ਆਮ ਆਦਮੀ ਕਰ ਰਿਹਾ ਹੈ 'ਖ਼ਾਸ' ਪ੍ਰੋਗਰਾਮ : ਅਸ਼ਵਨੀ ਸ਼ਰਮਾ
ਚੰਡੀਗੜ੍ਹ : ਭਾਜਪਾ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਆਮ ਆਦਮੀ ਪਾਰਟੀ ਉਤੇ ਨਿਸ਼ਾਨ ਵਿੰਨ੍ਹਿਆ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਖ਼ਾਸ ਪ੍ਰੋਗਰਾਮ ਲਈ 2 ਕਰੋੜ ਰੁਪਏ ਖ਼ਰਚ ਰਿਹਾ ਹੈ। ਇਸ ਲਈ ਸਰਕਾਰੀ ਤੰਤਰ ਦੀ ਦੁਰਵਰਤੋਂ ਹੋ ਰਹੀ ਹੈ। ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਜਦ ਤੱਕ ਭਗਵੰਤ ਮਾਨ ਹਲਫ਼ ਨਹੀਂ ਲੈਂਦਾ ਉਦੋਂ ਤੱਕ ਕਾਰਜਕਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੈ, ਆਖ਼ਰ ਕਿਸ ਦੇ ਹੁਕਮ ਨਾਲ ਬੱਸਾਂ ਲਈ ਪੈਸਾ ਰਿਲੀਜ਼ ਕੀਤਾ ਗਿਆ ਤੇ ਇਹ ਚਿੰਤਾ ਦਾ ਵਿਸ਼ਾ ਹੈ। ਇਸ ਮਾਮਲੇ ਦੀ ਚਿੰਤਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾ ਸਭ ਲਈ ਸ਼ਰਧਾ ਦਾ ਕੇਂਦਰ ਹੈ। ਇਸ ਪਵਿੱਤਰ ਸਥਾਨ ਨੂੰ ਇਸ ਸਿਆਸੀ ਪ੍ਰੋਗਰਾਮ ਅਤੇ ਸਹੁੰ ਚੁੱਕ ਸਮਾਗਮ ਤੋਂ ਦੂਰ ਰੱਖਣਾ ਚਾਹੀਦਾ ਸੀ ਪਰ ਆਮ ਆਦਮੀ ਪਾਰਟੀ ਦੇ ਖ਼ਾਸ ਪ੍ਰੋਗਰਾਮ ਹੋ ਰਹੇ ਹਨ, ਜਿਸ ਤਰ੍ਹਾਂ ਨਾਲ ਪੈਸੇ ਦੀ ਦੁਰਵਰਤੋਂ ਪੰਜਾਬ ਦੇ ਲੋਕ ਦੇਖ ਰਹੇ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਚੋਣ ਨਤੀਜਿਆਂ ਤੋਂ ਬਾਅਦ ਭਾਜਪਾ ਸੰਗਠਨ ਅਲੱਗ-ਅਲੱਗ ਪੱਧਰ ਉਤੇ ਫੀਡਬੈਕ ਲੈ ਰਹੀ ਹੈ ਪਰ ਜਿਨ੍ਹਾ ਹਾਲਾਤ ਦੇ ਵਿਚਕਾਰ ਵਰਕਰਾਂ ਨੇ ਚੋਣ ਲਈ ਉਹ ਕਾਬਿਲੇ ਤਾਰੀਫ ਹੈ। ਸਾਰੇ ਜਣੇ ਇਹ ਕਹਿ ਰਹੇ ਸਨ ਕਿ ਭਾਜਪਾ ਪੰਜਾਬ ਕਿਸ ਤਰ੍ਹਾਂ ਲੜੇਗੀ, ਜਿਸ ਤਰ੍ਹਾਂ ਨਾਲ 1 ਸਾਲ ਤੱਕ ਸਾਨੂੰ ਪ੍ਰੋਗਰਾਮ ਨਹੀਂ ਕਰਨ ਦਿੱਤੇ ਗਏ, ਪ੍ਰੋਗਰਾਮਾਂ ਉਤੇ ਹਮਲੇ ਕੀਤੇ ਗਏ। ਅਜਿਹੇ ਹਾਲਾਤ ਵਿੱਚ ਵਰਕਰਾਂ ਨੇ ਪਾਰਟੀ ਦੇ ਝੰਡੇ ਨੂੰ ਬੁਲੰਦ ਰੱਖਿਆ। ਇਸ ਸੁਨਾਮੀ ਵਿੱਚ ਵੀ ਭਾਜਪਾ ਦੀ ਵੋਟ ਫ਼ੀਸਦੀ ਵਧੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਜੋ ਫਤਵਾ ਦਿੱਤਾ ਹੈ ਅਸੀਂ ਉਸ ਨੂੰ ਸਵੀਕਾਰ ਕਰਦੇ ਹਾਂ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਗਾਰੰਟੀਆਂ ਦਿੱਤੀਆਂ ਹਨ, ਸਾਡੀ ਉਸ ਉਤੇ ਨਿਗਰਾਨੀ ਰਹੇਗੀ ਤੇ ਅਸੀਂ ਪੰਜਾਬ ਦੀ ਪਹਿਰੇਦਾਰੀ ਉਤੇ ਰਹਾਂਗੇ। ਇਹ ਵੀ ਪੜ੍ਹੋ : ਸਾਬਕਾ ਵਿਧਾਇਕਾਂ ਤੇ ਮੰਤਰੀਆਂ ਨੂੰ ਸਰਕਾਰੀ ਬੰਗਲੇ ਖ਼ਾਲੀ ਕਰਨ ਦੇ ਆਦੇਸ਼