ਆਮ ਆਦਮੀ ਪਾਰਟੀ ਵੱਲੋਂ ਵੱਖ-ਵੱਖ ਸੂਬਿਆਂ 'ਚ ਅਹੁਦੇਦਾਰਾਂ ਦਾ ਐਲਾਨ
ਚੰਡੀਗੜ੍ਹ : ਪੰਜਾਬ ਵਿੱਚ ਵੱਡੀ ਜਿੱਤ ਮਗਰੋਂ ਆਮ ਆਦਮੀ ਪਾਰਟੀ ਹੁਣ ਛੱਤੀਸਗੜ੍ਹ, ਹਰਿਆਣਾ ਤੇ ਹਿਮਾਚਲ ਵਿੱਚ ਹੋਣ ਵਾਲੀਆਂ ਚੋਣਾਂ ਲਈ ਤਿਆਰੀ ਖਿੱਚ ਰਹੀ ਹੈ। ਆਮ ਆਦਮੀ ਪਾਰਟੀ ਨੇ ਸੂਬਿਆਂ ਲਈ ਪਾਰਟੀ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਹੈ। ਅਸਾਮ, ਛੱਤੀਸਗੜ੍ਹ, ਗੁਜਰਾਤ, ਹਰਿਆਣਾ, ਹਿਮਾਚਲ, ਪੰਜਾਬ ਤੇ ਕੇਰਲਾ ਦੇ ਲਈ ਇਹ ਨਿਯੁਕਤੀਆਂ ਕੀਤੀਆਂ ਹਨ। ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਬਾਅਦ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਉਤੇ ਆਪਣੀ ਨਜ਼ਰ ਬਣਾਈ ਹੈ। 1. ਆਸਾਮ ਵਿੱਚ ਰਾਜੇਸ਼ ਸ਼ਰਮਾ ਨੂੰ ਇੰਚਾਰਜ ਲਗਾਇਆ ਹੈ। 2. ਛੱਤੀਸਗੜ੍ਹ ਵਿੱਚ ਗੋਪਾਲ ਰਾਏ ਨੂੰ ਇਲੈਕਸ਼ਨ ਇੰਚਾਰਜ, ਸੰਜੀਵ ਝਾਅ ਨੂੰ ਇੰਚਾਰਜ, ਸੰਤੋਸ਼ ਸ੍ਰੀਵਾਸਤਵ ਨੂੰ ਸੰਗਠਨ ਮੰਤਰੀ ਲਗਾਇਆ ਹੈ। 3. ਗੁਜਰਾਤ ਵਿੱਚ ਗੁਲਾਬ ਸਿੰਘ ਨੂੰ ਇਲੈਕਸ਼ਨ ਇੰਚਾਰਜ, ਡਾ. ਸੰਦੀਪ ਪਾਠਕ ਨੂੰ ਇੰਚਾਰਜ ਲਗਾਇਆ ਹੈ। 4. ਹਰਿਆਣਾ ਵਿੱਚ ਸੌਰਵ ਭਾਰਦਵਾਜ ਨੂੰ ਇਲੈਕਸ਼ਨ ਇੰਚਾਰਜ, ਸੁਸ਼ੀਲ ਗੁਪਤਾ ਨੂੰ ਇੰਚਾਰਜ ਅਤੇ ਮਹੇਂਦਰਾ ਚੌਧਰੀ ਨੂੰ ਸਹਾਇਕ ਇੰਚਾਰਜ ਲਗਾਇਆ ਹੈ। 5. ਹਿਮਾਚਲ ਪ੍ਰਦੇਸ਼ ਵਿੱਚ ਸਤੇਂਦਰ ਜੈਨ ਨੂੰ ਇਲੈਕਸ਼ਨ ਇੰਚਾਰਜ, ਦੁਰਗੇਸ਼ ਪਾਠਕ ਨੂੰ ਇੰਚਾਰਜ, ਰਤਨੇਸ਼ ਗੁਪਤਾ ਨੂੰ ਸਹਾਇਕ ਇੰਚਾਰਜ, ਕਮਲਜੀਤ ਸਿੰਘ ਨੂੰ 1. ਸਹਾਇਕ ਇੰਚਾਰਜ, ਕੁਲਵੰਤ ਬਾਠ ਨੂੰ ਸਹਾਇਕ ਇੰਚਾਰਜ, ਸਤੇਂਦਰ ਟੌਂਗਰ ਨੂੰ ਸੰਗਠਨ ਮੰਤਰੀ, ਵਪਿਨ ਰਾਏ ਇਲੈਕਸ਼ਨ ਇੰਚਾਰਜ (ਸੈਕਟਰੀ), ਦੀਪਕ ਬਾਲੀ ਨੂੰ 1. ਮੀਡੀਆ ਇੰਚਾਰਜ ਲਗਾਇਆ ਹੈ। 6. ਕੇਰਲਾ ਵਿੱਚ ਏ. ਰਾਜਾ ਨੂੰ ਇੰਚਾਰਜ ਲਗਾਇਆ ਹੈ। 7. ਪੰਜਾਬ ਵਿੱਚ ਜਰਨੈਲ ਸਿੰਘ ਨੂੰ ਇੰਚਾਰਜ ਤੇ ਡਾ. ਸੰਦੀਪ ਪਾਠਕ ਨੂੰ ਸਹਾਇਕ ਇੰਚਾਰਜ ਲਗਾਇਆ ਹੈ। ਇਹ ਵੀ ਪੜ੍ਹੋ : ਹੋਲੇ ਮਹੱਲੇ ਦੌਰਾਨ ਇਕ ਲੱਖ ਸ਼ਰਧਾਲੂਆਂ ਨੇ ਵਿਰਾਸਤ-ਏ-ਖਾਲਸਾ ਦੇ ਕੀਤੇ ਦਰਸ਼ਨ