ। ਅੱਜ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਦਿਨ ਹੈ, ਇਸ ਲਈ ਨਹੀਂ ਕਿ ਆਮ ਆਦਮੀ ਪਾਰਟੀ ਕਿਸੇ ਹੋਰ ਸੂਬੇ ਵਿੱਚ ਸਰਕਾਰ ਬਣਾ ਰਹੀ ਹੈ, ਸਗੋਂ ਇਸ ਲਈ ਕਿ 'ਆਪ' ਇੱਕ ਰਾਸ਼ਟਰੀ ਤਾਕਤ ਬਣ ਰਹੀ ਹੈ। ਆਮ ਆਦਮੀ ਪਾਰਟੀ ਕਾਂਗਰਸ ਦਾ ਬਦਲ ਹੋਵੇਗੀ।