ਆਮ ਆਦਮੀ ਪਾਰਟੀ ਦੀ ਸਰਕਾਰ ਦੂਰਦਰਸ਼ੀ ਨਹੀਂ : ਪ੍ਰਤਾਪ ਸਿੰਘ ਬਾਜਵਾ
ਚੰਡੀਗੜ੍ਹ : ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਅੱਜ ਨਿਊ ਚੰਡੀਗੜ੍ਹ ਵਿੱਚ ਹੋ ਰਹੇ ਭਾਭਾ ਕੈਂਸਰ ਹਸਪਤਾਲ ਦੇ ਉਦਘਾਟਨ ਸਮਾਗਮ ਵਿੱਚ ਨਾ ਬੁਲਾਏ ਜਾਣ ਉਤੇ ਨਿਰਾਸ਼ਾ ਜ਼ਾਹਿਰ ਕੀਤੀ। ਪ੍ਰਤਾਪ ਬਾਜਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਆਉਣ ਉਤੇ ਸਵਾਗਤ ਕਰਦੇ ਹਾਂ ਅਤੇ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਜਲਦ ਤੋਂ ਜਲਦ ਪੂਰੀਆਂ ਕੀਤੀਆਂ ਜਾਣ ਅਤੇ ਐਮਐਸਪੀ ਨੂੰ ਵੀ ਨਿਰਧਾਰਿਤ ਕੀਤਾ ਜਾਵੇ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਵੀ ਮੰਗ ਕਰਦੇ ਹਾਂ ਕਿ ਕਾਰੋਬਾਰੀਆਂ ਦਾ ਜਿਸ ਤਰ੍ਹਾਂ 10 ਲੱਖ ਕਰੋੜ ਦਾ ਕਰਜ਼ ਮਾਫ ਕੀਤਾ ਗਿਆ ਹੈ ਉਸ ਤਰ੍ਹਾਂ ਨਾਲ ਪੰਜਾਬ ਦੇ ਕਿਸਾਨਾਂ ਦਾ 5 ਏਕੜ ਤੱਕ ਦਾ ਕਰਜ਼ ਵੀ ਮਾਫ ਕੀਤਾ ਜਾਵੇ ਤੇ ਆਰਥਿਕ ਪੈਕੇਜ ਵੀ ਦਿੱਤਾ ਜਾਵੇ। ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਜਿਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਨੇ ਅਹਿਮ ਭੂਮਿਕਾ ਨਿਭਾਈ ਸੀ ਜੋ ਕਿ ਕੋਰੋਨਾ ਤੇ ਸੁਰੱਖਿਆ ਦਾ ਮੱਦੇਨਜ਼ਰ ਹੁਣ ਬੰਦ ਹੈ ਤੇ ਹੁਣ ਉਸ ਨੂੰ ਦੁਬਾਰਾ ਖੋਲ੍ਹਿਆ ਜਾਵੇ। ਜਿਸ ਤਰ੍ਹਾਂ ਕਿ ਪੰਜਾਬ ਸਰਹੱਦੀ ਸੂਬਾ ਹੈ ਤਾਂ 15 ਕਿਲੋਮੀਟਰ ਸਰਹੱਦ ਨੇੜੇ ਸਨਅਤ ਨੂੰ ਟੈਕਸ ਆਦਿ ਤੋਂ ਛੋਟ ਦਿੱਤੀ ਜਾਵੇ ਤੇ ਇਸ ਨਾਲ ਨੌਕਰੀਆਂ ਤੇ ਅਮਨ ਕਾਨੂੰਨ ਦੀ ਸਥਿਤੀ ਉਤੇ ਵੀ ਹਾਂਪੱਖੀ ਅਸਰ ਪਵੇਗਾ। ਇਹ ਵੀ ਪੜ੍ਹੋ : ਸੰਗਰੂਰ ਜ਼ਿਲ੍ਹੇ ਦੇ ਸਭ ਤੋਂ ਵੱਡੇ ਗੁਰਦਆਰੇ, ਮਸਤੂਆਣਾ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਨਾਕਾਮਬਾਜਵਾ ਨੇ ਹਸਪਤਾਲ ਦੇ ਉਦਘਾਟਨ ਸਮਾਗਮ ਵਿੱਚ ਨਾ ਜਾਣ ਨੂੰ ਲੈ ਕਿ ਕਿਹਾ ਕਿ ਕੇਂਦਰ ਨਹੀਂ ਬਲਕਿ ਸੂਬਾ ਸਰਕਾਰ ਨੂੰ ਚਾਹੀਦਾ ਸੀ ਕਿ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਬੁਲਾਉਣਾ ਚਾਹੀਦਾ ਸੀ। ਭਗਵੰਤ ਮਾਨ ਸਰਕਾਰ ਉਤੇ ਕਿਹਾ ਕਿ ਇਹ ਦੂਰਦਰਸ਼ੀ ਸਰਕਾਰ ਨਹੀਂ ਬਲਕਿ ਅਸੀਂ ਪੰਜਾਬ ਦੇ ਪੱਖ ਵਿੱਚ ਹੀ ਗੱਲ ਕਰਨੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਸਮਾਗਮ ਵਿੱਚ ਜਾਣਾ ਚਾਹੁੰਦੇ ਸਨ ਪਰ ਸੱਦਾ ਪੱਤਰ ਨਾ ਮਿਲਣ ਕਾਰਨ ਉਹ ਸਮਾਗਮ ਵਿੱਚ ਨਹੀਂ ਜਾ ਸਕੇ। -PTC News